Home /News /national /

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ Mukesh Ambani, ਦੁਨੀਆ ਭਰ ਦੇ ਅਰਬਪਤੀਆਂ ਦੀ ਸੂਚੀ 'ਚ 8ਵੇਂ ਸਥਾਨ 'ਤੇ

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ Mukesh Ambani, ਦੁਨੀਆ ਭਰ ਦੇ ਅਰਬਪਤੀਆਂ ਦੀ ਸੂਚੀ 'ਚ 8ਵੇਂ ਸਥਾਨ 'ਤੇ

ਮੁਕੇਸ਼ ਅੰਬਾਨੀ

ਮੁਕੇਸ਼ ਅੰਬਾਨੀ

ਸੂਚਕਾਂਕ ਮੁਤਾਬਕ ਅੰਬਾਨੀ ਦੀ ਕੁੱਲ ਜਾਇਦਾਦ 99.7 ਅਰਬ ਡਾਲਰ ਹੈ। ਸਾਲ 2022 'ਚ ਅੰਬਾਨੀ ਦੀ ਜਾਇਦਾਦ 'ਚ 9.69 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਹ ਇਸ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹਨ, ਜਦਕਿ ਗੌਤਮ ਅਡਾਨੀ 98.7 ਬਿਲੀਅਨ ਡਾਲਰ ਦੀ ਸੰਪਤੀ ਨਾਲ 9ਵੇਂ ਸਥਾਨ 'ਤੇ ਹਨ।

  • Share this:
    ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ (RIL) ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ  (Mukesh Ambani)  3 ਜੂਨ ਨੂੰ ਸ਼ੇਅਰਾਂ ਵਿੱਚ ਰਿਕਾਰਡ ਤੇਜ਼ੀ ਤੋਂ ਬਾਅਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਪਛਾੜਦੇ ਹੋਏ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ (Bloomberg Billionaires Index) ਵਿੱਚ ਇਹ ਖੁਲਾਸਾ ਹੋਇਆ ਹੈ।

    2022 'ਚ ਅੰਬਾਨੀ ਦੀ ਜਾਇਦਾਦ 'ਚ 99.7 ਅਰਬ ਡਾਲਰ ਦਾ ਵਾਧਾ ਹੋਇਐ

    ਸੂਚਕਾਂਕ ਮੁਤਾਬਕ ਅੰਬਾਨੀ ਦੀ ਕੁੱਲ ਜਾਇਦਾਦ 99.7 ਅਰਬ ਡਾਲਰ ਹੈ। ਸਾਲ 2022 'ਚ ਅੰਬਾਨੀ ਦੀ ਜਾਇਦਾਦ 'ਚ 9.69 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਹ ਇਸ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹਨ, ਜਦਕਿ ਗੌਤਮ ਅਡਾਨੀ 98.7 ਬਿਲੀਅਨ ਡਾਲਰ ਦੀ ਸੰਪਤੀ ਨਾਲ 9ਵੇਂ ਸਥਾਨ 'ਤੇ ਹਨ।

    ਐਲੋਨ ਮਸਕ 227 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ

    ਮਨੀਕੰਟਰੋਲ ਦੀ ਇੱਕ ਰਿਪੋਰਟ ਦੇ ਅਨੁਸਾਰ, ਟੇਸਲਾ ਦੇ ਮਾਲਕ ਐਲੋਨ ਮਸਕ ਇਸ ਸੂਚੀ ਵਿੱਚ 227 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਇਸ ਤੋਂ ਬਾਅਦ ਐਮਾਜ਼ਾਨ ਦੇ ਜੈਫ ਬੇਜੋਸ 149 ਬਿਲੀਅਨ ਡਾਲਰ ਦੀ ਸੰਪਤੀ ਨਾਲ, 138 ਬਿਲੀਅਨ ਡਾਲਰ ਦੇ ਨਾਲ ਐਚਵੀਐਮਐਚ ਦੇ ਬਰਨਾਰਡ ਅਰਨੌਲਟ ਤੀਜੇ ਸਥਾਨ ’ਤੇ ਅਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ 124 ਬਿਲੀਅਨ ਡਾਲਰ ਨਾਲ ਚੌਥੇ ਸਥਾਨ ’ਤੇ ਹਨ। ਅਨੁਭਵੀ ਨਿਵੇਸ਼ਕ ਬਰੇਨ ਬਫੇਟ 114 ਅਰਬ ਡਾਲਰ ਦੀ ਸੰਪਤੀ ਦੇ ਨਾਲ ਇਸ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹਨ।

    ਰਿਲਾਇੰਸ ਦੇ ਸ਼ੇਅਰਾਂ ਨੇ ਇਕ ਸਾਲ 'ਚ 27 ਫੀਸਦੀ ਰਿਟਰਨ ਦਿੱਤਾ

    ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਦੌਰਾਨ ਰਿਲਾਇੰਸ ਦੇ ਸ਼ੇਅਰਾਂ ਵਿੱਚ 6.79 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2022 'ਚ ਹੁਣ ਤੱਕ ਇਸ ਸਟਾਕ 'ਚ 16.61 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨੇ ਪਿਛਲੇ ਇਕ ਸਾਲ 'ਚ 27 ਫੀਸਦੀ ਦਾ ਰਿਟਰਨ ਦਿੱਤਾ ਹੈ।

    (ਬੇਦਾਅਵਾ- ਨੈੱਟਵਰਕ18 ਅਤੇ TV18 ਕੰਪਨੀਆਂ ਸੁਤੰਤਰ ਮੀਡੀਆ ਟਰੱਸਟ ਦੁਆਰਾ ਨਿਯੰਤਰਿਤ ਚੈਨਲ/ਵੈਬਸਾਈਟ ਦਾ ਸੰਚਾਲਨ ਕਰਦੀਆਂ ਹਨ ਜਿਸ ਦਾ ਰਿਲਾਇੰਸ ਇੰਡਸਟਰੀਜ਼ ਇਕੋ-ਇਕ ਲਾਭਪਾਤਰੀ ਹੈ।)
    Published by:Ashish Sharma
    First published:

    Tags: Reliance, Reliance foundation, Reliance industries

    ਅਗਲੀ ਖਬਰ