• Home
  • »
  • News
  • »
  • national
  • »
  • MUKESH AMBANIS RELIANCE INDUSTRIES TO MERGE MEDIA AND DISTRIBUTION PROPERTIES UNDER NETWORK 18

ਰਿਲਾਇੰਸ ਇੰਡਸਟਰੀਜ਼ ਆਪਣੇ ਸਾਰੇ ਮੀਡੀਆ ਕਾਰੋਬਾਰਾਂ ਨੂੰ ਨੈਟਵਰਕ 18 'ਚ ਸ਼ਾਮਲ ਕਰੇਗੀ...

ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਸਮੁੱਚੇ ਖ਼ਬਰਾਂ ਅਤੇ ਮਨੋਰੰਜਨ ਨਾਲ ਜੁੜੇ ਸਾਰੇ ਨੈੱਟਵਰਕ ਇੱਕੋ ਥਾਂ ਇਕੱਠੇ ਹੋ ਜਾਣਗੇ ਜਿਸ ਨਾਲ ਨੈੱਟਵਰਕ ਅੱਗੇ ਵਧੇਗਾ ਤੇ ਨਾਲ ਹੀ ਆਪਸੀ ਤਾਲਮੇਲ ਵਧੇਗਾ

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ।

  • Share this:
    ਮੁਕੇਸ਼ ਅੰਬਾਨੀ ਹੁਣ ਮੀਡੀਆ ਕਾਰੋਬਾਰ ਨੂੰ ਪੁਨਰਗਠਨ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ Network 18 ਬਰਾਂਡ ਕਾਸਟ ਲਿਮਿਟੇਡ, ਹੈਥਵੇਅ ਕੇਬਲ ਐਂਡ ਡੇਟਾਕਾੱਮ ਲਿਮਿਟੇਡ ਅਤੇ ਡੇਨ ਨੈੱਟਵਰਕ ਨੂੰ ਨੈੱਟਵਰਕ 18 ਮੀਡੀਆ ਐਂਡ ਇਨਵੇਸਮੈਂਟ ’ਚ ਸ਼ਾਮਲ ਕੀਤੇ ਜਾਣ ਦੀ ਤਿਆਰੀ ਹੈ। ਜਿਸ ਨਾਲ ਕਾਫ਼ੀ ਫ਼ਾਇਦਾ ਹੋਵੇਗਾ।  ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਸਮੁੱਚੇ ਖ਼ਬਰਾਂ ਅਤੇ ਮਨੋਰੰਜਨ ਨਾਲ ਜੁੜੇ ਸਾਰੇ ਨੈੱਟਵਰਕ ਇੱਕੋ ਥਾਂ ਇਕੱਠੇ ਹੋ ਜਾਣਗੇ ਜਿਸ ਨਾਲ ਨੈੱਟਵਰਕ ਅੱਗੇ ਵਧੇਗਾ ਤੇ ਨਾਲ ਹੀ ਆਪਸੀ ਤਾਲਮੇਲ ਵਧੇਗਾ


    ਇਹ ਫ਼ੈਸਲਾ ਇਨ੍ਹਾਂ ਨੂੰ ਦੇਵੇਗਾ ਟੱਕਰ


    ਮੁਕੇਸ਼ ਅੰਬਾਨੀ ਦਾ ਕਹਿਣਾ ਹੈ ਕਿ ਪੁਨਰਗਠਨ ਕੀਤੇ ਜਾਣ ਤੋਂ ਬਾਅਦ Network 18 ਮੀਡੀਆ ਐਂਡ ਇਨਵੇਸਟਮੇਂਟ ਨਿਊਜ਼ ਅਤੇ ਇੰਟਰਟੇਨ ਮੈਂਟ ਦੇ ਨਾਲ ਨਾਲ ਇੰਟਰਨੈੱਟ, ਆਈਐਸਪੀ ਅਤੇ ਕੇਬਲ ਬਿਜ਼ਨਸ ਦੇ ਖੇਤਰ ’ਚ ਵੀ ਆਪਣੀ ਵਧਿਆ ਪਹੁੰਚ ਬਣਾ ਪਾਵੇਗੀ। ਨਾਲ ਹੀ ਜੀ ਗਰੁੱਪ ਸਨ ਟੀਵੀ ਨੈੱਟਵਰਕ ਸੋਨੀ ਅਤੇ ਬੀਸੀਸੀਐਲ ਨੂੰ ਜ਼ੋਰਦਾਰ ਟੱਕਰ ਦੇਵੇਗਾ।

    ਇਨ੍ਹਾਂ ਕੰਪਨੀਆਂ ਨੂੰ ਕੀਤਾ ਜਾਵੇਗਾ ਸ਼ਾਮਲ


    RIL  ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਨਿਊਜ਼ ਤੋਂ ਲੈ ਕੇ ਇੰਟਰਨੈਂਟਮੇਂਟ ਤੱਕ ਸਾਰੇ ਕੰਟੇਟ ਅਤੇ ਦੇਸ਼ ਦੇ ਸਭ ਤੋਂ ਵੱਡੇ ਕੇਬਲ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਇੱਕ ਇਕਾਈ ਬਣਾਉਣ ਦੇ ਬਾਅਦ ਕੰਪਨੀ ਦੀ ਤਕਨੀਕ ਅਤੇ ਸਿੰਰਜੀ ਨੂੰ ਵਧਾਉਣ ਦੇ ਨਾਲ-ਨਾਲ ਸਟੇਕਹੋਲਡਰਸ ਦੇ ਲਿਹਾਜ਼ ਤੋਂ ਵੀ ਵਧਿਆ ਹੋਵੇਗਾ। ਇਸ ਫ਼ੈਸਲੇ ’ਚTV18 ਬਰਾਡਕਾਸਟ, ਹੈਥਵੇਅ ਕੇਬਲ ਐਂਡ ਡਾਟਾ ਕਾਮ, ਡੇਨ ਨੈੱਟਵਰਕ ਅਤੇ Network 18 Media and Investment Limited ਦੇ ਬੋਰਡ ਤੋਂ ਇਕੱਠੇ ਹੋਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ TV18  ਬਰਾਡਕਾਸਟ ਨੂੰ ਹਰ 100 ਸ਼ੇਅਰਾਂ ਦੇ ਲਈ ਨੈੱਟਵਰਕ 18 ਦੇ 92 ਸ਼ੇਅਰਸ ਮਿਲਣਗੇ। ਜਦਕਿ ਹੈਥਵੇਅ ਨੂੰ ਆਪਣੇ ਹਰ 100 ਸ਼ੇਅਰ ਦੇ ਲਈ Network 18 ਦੇ 78 ਸ਼ੇਅਰ ਮਿਲਣਗੇ। ਇਸੇ ਤਰਾਂ ਹੀ ਡੇਨ ਸ਼ੇਅਰਹੋਲਡਰਸ ਨੂੰ 191 ਸ਼ੇਅਰ ਮਿਲਣਗੇ।

    Network 18 ਨੂੰ ਹੋਵੇਗਾ ਇਹ ਵੱਡਾ ਫ਼ਾਇਦਾ


    ਇਸ ਫ਼ੈਸਲੇ ਤੋਂ ਬਾਅਦ ਵਿੱਤ ਸਾਲ 2019-20 ’ਚ ਰੇਵੈਨਿਉ ਦੇ ਲਿਹਾਜ਼ ਨਾਲ  Network 18 ਦੇਸ਼ ਦੀ ਸਭ ਤੋਂ ਵੱਡੀ ਲਿਸਟੇਡ ਮੀਡੀਆ ਕੰਪਨੀ ਬਣ ਜਾਵੇਗੀ।  Network 18 ਜੀ ਇਂਟਰਨੈਂਟਮੇਂਟ ਅਤੇ ਸਨ ਟੀਵੀ ਨੈੱਟਵਰਕ ਨੂੰ ਪਿੱਛੇ ਛੱਡ ਦੇਵੇਗਾ ਰਿਲਾਇੰਸ ਦਾ ਕਹਿਣਾ ਹੈ ਕਿ ਇੰਟੀਗ੍ਰੇਟੇਡ ਮੀਡੀਆ ਨੈੱਟਵਰਕ ਦੇ ਜਰੀਏ ਕੰਪਨੀ ਨੂੰ ਵੱਡੇ ਪੱਧਰ ਤੇ ਗਰੁੱਪ ਕੰਪਨੀਆਂ ਦੇ ਗਾਹਕਾਂ ਨਾਲ ਜੁੜਨ ਦਾ ਮੌਕੇ ਮਿਲੇਗਾ। ਨਾਲ ਹੀ ਇਸ ਨਾਲ ਗਾਹਕਾ ਦੁਆਰਾ ਇਸਤੇਮਾਲ ਹੋਣ ਵਾਲਾ ਕੰਟੇਟ ਦੇ ਜ਼ਿਆਦਾਤਰ ਹਿੱਸੇ ਤੱਕ ਪਹੁੰਚ ਬਣ ਸਕੇਗੀ।
    Published by:Sukhwinder Singh
    First published: