Home /News /national /

ਨਾਨਾ-ਨਾਨੀ ਬਣੇ ਮੁਕੇਸ਼ ਤੇ ਨੀਤਾ ਅੰਬਾਨੀ, ਈਸ਼ਾ ਅੰਬਾਨੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ

ਨਾਨਾ-ਨਾਨੀ ਬਣੇ ਮੁਕੇਸ਼ ਤੇ ਨੀਤਾ ਅੰਬਾਨੀ, ਈਸ਼ਾ ਅੰਬਾਨੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ

ਨਾਨਾ-ਨਾਨੀ ਬਣੇ ਮੁਕੇਸ਼ ਤੇ ਨੀਤਾ ਅੰਬਾਨੀ, ਈਸ਼ਾ ਅੰਬਾਨੀ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

ਨਾਨਾ-ਨਾਨੀ ਬਣੇ ਮੁਕੇਸ਼ ਤੇ ਨੀਤਾ ਅੰਬਾਨੀ, ਈਸ਼ਾ ਅੰਬਾਨੀ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

ਅੰਬਾਨੀ ਅਤੇ ਪੀਰਾਮਲ ਪਰਿਵਾਰਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, 'ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਬੱਚੇ ਈਸ਼ਾ ਅਤੇ ਆਨੰਦ 19 ਨਵੰਬਰ 2022 ਨੂੰ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਹਨ। ਈਸ਼ਾ ਅਤੇ ਦੋਵੇਂ ਬੱਚੇ, ਬੇਬੀ ਗਰਲ ਆਦੀਆ ਅਤੇ ਬੇਬੀ ਬੁਆਏ ਕ੍ਰਿਸ਼ਨਾ ਬਿਲਕੁਲ ਤੰਦਰੁਸਤ ਹਨ।

ਹੋਰ ਪੜ੍ਹੋ ...
  • Share this:

ਮੁੰਬਈ- ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਅਤੇ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਦੇ ਘਰ ਰੌਣਕਾਂ ਲੱਗੀਆਂ ਹਨ। ਈਸ਼ਾ ਅੰਬਾਨੀ ਨੇ 19 ਨਵੰਬਰ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਆਨੰਦ ਪੀਰਾਮਲ ਪੀਰਾਮਲ ਗਰੁੱਪ ਦੇ ਚੇਅਰਮੈਨ ਅਜੇ ਪੀਰਾਮਲ ਦੇ ਬੇਟੇ ਹਨ। ਅੰਬਾਨੀ ਅਤੇ ਪੀਰਾਮਲ ਪਰਿਵਾਰਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, 'ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਬੱਚੇ ਈਸ਼ਾ ਅਤੇ ਆਨੰਦ 19 ਨਵੰਬਰ 2022 ਨੂੰ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਹਨ। ਈਸ਼ਾ ਅਤੇ ਦੋਵੇਂ ਬੱਚੇ, ਬੇਬੀ ਗਰਲ ਆਦੀਆ ਅਤੇ ਬੇਬੀ ਬੁਆਏ ਕ੍ਰਿਸ਼ਨਾ ਬਿਲਕੁਲ ਤੰਦਰੁਸਤ ਹਨ। ਅਸੀਂ ਤੁਹਾਨੂੰ ਇਸ ਮੌਕੇ 'ਤੇ ਅਸੀਸਾਂ ਦੀ ਕਾਮਨਾ ਕਰਦੇ ਹਾਂ। ਆਦੀਆ, ਕ੍ਰਿਸ਼ਨਾ, ਈਸ਼ਾ ਅਤੇ ਆਨੰਦ ਦੇ ਜੀਵਨ ਦੇ ਮਹੱਤਵਪੂਰਨ ਮੌਕੇ 'ਤੇ ਤੁਹਾਡੀਆਂ ਸ਼ੁਭਕਾਮਨਾਵਾਂ ਦੀ ਉਡੀਕ ਕਰ ਰਹੇ ਹਾਂ।

ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ 12 ਦਸੰਬਰ 2018 ਨੂੰ ਮੁੰਬਈ ਦੇ ਅਲਟਾਮਾਉਂਟ ਰੋਡ 'ਤੇ ਅੰਬਾਨੀ ਪਰਿਵਾਰ ਦੀ ਰਿਹਾਇਸ਼ ਐਂਟੀਲੀਆ ਵਿਖੇ ਹੋਇਆ ਸੀ। ਮਰਹੂਮ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਪਹਿਲੀ ਮਹਿਲਾ ਹਿਲੇਰੀ ਕਲਿੰਟਨ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਦਯੋਗਪਤੀ ਰਤਨ ਟਾਟਾ, ਬੱਚਨ ਪਰਿਵਾਰ, ਦੱਖਣੀ ਭਾਰਤੀ ਫਿਲਮਾਂ ਦੇ ਮੇਗਾਸਟਾਰ ਰਜਨੀਕਾਂਤ ਨੇ ਇਸ ਹਾਈ ਪ੍ਰੋਫਾਈਲ ਵਿਆਹ ਵਿੱਚ ਸ਼ਿਰਕਤ ਕੀਤੀ। ਆਮਿਰ ਖਾਨ ਅਤੇ ਸਚਿਨ ਤੇਂਦੁਲਕਰ ਵਰਗੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।



ਇਸ ਸਾਲ ਅਗਸਤ ਵਿੱਚ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 45ਵੀਂ ਸਲਾਨਾ ਆਮ ਮੀਟਿੰਗ (ਏਜੀਐਮ) ਵਿੱਚ, ਮੁਕੇਸ਼ ਅੰਬਾਨੀ ਨੇ ਈਸ਼ਾ ਅੰਬਾਨੀ ਨੂੰ ਰਿਲਾਇੰਸ ਰਿਟੇਲ ਬਿਜ਼ਨਸ ਦੀ ਲੀਡਰ ਵਜੋਂ ਪੇਸ਼ ਕੀਤਾ।

Published by:Ashish Sharma
First published:

Tags: Isha ambani, Mukesh ambani, Nita Ambani, Reliance industries