ਮਿਸ ਯੂਨੀਵਰਸ ਹਰਨਾਜ਼ ਕੌਰ ਨੂੰ ਮਿਲੇ ਸ਼ਸ਼ੀ ਥਰੂਰ, ਤਸਵੀਰ ਵਾਇਰਲ ਨਵੀਂ ਦਿੱਲੀ : ਕਾਂਗਰਸ ਨੇਤਾ ਅਤੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ (Congress MP Shashi Tharoor) ਦੀ ਪਿਛਲੀ ਦਿਨਾਂ ਸਾਂਸਦ ਮੈਂਬਰਾਂ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਹੁਣ ਮਿਸ ਯੂਨੀਵਰਸ ਹਰਨਾਜ਼ ਕੌਰ (Miss Universe Harnaaz Kaur) ਨਾਲ ਤਸਵੀਰ ਵਾਇਰਲ ਹੋ ਰਹੀ ਹੈ। ਅਸਲ ਵਿੱਚ ਸ਼ਸ਼ੀ ਥਰੂਰ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸੰਧੂ ਨਾਲ ਸੈਲਫੀ ਲੈ ਕੇ ਟਵਿੱਟਰ ਤੇ ਸ਼ੇਅਰ ਕੀਤੀ ਹੈ। ਹਰਨਾਜ਼ ਕੌਰ ਨਾਲ ਤਸਵੀਰ ਸਾਂਝੀ ਕਰਦਿਆਂ ਉਸ ਨੂੰ ਭਾਰਤ ਪਰਤਣ 'ਤੇ ਵਧਾਈ ਦਿੱਤੀ |
ਸ਼ਸ਼ੀ ਥਰੂਰ ਨੇ ਲਿਖਿਆ, 'ਮਿਸ ਯੂਨੀਵਰਸ ਹਰਨਾਜ਼ ਕੌਰ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਉਹ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਭਾਰਤ ਆਈ ਹੈ ਅਤੇ ਬੇਸ਼ੱਕ ਭਾਰਤ ਉਸ ਦਾ ਸੁਆਗਤ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ। ਉਹ ਸਾਹਮਣੇ ਤੋਂ ਮਿਲਣ 'ਤੇ ਵੀ ਓਨੀ ਹੀ ਆਕਰਸ਼ਕ ਹੁੰਦੀ ਹੈ, ਜਿੰਨੀ ਉਹ ਸਟੇਜ 'ਤੇ ਦਿਖਾਈ ਦਿੰਦੀ ਹੈ।'
ਸ਼ਸ਼ੀ ਥਰੂਰ ਅਤੇ ਮਿਸ ਯੂਨੀਵਰਸ ਹਰਨਾਜ਼ ਕੌਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸ਼ਸ਼ੀ ਥਰੂਰ ਅਤੇ ਹਰਨਾਜ਼ ਕੌਰ ਦੀ ਇਸ ਤਸਵੀਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਕੁਝ ਯੂਜ਼ਰਸ ਨੇ ਦੋਹਾਂ ਦੀ ਤਸਵੀਰ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਹਰਨਾਜ਼ ਕੌਰ ਦਾ ਭਾਰਤ 'ਚ ਹੋਰ ਵੀ ਜ਼ੋਰਦਾਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਨੇ ਭਾਰਤ ਦਾ ਨਾਂ ਵਿਸ਼ਵ ਮੰਚ 'ਤੇ ਲਿਆਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਦੇ ਇਲੀਅਟ 'ਚ ਆਯੋਜਿਤ ਕੀਤਾ ਗਿਆ ਸੀ, ਜਿਸ 'ਚ 21 ਸਾਲ ਬਾਅਦ ਭਾਰਤ ਨੇ ਇਹ ਖਿਤਾਬ ਜਿੱਤ ਕੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ।
ਪੰਜਾਬ ਦੇ ਮੁਹਾਲੀ ਜ਼ਿਲੇ ਦੇ ਖਰੜ ਤਹਿਸੀਲ ਦੀ ਹਰਨਾਜ਼ ਸੰਧੂ ਨੇ 75 ਤੋਂ ਵੱਧ ਦੇਸ਼ਾਂ ਦੀਆਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੂੰ ਪਛਾੜਦੇ ਹੋਏ ਮਿਸ ਯੂਨੀਵਰਸ ਦਾ ਤਾਜ ਜਿੱਤਿਆ। ਹਰਨਾਜ਼ ਨੇ ਮਿਸ ਸਾਊਥ ਅਫਰੀਕਾ ਅਤੇ ਮਿਸ ਪੈਰਾਗੁਏ ਨੂੰ ਟਾਪ 3 ਵਿੱਚ ਹਰਾ ਕੇ ਬ੍ਰਹਿਮੰਡੀ ਸੁੰਦਰਤਾ ਦਾ ਖਿਤਾਬ ਜਿੱਤਿਆ।
ਕੌਣ ਹੈ ਮਿਸ ਯੂਨੀਵਰਸ ਹਰਨਾਜ਼ ਕੌਰ?
21 ਸਾਲ ਦੀ ਉਮਰ ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਕੌਰ ਦਾ ਜਨਮ ਚੰਡੀਗੜ੍ਹ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਬਚਪਨ ਤੋਂ ਹੀ ਆਪਣੀ ਫਿਟਨੈੱਸ ਦਾ ਖਾਸ ਧਿਆਨ ਰੱਖਿਆ ਹੈ, ਨਾਲ ਹੀ ਉਹ ਆਪਣੇ ਫੈਸ਼ਨ ਨੂੰ ਲੈ ਕੇ ਕਾਫੀ ਗੰਭੀਰ ਸੀ। ਉਸਨੇ ਕਈ ਸੁੰਦਰਤਾ ਸਮਾਗਮਾਂ ਵਿੱਚ ਵੀ ਹਿੱਸਾ ਲਿਆ।
Published by: Sukhwinder Singh
First published: December 16, 2021, 11:38 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।