ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ ਪੰਜਵੇਂ ਸਭ ਤੋਂ ਅਮੀਰ ਸ਼ਖਸ ਬਣੇ

ਬਾਰਕਸ਼ਾਇਰ ਹੈਥਵੇ ਦੇ ਸੀਈਓ ਅਤੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇ ਨੂੰ ਪਿੱਛੇ ਛੱਡ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ ਪੰਜਵੇਂ ਅਮੀਰ ਸ਼ਖਸ ਬਣ ਗਏ ਹਨ। ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਆਦਮੀ, ਕੁਲ ਜਾਇਦਾਦ 185.8 ਬਿਲੀਅਨ ਹੈ।

ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ ਪੰਜਵੇਂ ਸਭ ਤੋਂ ਅਮੀਰ ਸ਼ਖਸ ਬਣੇ

 • Share this:
  ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆਂ ਦੇ ਪੰਜਵੇਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਬਾਰਕਸ਼ਾਇਰ ਹੈਥਵੇ ਦੇ ਸੀਈਓ ਅਤੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇ ਨੂੰ ਛੱਡ ਦਿੱਤਾ ਹੈ।  ਬਿਜਨੈਸ ਮੈਗਜੀਨ ਫੋਰਬਜ਼ ਦੀ ਸੂਚੀ ਦੇ ਅਨੁਸਾਰ ਐਮਾਜ਼ਾਨ ਦੇ ਸੰਸਥਾਪਕ ਜੇਫ ਬੇਜੋਸ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ। ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੈ। ਉਨ੍ਹਾਂ ਦੀ ਕੁਲ ਜਾਇਦਾਦ 185.8 ਬਿਲੀਅਨ ਹੈ।

  ਦੂਜੇ ਨੰਬਰ ਤੇ ਬਿਲਾਗੇਟਸ ਦਾ ਨੰਬਰ ਹੈ। ਉਸ ਦੀ ਕੁਲ ਜਾਇਦਾਦ 113.1 ਬਿਲੀਅਨ ਡਾਲਰ ਹੈ। ਤੀਜੇ ਨੰਬਰ 'ਤੇ ਲਗਜਰੀ ਗਰੁੱਪ LVMH ਮੋਏਟ ਹੇਨੇਸੀ ਲੁਈ ਵਿਤਾਂ ਦੇ ਚੀਫ਼ ਬਰਨਾਰਡ ਅਰਨੌਲਟ ਅਤੇ ਉਨ੍ਹਾਂ ਦਾ ਪਰਿਵਾਰ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 112 ਅਰਬ ਡਾਲਰ ਹੈ। ਚੌਥੇ ਸਥਾਨ 'ਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਹਨ ਅਤੇ ਉਨ੍ਹਾਂ ਦੀ ਕੁਲ ਜਾਇਦਾਦ ਮੁਕੇਸ਼ ਅੰਬਾਨੀ ਨਾਲੋਂ 89 ਬਿਲੀਅਨ ਡਾਲਰ ਅਤੇ 14 ਅਰਬ ਡਾਲਰ ਵਧੇਰੇ ਹੈ।

  ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਡਿਜੀਟਲ ਸਰਵਿਸਿਜ਼  ਜੀਓ ਵਿਚ ਤਕਰੀਬਨ 33 ਪ੍ਰਤੀਸ਼ਤ ਹਿੱਸੇਦਾਰੀ ਨੂੰ ਫੇਸਬੁੱਕ ਅਤੇ ਗੂਗਲ ਸਮੇਤ ਪ੍ਰਮੁੱਖ ਨਿਵੇਸ਼ਕਾਂ ਨੂੰ ਵੇਚਿਆ ਸੀ, ਜਿਸ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਹੁਣ ਕਰਜ਼ਾ ਮੁਕਤ ਹੋ ਗਈ ਹੈ।

  ਰਿਲਾਇੰਸ ਇੰਡਸਟਰੀ ਦੇ 43 ਵੇਂ ਏਜੀਐਮ ਚੇਅਰਮੈਨ ਮੁਕੇਸ਼ ਅੰਬਾਨੀ ਨੇ ਗਲੋਬਲ ਸਰਚ ਇੰਜਨ ਗੂਗਲ ਦੁਆਰਾ ਜੀਓ ਪਲੇਟਫਾਰਮ ਵਿਚ 33737 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ।ਇਸ ਦੇ ਬਦਲੇ ਵਿਚ ਗੂਗਲ ਨੂੰ ਜਿਓ ਪਲੇਟਫਾਰਮ ਵਿਚ 7.7 ਪ੍ਰਤੀਸ਼ਤ ਦੀ ਹਿੱਸੇਦਾਰੀ ਮਿਲੇਗੀ। ਕੰਪਨੀ ਗੂਗਲ ਜਿਓ ਵਿਚ ਨਿਵੇਸ਼ ਕਰਨ ਵਾਲੀ 14 ਵੀਂ ਗਲੋਬਲ ਕੰਪਨੀ ਹੈ।

  ਜਿਓ ਪਲੇਟਫਾਰਮਸ ਵਿਚ ਨਿਰੰਤਰ ਨਿਵੇਸ਼ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਤੇਜ਼ੀ ਆਈ ਹੈ। ਮਾਰਚ ਤੋਂ RIL ਦੇ ਸ਼ੇਅਰਾਂ ਵਿੱਚ 130 ਫੀਸਦ ਦਾ ਵਾਧਾ ਹੋਇਆ ਹੈ। RIL ਦਾ ਸਟਾਕ ਬੁੱਧਵਾਰ ਨੂੰ ਸਰਵਪੱਖੀ ਉੱਚ ਪੱਧਰ 'ਤੇ ਪਹੁੰਚ ਗਿਆ। RIL ਦੀ ਮਾਰਕੀਟ ਕੈਪ ਤੇਜ਼ੀ ਨਾਲ 12.60 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ, ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਕੈਪ ਵਿਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ।
  Published by:Ashish Sharma
  First published:
  Advertisement
  Advertisement