ਮੁੰਬਈ- ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਜੀਓ ਇਨਫੋਕਾਮ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। Jio Infocomm ਮੁੱਖ ਕੰਪਨੀ Jio ਪਲੇਟਫਾਰਮ (Jio Platforms) ਦੀ ਸਹਾਇਕ ਕੰਪਨੀ ਹੈ। ਉਨ੍ਹਾਂ ਦੇ ਬੇਟੇ ਆਕਾਸ਼ ਅੰਬਾਨੀ ਨੂੰ ਜੀਓ ਇਨਫੋਕਾਮ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ। ਕੰਪਨੀ ਦੇ ਬੋਰਡ ਨੇ ਆਕਾਸ਼ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਬੋਰਡ ਆਫ ਡਾਇਰੈਕਟਰਜ਼ ਦੀ 27 ਜੂਨ ਨੂੰ ਹੋਈ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ’ਤੇ ਮੋਹਰ ਲੱਗੀ। ਇਸ ਤੋਂ ਪਹਿਲਾਂ ਆਕਾਸ਼ ਅੰਬਾਨੀ ਬੋਰਡ 'ਚ ਗੈਰ-ਕਾਰਜਕਾਰੀ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਰਹੇ ਸਨ। ਕੰਪਨੀ ਵੱਲੋਂ ਮੰਗਲਵਾਰ ਨੂੰ ਸਟਾਕ ਐਕਸਚੇਂਜ 'ਚ ਕੀਤੀ ਗਈ ਫਾਈਲਿੰਗ 'ਚ ਇਹ ਗੱਲ ਸਾਹਮਣੇ ਆਈ ਹੈ।
ਬ੍ਰਾਊਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਟ ਆਕਾਸ਼ ਅੰਬਾਨੀ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਮੁਕੇਸ਼ ਅੰਬਾਨੀ ਕੰਪਨੀ ਦੀ ਪ੍ਰਧਾਨਗੀ ਦੇਖ ਰਹੇ ਸਨ। ਬੋਰਡ ਨੇ ਚੇਅਰਮੈਨ ਦੇ ਅਹੁਦੇ ਤੋਂ ਮੁਕੇਸ਼ ਅੰਬਾਨੀ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਹੈ। ਇਸ ਨਿਯੁਕਤੀ ਨੂੰ ਨਵੀਂ ਪੀੜ੍ਹੀ ਨੂੰ ਅਗਵਾਈ ਸੌਂਪਣ ਵਜੋਂ ਦੇਖਿਆ ਜਾ ਰਿਹਾ ਹੈ। ਮੁਕੇਸ਼ ਅੰਬਾਨੀ ਜੀਓ ਪਲੇਟਫਾਰਮਸ ਲਿਮਟਿਡ ਦੇ ਚੇਅਰਮੈਨ ਬਣੇ ਰਹਿਣਗੇ।
ਆਕਾਸ਼ ਨੂੰ 4ਜੀ ਈਕੋ ਸਿਸਟਮ ਕ੍ਰੈਡਿਟ
ਜੀਓ ਦੇ 4ਜੀ ਈਕੋਸਿਸਟਮ ਨੂੰ ਸਥਾਪਤ ਕਰਨ ਦਾ ਸਿਹਰਾ ਜ਼ਿਆਦਾਤਰ ਆਕਾਸ਼ ਅੰਬਾਨੀ ਨੂੰ ਜਾਂਦਾ ਹੈ। 2020 ਵਿੱਚ, ਦੁਨੀਆ ਭਰ ਦੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੇ ਜੀਓ ਵਿੱਚ ਨਿਵੇਸ਼ ਕੀਤਾ। ਆਕਾਸ਼ ਨੇ ਭਾਰਤ ਵਿੱਚ ਗਲੋਬਲ ਨਿਵੇਸ਼ ਲਿਆਉਣ ਲਈ ਵੀ ਸਖ਼ਤ ਮਿਹਨਤ ਕੀਤੀ ਸੀ।
ਇੱਕ ਹੋਰ ਵੱਡੇ ਬਦਲਾਅ ਵਿੱਚ, ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਨੇ ਪੰਕਜ ਪਵਾਰ ਨੂੰ ਅਗਲੇ 5 ਸਾਲਾਂ ਲਈ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ। ਵਧੀਕ ਡਾਇਰੈਕਟਰ ਰਮਿੰਦਰ ਸਿੰਘ ਗੁਜਰਾਲ ਅਤੇ ਕੇ.ਵੀ. ਚੌਧਰੀ ਹੁਣ ਸੁਤੰਤਰ ਨਿਰਦੇਸ਼ਕ ਵਜੋਂ ਕੰਮ ਦੇਖਣਗੇ। ਉਨ੍ਹਾਂ ਦੀ ਨਿਯੁਕਤੀ ਵੀ 5 ਸਾਲਾਂ ਲਈ ਪ੍ਰਭਾਵੀ ਹੋਵੇਗੀ। ਇਹ ਨਿਯੁਕਤੀਆਂ ਸ਼ੇਅਰਧਾਰਕਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਵੈਧ ਹੋਣਗੀਆਂ।
(Disclaimer: ਨੈੱਟਵਰਕ18 ਅਤੇ TV18 ਕੰਪਨੀਆਂ ਸੁਤੰਤਰ ਮੀਡੀਆ ਟਰੱਸਟ ਦੁਆਰਾ ਨਿਯੰਤਰਿਤ, ਚੈਨਲ/ਵੈਬਸਾਈਟ ਦਾ ਸੰਚਾਲਨ ਕਰਦੀਆਂ ਹਨ, ਜਿਸ ਵਿੱਚੋਂ ਰਿਲਾਇੰਸ ਇੰਡਸਟਰੀਜ਼ ਇਕੋ-ਇਕ ਲਾਭਪਾਤਰੀ ਹੈ।)
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ambani, Mukesh ambani, Reliance, Reliance Jio