ਕਸ਼ਮੀਰ ਚ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇਸ਼ ਨੂੰ ਵੱਡਾ ਨੁਕਸਾਨ ਹੋ ਸਕਦਾ-ਦਿਗਵਿਜੇ ਸਿੰਘ

News18 Punjab
Updated: August 5, 2019, 10:55 AM IST
ਕਸ਼ਮੀਰ ਚ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇਸ਼ ਨੂੰ ਵੱਡਾ ਨੁਕਸਾਨ ਹੋ ਸਕਦਾ-ਦਿਗਵਿਜੇ ਸਿੰਘ
ਕਸ਼ਮੀਰ ਚ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੇਸ਼ ਨੂੰ ਵੱਡਾ ਨੁਕਸਾਨ ਹੋ ਸਕਦਾ-ਦਿਗਵਿਜੇ ਸਿੰਘ
News18 Punjab
Updated: August 5, 2019, 10:55 AM IST
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਸ਼ਮੀਰ ਵਿੱਚ ਕੁਝ ਵੱਡਾ ਕਰਨ ਜਾ ਰਹੀ ਹੈ। ਪਰ, ਜੇ ਕਸ਼ਮੀਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ  ਤਾਂ ਦੇਸ਼ ਨੂੰ ਵੱਡਾ ਨੁਕਸਾਨ ਹੋਵੇਗਾ। ਦਿਗਵਿਜੇ ਸਿੰਘ ਨੇ ਸ਼ਨੀਵਾਰ ਨੂੰ ਸਿਹੌਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, “ਸਰਕਾਰ ਨੇ ਅਮਰਨਾਥ ਯਾਤਰਾ ਨੂੰ ਰੋਕਣ ਦਾ ਫ਼ੈਸਲਾ ਕਿਉਂ ਕੀਤਾ, ਉਹ ਇਸ ਨੂੰ ਸਮਝ ਨਹੀਂ ਪਾ ਰਹੇ। ਇਸ ਨਾਲ, ਲੱਖਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਕਸ਼ਮੀਰ ਵਿਚ ਰੋਜ਼ਾਨਾ ਅੱਤਵਾਦੀ ਘਟਨਾਵਾਂ ਵਾਪਰ ਰਹੀਆਂ ਹਨ। ਇਸ ਵਿਚ ਕੇਂਦਰ ਦੀ ਨੀਅਤ ਸਮਝ ਨਹੀਂ ਆਉਂਦੀ। ਇਹ ਇਕ ਝੂਠੀ ਸਰਕਾਰ ਹੈ ਤੇ ਅਜਿਹਾ ਕਿਹੜਾ ਪਹਾੜ ਟੁੱਟਣ ਰਿਹਾ ਸੀ ਕਿ 30 ਹਜ਼ਾਰ ਤੋਂ ਵਧੇਰੇ ਵਾਧੂ ਸੈਨਿਕ ਭੇਜੇ ਗਏ। ਅਜਿਹਾ ਲਗਦਾ ਹੈ ਉਹ ਕੁੱਝ ਵੱਡਾ ਕਰਨ ਜਾ ਰਹੇ ਹਨ, ਜਿਸ ਦੇ ਲੱਛਣ ਦਿਖਾਈ ਦੇ ਰਹੇ ਹਨ।

Loading...
ਸਿੰਘ ਨੇ ਕਿਹਾ ਕਿ ਕਸ਼ਮੀਰ ਘਾਟੀ ਦੀ ਸੰਵੇਦਨਸ਼ੀਲਤਾ ‘ਤੇ ਭਾਜਪਾ ਨੂੰ ਬਹੁਤ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੈ। ਜੇ ਉਹ ਜ਼ਬਰਦਸਤੀ ਕਰਦੇ ਹਨ, ਤਾਂ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਸ਼ਮੀਰ ਚਾਹੁੰਦੀ ਹੈ ਪਰ ਕਸ਼ਮੀਰੀਆਂ ਨੂੰ ਨਹੀਂ ਚਾਹੁੰਦੀ।
First published: August 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...