• Home
  • »
  • News
  • »
  • national
  • »
  • MUKESH AMBANI CONGRATULATES GOVERNMENT ON COMPLETING 25 YEARS OF DIGITAL REVOLUTION AS 25 YEARS OF MOBILE LAUINCH AS

ਦੇਸ਼ ਦੀ ਡਿਜਿਟਲ ਉਡਾਣ ਦੇ 25 ਸਾਲ ਪੂਰੇ ਹੋਣ ਤੇ ਮੁਕੇਸ਼ ਅੰਬਾਨੀ ਨੇ ਸਰਕਾਰ ਨੂੰ ਦਿੱਤੀ ਵਧਾਈ

ਭਾਰਤ ਨੂੰ 2 ਜੀ ਮੁਕਤ ਬਣਾਉਣ ਲਈ ਤੁਰੰਤ ਨੀਤੀਗਤ ਕਦਮ ਚੁੱਕੇ ਜਾਣ : ਮੁਕੇਸ਼ ਅੰਬਾਨੀ

ਭਾਰਤ ਨੂੰ 2 ਜੀ ਮੁਕਤ ਬਣਾਉਣ ਲਈ ਤੁਰੰਤ ਨੀਤੀਗਤ ਕਦਮ ਚੁੱਕੇ ਜਾਣ : ਮੁਕੇਸ਼ ਅੰਬਾਨੀ

  • Share this:
    ਮੁਕੇਸ਼ ਅੰਬਾਨੀ, ਰਿਲਾਇੰਸ ਇੰਡਸਟਰੀ ਦੇ ਮੁਖੀ, ਨੇ ਅੱਜ ਮੋਬਾਈਲ ਤਕਨੀਕ ਨੂੰ ਭਾਰਤ ਆਉਣ ਦੇ 25 ਸਾਲ ਪੂਰੇ ਹੋਣ ਤੇ ਦੇਸ਼ ਨੂੰ ਵਧਾਈ ਦਿੱਤੀ ਹੈ। ਅੱਜ 25 ਸਾਲ ਪੂਰੇ ਹੋਣ ਤੇ ਸਰਕਾਰ ਦੇ ਟੈਲੀਕੋਮ ਵਿਭਾਗ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ 'ਦੇਸ਼ ਦੀ ਡਿਜੀਟਲ ਉਡਾਣ' ਦਾ ਇੱਕ ਅਹਿਮ ਪੜਾਅ ਹੈ।

    ਰਿਲਾਇੰਸ ਇੰਡਸਟਰੀਜ਼ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਨੂੰ 2 ਜੀ ਮੁਕਤ ਬਣਾਉਣ ਲਈ ਤੁਰੰਤ ਨੀਤੀਗਤ ਕਦਮ ਚੁੱਕੇ ਜਾਣ। ਅੰਬਾਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 25 ਸਾਲ ਪਹਿਲਾਂ ਸ਼ੁਰੂ ਹੋਈ 2 ਜੀ ਸੇਵਾ ਤੋਂ ਬਾਹਰ ਆਉਣ ਦਾ ਸਮਾਂ ਆ ਗਿਆ ਹੈ। ਇਸ ਨੂੰ ਇਤਿਹਾਸ ਦਾ ਹਿੱਸਾ ਬਣਨ ਦੀ ਜ਼ਰੂਰਤ ਹੈ। ਭਾਰਤ ਵਿਚ ਪਹਿਲੇ ਮੋਬਾਈਲ ਫੋਨ ਕਾਲ ਦੀ ਸਿਲਵਰ ਜੁਬਲੀ ਮੌਕੇ, ਅੰਬਾਨੀ ਨੇ ਕਿਹਾ ਕਿ ਫੀਚਰ ਫੋਨ ਦੇ 2 ਜੀ ਰਾਉਂਡ ਦੇ ਲਗਭਗ 30 ਕਰੋੜ ਗਾਹਕ ਹਨ, ਜੋ ਕਿ ਬੁਨਿਆਦੀ ਇੰਟਰਨੈਟ ਸਹੂਲਤਾਂ ਤੋਂ ਵਾਂਝੇ ਹਨ। ਉਹ ਵੀ ਅਜਿਹੇ ਸਮੇਂ ਵਿਚ ਜਦੋਂ ਭਾਰਤ ਅਤੇ ਹੋਰ ਦੇਸ਼ 5 ਜੀ ਯੁੱਗ ਵਿਚ ਦਾਖਲ ਹੋ ਰਹੇ ਹਨ।

    ਅੰਬਾਨੀ ਨੇ ਕਿਹਾ ਕਿ ਮੈਂ ਵਿਸ਼ੇਸ਼ ਤੌਰ 'ਤੇ ਇਹ ਤੱਥ ਰੱਖਦਾ ਹਾਂ ਕਿ ਭਾਰਤ ਵਿਚ 30 ਕਰੋੜ ਮੋਬਾਈਲ ਗਾਹਕ ਅਜੇ ਵੀ 2 ਜੀ ਯੁੱਗ ਵਿਚ ਫਸੇ ਹੋਏ ਹਨ, ਉਨ੍ਹਾਂ ਦੇ ਫੀਚਰ ਫੋਨ ਉਨ੍ਹਾਂ ਨੂੰ ਇੰਟਰਨੈਟ ਦੀ ਮੁਢਲੀ ਵਰਤੋਂ ਤੋਂ ਦੂਰ ਰੱਖ ਰਹੇ ਹਨ। ਉਹ ਵੀ ਅਜਿਹੇ ਸਮੇਂ ਵਿਚ ਜਦੋਂ ਭਾਰਤ ਅਤੇ ਬਾਕੀ ਵਿਸ਼ਵ 5 ਜੀ ਤਕਨਾਲੋਜੀ ਦੇ ਪੜਾਅ ਵਿਚ ਦਾਖਲ ਹੋਣ ਜਾ ਰਹੇ ਹਨ। ਮੇਰਾ ਮੰਨਣਾ ਹੈ ਕਿ 2 ਜੀ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਲਈ ਤੁਰੰਤ ਨੀਤੀਗਤ ਕਦਮ ਚੁੱਕੇ ਜਾਣ ਦੀ ਲੋੜ ਹੈ।
    Published by:Anuradha Shukla
    First published: