• Home
  • »
  • News
  • »
  • national
  • »
  • MUKESH AMBANI HAS THE RICHEST INDIAN NET WORTH FOR THE 8 CONSECUTIVE YEAR AT RS 380700 CRORE

ਮੁਕੇਸ਼ ਅੰਬਾਨੀ ਲਗਾਤਾਰ 8ਵੀਂ ਵਾਰ ਸਭ ਤੋਂ ਅਮੀਰ ਭਾਰਤੀ ਬਣੇ, ਕੁੱਲ ਜਾਇਦਾਦ 3.80 ਲੱਖ ਕਰੋੜ

ਲੰਡਨ ਦੇ ਐੱਸ.ਪੀ ਹਿੰਦੂਜਾ 1,86,500 ਕਰੋੜ ਰੁਪਏ ਨਾਲ ਸੂਚੀ 'ਚ ਦੂਜੇ ਸਥਾਨ ਉਤੇ

ਮੁਕੇਸ਼ ਅੰਬਾਨੀ ਲਗਾਤਾਰ 8ਵੀਂ ਵਾਰ ਸਭ ਤੋਂ ਅਮੀਰ ਭਾਰਤੀ ਬਣੇ, ਕੁੱਲ ਜਾਇਦਾਦ 3.80 ਲੱਖ ਕਰੋੜ

ਮੁਕੇਸ਼ ਅੰਬਾਨੀ ਲਗਾਤਾਰ 8ਵੀਂ ਵਾਰ ਸਭ ਤੋਂ ਅਮੀਰ ਭਾਰਤੀ ਬਣੇ, ਕੁੱਲ ਜਾਇਦਾਦ 3.80 ਲੱਖ ਕਰੋੜ

  • Share this:
    ਆਈ.ਆਈ.ਐੱਫ.ਐੱਲ ਵੱਲੋਂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਗਈ। ਇਸ ਸੂਚੀ 'ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਗਾਤਾਰ 8ਵੀਂ ਵਾਰ ਪਹਿਲੇ ਨੰਬਰ 'ਤੇ ਰਹੇ ਹਨ। ਇਸ ਸੂਚੀ ਅਨੁਸਾਰ ਮੁਕੇਸ਼ ਅੰਬਾਨੀ ਕੋਲ ਕੁੱਲ ਜਾਇਦਾਦ 3,80,700 ਕਰੋੜ ਰੁਪਏ ਦੀ ਹੈ। ਲੰਡਨ ਦੇ ਐੱਸ.ਪੀ ਹਿੰਦੂਜਾ 1,86,500 ਕਰੋੜ ਰੁਪਏ ਨਾਲ ਸੂਚੀ 'ਚ ਦੂਜੇ ਸਥਾਨ ਉਤੇ ਰਹੇ ਜਦੋਂ ਕਿ ਸੂਚੀ 'ਚ ਅਜ਼ੀਮ ਪ੍ਰੇਮ ਜੀ 1,17,100 ਕਰੋੜ ਰੁਪਏ ਨਾਲ ਤੀਸਰੇ ਨੰਬਰ 'ਤੇ ਰਹੇ ਹਨ।

    ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਗਾਤਾਰ 8ਵੇਂ ਸਾਲ ਅਮੀਰ ਭਾਰਤੀਆਂ ਦੀ ਸੂਚੀ 'ਚ ਸਿਖਰ 'ਤੇ ਆਪਣਾ ਨਾਂ ਦਰਜ ਕਰਵਾਉਣ 'ਚ ਕਾਮਯਾਬ ਹੋ ਗਏ ਹਨ। ਆਈ.ਐਫ.ਐਲ. ਵੈਲਥ ਹੁਰੂਨ ਇੰਡੀਆ ਦੀ ਅਮੀਰਾਂ ਦੀ ਸੂਚੀ ਅਨੁਸਾਰ ਉਸ ਦੀ ਜਾਇਦਾਦ 3 ਫੀਸਦੀ ਦੇ ਵਾਧੇ ਨਾਲ ਹੁਣ 3,80,700 ਕਰੋੜ ਰੁਪਏ ਹੋ ਗਈ ਹੈ। ਰਿਪੋਰਟ ਮੁਤਾਬਕ ਇਸ ਸਾਲ ਦੇਸ਼ ਦੇ ਅਮੀਰ ਲੋਕਾਂ ਦੀ ਸੂਚੀ 'ਚ 122 ਨਵੇਂ ਲੋਕ ਸ਼ਾਮਲ ਹੋਏ ਹਨ। ਇਸ ਸੂਚੀ 'ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਘੱਟੋ-ਘੱਟ ਜਾਇਦਾਦ 1000 ਕਰੋੜ ਰੁਪਏ ਹੈ।

    ਅਮੀਰਾਂ ਦੀ ਇਸ ਸੂਚੀ ਅਨੁਸਾਰ ਲੰਡਨ ਦੇ ਐਸ.ਪੀ. ਹਿੰਦੂਜਾ ਅਤੇ ਉਨ੍ਹਾਂ ਦਾ ਪਰਿਵਾਰ 1,86,500 ਕਰੋੜ ਰੁਪਏ ਦੀ ਜਾਇਦਾਦ ਨਾਲ ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ। ਵਿਪਰੋ ਦੇ ਅਜ਼ੀਮ ਪ੍ਰੇਮਜੀ ਅਮੀਰ ਭਾਰਤੀਆਂ ਦੀ ਸੂਚੀ 'ਚ ਤੀਜੇ ਸਥਾਨ 'ਤੇ ਹਨ। ਉਸ ਦੀ ਕੁਲ ਸੰਪਤੀ 1,17,100 ਕਰੋੜ ਰੁਪਏ ਰਹੀ ਹੈ। ਆਰਸੇਲਰ ਮਿੱਤਲ ਦੇ ਸੀਈਓ ਲਕਸ਼ਮੀ ਨਿਵਾਸ ਮਿੱਤਲ 1,07,300 ਕਰੋੜ ਰੁਪਏ ਦੀ ਦੌਲਤ ਨਾਲ ਭਾਰਤੀ ਅਮੀਰ ਲੋਕਾਂ ਦੀ ਸੂਚੀ ਵਿਚ ਚੌਥੇ ਅਤੇ ਗੌਤਮ ਅਡਾਨੀ 94,500 ਕਰੋੜ ਰੁਪਏ ਦੀ ਜਾਇਦਾਦ ਨਾਲ ਪੰਜਵੇਂ ਸਥਾਨ 'ਤੇ ਹਨ।

    ਟਾਪ 10 ਅਮੀਰ ਭਾਰਤੀਆਂ 'ਚ 94,100 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਊਦੈ ਕੋਟਕ ਛੇਵੇਂ, ਸਾਈਰਸ ਐਸ ਪੂਨਾਵਾਲਾ 88,800 ਕਰੋੜ ਦੀ ਜਾਇਦਾਦ ਦੇ ਨਾਲ ਸਤਵੇਂ, 76,800 ਕਰੋੜ ਰੁਪਏ ਦੇ ਨਾਲ ਸਾਇਰਸ ਪੱਲੋਂਜੀ ਮਿਸਤਰੀ ਅਠਵੇਂ, 76,800 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਸ਼ਾਪੋਰਜੀ ਪੱਲੋਂਜੀ ਨੌਵੇਂ ਅਤੇ 71,500 ਕਰੋੜ ਰੁਪਏ ਦੇ ਨਾਲ ਦਿਲੀਪ ਸਾਂਘਵੀ ਦਸਵੇਂ ਸਥਾਨ 'ਤੇ ਹਨ।
    First published: