ਦੀਵਾਲੀ ਮੌਕੇ ਬਹੁਤ ਸਾਰੇ ਲੋਕ ਨਵੀਂ ਗੱਡੀ ਜਾਂ ਬਾਇਕ ਖਰੀਦਦੇ ਹਨ, ਪਰ ਅਜਿਹੇ ਘੱਟ ਹੀ ਲੋਕ ਹੁੰਦੇ ਨੇ ਜੋ ਆਪਣੀ ਬਾਇਕ ਜਾਂ ਸਕੂਟਰ ਦੀ ਪੇਮੈਂਟ ਸਿੱਕਿਆਂ ਵਿਚ ਕਰਦੇ ਹਨ। ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਰਹਿਣ ਵਾਲੇ ਰਾਕੇਸ਼ ਗੁਪਤਾ ਨੇ ਦੀਵਾਲੀ ਮੌਕੇ ਨਵੀਂ ਹੋਂਡਾ ਐਕਟਿਵਾ 125 (Honda Activa 125) ਖਰੀਦੀ ਹੈ। ਉਨ੍ਹਾਂ ਨੇ ਇਸ ਦੀ ਪੂਰੀ ਪੇਮੈਂਟ ਸਿੱਕਿਆਂ ਵਿਚ ਕੀਤੀ ਹੈ। ਉਨ੍ਹਾਂ ਦੀ ਪੇਮੈਂਟ ਵਿਚ ਜ਼ਿਆਦਾਤਰ 5 ਅਤੇ 10 ਦੇ ਸਿੱਕੇ ਸਨ।
ਉਨ੍ਹਾਂ ਦਾ ਸਕੂਟਰ ਖਰੀਦਣ ਦਾ ਅੰਦਾਜ ਦੂਜਿਆਂ ਨਾਲੋਂ ਵੱਖਰਾ ਹੈ। ਇਸ ਨਾਲ ਡੀਲਰਸ਼ਿਪ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਡੀਲਰਸ਼ਿਪ ਨੂੰ ਸਿੱਕਿਆਂ ਦੀ ਗਿਣਤੀ ਕਰਨ ਵਿਚ ਤਿੰਨ ਘੰਟੇ ਦਾ ਸਮਾਂ ਲੱਗਾ। ਰਾਕੇਸ਼ ਨੇ Honda Activa 125 ਦਾ ਟਾਪ ਵੇਰੀਐਂਟ ਖਰੀਦਿਆ ਹੈ, ਜਿਸ ਦੀ ਮੱਧਪ੍ਰਦੇਸ਼ ਦੇ ਸਤਨਾ ਵਿਚ ਆਨ ਰੋਡ ਕੀਮਤ ਕਰੀਬ 83 ਰੁਪਏ ਹਨ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਹਾਲ ਹੀ ਵਿਚ ਨਵੀਂ ਐਕਟਿਵਾ 125 ਲਾਂਚ ਕੀਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Honda activa, Madhya Pradesh