mPassport Police App: ਸਰਕਾਰ ਨੇ ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਵੱਡਾ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਪਾਸਪੋਰਟ ਜਾਰੀ ਕਰਨ ਲਈ ਪੁਲਿਸ ਤਸਦੀਕ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਤੇਜ਼ ਕਰਨ ਲਈ 'mPassport Police App' ਲਾਂਚ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਯਾਨੀ ਵੀਰਵਾਰ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਸ਼ਾਖਾ ਦੇ ਕਰਮਚਾਰੀਆਂ ਨੂੰ 350 ਮੋਬਾਈਲ ਟੈਬਲੇਟ ਸਮਰਪਿਤ ਕੀਤੇ। ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਖੇਤਰੀ ਪਾਸਪੋਰਟ ਦਫਤਰ (ਆਰ.ਪੀ.ਓ.), ਦਿੱਲੀ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਇਹ ਮੋਬਾਈਲ ਟੈਬਲੇਟ ਹੁਣ ਪੁਲਿਸ ਤਸਦੀਕ ਅਤੇ ਰਿਪੋਰਟਾਂ ਦੀ ਪੂਰੀ ਪ੍ਰਕਿਰਿਆ ਨੂੰ ਕਾਗਜ਼ (mPassport Police App) ਰਹਿਤ ਬਣਾਉਣ ਦੇ ਯੋਗ ਹੋਣਗੇ।
ਐਪ ਰਾਹੀਂ ਪੁਲਿਸ ਵੈਰੀਫਿਕੇਸ਼ਨ ਕਰਨ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਦਿੱਲੀ ਦੇ ਖੇਤਰੀ ਪਾਸਪੋਰਟ ਅਧਿਕਾਰੀ ਅਭਿਸ਼ੇਕ ਦੂਬੇ ਦੁਆਰਾ ਜਾਰੀ ਕੀਤੀ ਗਈ ਇੱਕ ਰੀਲੀਜ਼ ਦੇ ਅਨੁਸਾਰ, mPassport ਪਾਸਪੋਰਟ ਜਾਰੀ ਕਰਨ ਦੀ ਸਮਾਂ ਸੀਮਾ ਨੂੰ 10 ਦਿਨਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਘਟਾ ਦੇਵੇਗਾ।
ਟੈਬਲੈੱਟ ਦੀ ਵਰਤੋਂ ਕਰਕੇ ਤਸਦੀਕ ਦਾ ਸਮਾਂ 15 ਦਿਨਾਂ ਤੋਂ ਘਟਾ ਕੇ ਪੰਜ ਦਿਨ ਕਰ ਦੇਵੇਗਾ। ਐਪ ਤੋਂ ਜਿੱਥੇ ਪਾਸਪੋਰਟ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ, ਉੱਥੇ ਹੀ ਇਸ ਵਿੱਚ ਪਾਰਦਰਸ਼ਤਾ ਵੀ ਆਵੇਗੀ।
ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ) ਦਿੱਲੀ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਦਫ਼ਤਰ ਕੁਸ਼ਲ ਸੇਵਾ ਪ੍ਰਦਾਨ ਕਰਨ ਅਤੇ ਡਿਜੀਟਲ ਇੰਡੀਆ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ mPassport ਪੁਲਿਸ ਐਪ ਵੈਰੀਫਿਕੇਸ਼ਨ ਦਾ ਸਮਾਂ 5 ਦਿਨਾਂ ਤੱਕ ਘਟਾ ਦੇਵੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਦਿੱਲੀ ਪੁਲਿਸ ਨੇ ਕੱਲ੍ਹ ਯਾਨੀ ਵੀਰਵਾਰ ਨੂੰ ਟਵੀਟ ਕੀਤਾ, “ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੈਸ਼ਲ ਬ੍ਰਾਂਚ ਦਿੱਲੀ ਪੁਲਿਸ ਦੇ ਕਰਮਚਾਰੀਆਂ ਨੂੰ 350 ਮੋਬਾਈਲ ਟੈਬਲੇਟ ਦਿੱਤੇ ਹਨ। ਇਨ੍ਹਾਂ ਟੈਬਲੇਟਾਂ ਨਾਲ ਪਾਸਪੋਰਟ ਐਪਲੀਕੇਸ਼ਨ ਵੈਰੀਫਿਕੇਸ਼ਨ ਦੀ ਪੂਰੀ ਪ੍ਰਕਿਰਿਆ ਡਿਜੀਟਲ ਅਤੇ ਪੇਪਰ ਰਹਿਤ ਹੋ ਜਾਵੇਗੀ ਅਤੇ ਵੈਰੀਫਿਕੇਸ਼ਨ ਦਾ ਸਮਾਂ ਵੀ ਘਟਾ ਕੇ 5 ਦਿਨ ਰਹਿ ਜਾਵੇਗਾ।''
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।