• Home
  • »
  • News
  • »
  • national
  • »
  • MUKESH AMBANI NITA AMBANI BECOME GRANDPARENTS AKASH AMBANI SHLOKA WELCOMES BABY BOY TODAY IN MUMBAI

ਅੰਬਾਨੀ ਪਰਿਵਾਰ 'ਚ ਖੁਸ਼ੀ ਦਾ ਮਾਹੌਲ: ਆਕਾਸ਼ ਅੰਬਾਨੀ ਅਤੇ ਸ਼ਲੋਕਾ ਦੇ ਘਰ ਪੁੱਤਰ ਨੇ ਜਨਮ ਲਿਆ

ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਵੀਰਵਾਰ ਸਵੇਰੇ ਬੇਟੇ ਨੂੰ ਜਨਮ ਦਿੱਤਾ। ਅਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਬਹੁਤ ਧੂਮਧਾਮ ਨਾਲ ਹੋਇਆ ਸੀ।

ਆਕਾਸ਼ ਅੰਬਾਨੀ ਅਤੇ ਸ਼ਲੋਕਾ ਅੰਬਾਨੀ ਦੇ ਵਿਆਹ ਦੀ ਤਸਵੀਰ

ਆਕਾਸ਼ ਅੰਬਾਨੀ ਅਤੇ ਸ਼ਲੋਕਾ ਅੰਬਾਨੀ ਦੇ ਵਿਆਹ ਦੀ ਤਸਵੀਰ

  • Share this:
    ਮੁੰਬਈ- ਦੇਸ਼ ਦੇ ਚੋਟੀ ਦੇ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀ ਲਿਮਟਿਡ (RIL Chairman Mukesh Ambani) ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ, ਦਾਦਾ-ਦਾਦੀ ਬਣ ਗਏ ਹਨ। ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਵੀਰਵਾਰ ਸਵੇਰੇ ਬੇਟੇ ਨੂੰ ਜਨਮ ਦਿੱਤਾ। ਅਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਬਹੁਤ ਧੂਮਧਾਮ ਨਾਲ ਹੋਇਆ ਸੀ।

    ਇਸ ਖੁਸ਼ੀ ਦੇ ਮੌਕੇ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਅੰਬਾਨੀ ਪਰਿਵਾਰ ਨੇ ਕਿਹਾ, 'ਸ਼੍ਰੀ ਕ੍ਰਿਸ਼ਨ ਦੀ ਕਿਰਪਾ ਸਦਕਾ ਸ਼ਲੋਕਾ ਅਤੇ ਅਕਾਸ਼ ਅੰਬਾਨੀ ਇਕ ਪੁੱਤਰ ਦੇ ਮਾਪੇ ਬਣ ਗਏ ਹਨ। ਨੀਤਾ ਅਤੇ ਮੁਕੇਸ਼ ਅੰਬਾਨੀ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦਾਦਾ-ਦਾਦੀ ਬਣ ਕੇ ਬਹੁਤ ਖੁਸ਼ ਹਨ ਕਿਉਂਕਿ ਉਨ੍ਹਾਂ ਦੇ ਘਰ ਧੀਰੂਭਾਈ ਅਤੇ ਕੋਕੀਲਾ ਬੇਨ ਅੰਬਾਨੀ ਦਾ ਪੜਪੋਤਾ ਆਇਆ ਹੈ।    ਸ਼ਲੋਕਾ ਅਤੇ ਬੇਬੀ ਦੋਵੇਂ ਬਿਲਕੁਲ ਸਿਹਤਮੰਦ ਹਨ। ਸਾਡੇ ਪਰਿਵਾਰ ਵਿਚ ਆਏ ਛੋਟੇ ਮੈਂਬਰ ਦੇ ਸਵਾਗਤ ਨਾਲ ਪੂਰਾ ਮਹਿਤਾ ਅਤੇ ਅੰਬਾਨੀ ਪਰਿਵਾਰ ਬਹੁਤ ਖੁਸ਼ ਹਨ।

    ਤੁਹਾਨੂੰ ਦੱਸ ਦੇਈਏ ਕਿ ਆਕਾਸ਼ ਅਤੇ ਸ਼ਲੋਕਾ ਸਕੂਲ ਵੇਲੇ ਦੇ ਹੀ ਦੋਸਤ ਰਹੇ ਹਨ। ਦੋਵਾਂ ਦੀ ਸਿੱਖਿਆ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ ਹੋਈ ਹੈ। ਸ਼ਲੋਕਾ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਲਾਅ ਵਿਚ ਮਾਸਟਰ ਡਿਗਰੀ ਪੂਰੀ ਕੀਤੀ ਹੈ। ਬਿਜ਼ਨੈੱਸਲੇਡੀ ਹੋਣ ਦੇ ਨਾਲ ਸ਼ਲੋਕਾ ਇਕ ਸੋਸ਼ਲ ਵਰਕਰ ਵੀ ਹੈ। ਸ਼ਲੋਕਾ ਨੇ ਕਨੈਕਟ ਫਾਰ 2015 ਨਾਮਕ ਇੱਕ ਐਨਜੀਓ ਦੀ ਸ਼ੁਰੂਆਤ ਕੀਤੀ, ਜੋ ਲੋੜਵੰਦਾਂ ਨੂੰ ਸਿੱਖਿਆ, ਭੋਜਨ ਅਤੇ ਘਰ ਮੁਹੱਈਆ ਕਰਵਾਉਂਦੀ ਹੈ।
    Published by:Ashish Sharma
    First published: