ਕਾਂਗਰਸ ਪ੍ਰਧਾਨ ਲਈ ਸਾਬਕਾ ਕੇਂਦਰੀ ਮੰਤਰੀ ਮਲ੍ਲਿਕਾਰਜੁਨ ਖੜਗੇ ਤੇ ਮੁਕੁਲ ਵਾਸਨਿਕ ਦੇ ਨਾਂਅ ਸਭ ਤੋਂ ਅੱਗੇ - ਸੂਤਰ

News18 Punjab
Updated: August 9, 2019, 6:35 PM IST
share image
ਕਾਂਗਰਸ ਪ੍ਰਧਾਨ ਲਈ ਸਾਬਕਾ ਕੇਂਦਰੀ ਮੰਤਰੀ ਮਲ੍ਲਿਕਾਰਜੁਨ ਖੜਗੇ ਤੇ ਮੁਕੁਲ ਵਾਸਨਿਕ ਦੇ  ਨਾਂਅ ਸਭ ਤੋਂ ਅੱਗੇ - ਸੂਤਰ

  • Share this:
  • Facebook share img
  • Twitter share img
  • Linkedin share img
ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦੇ ਕਾਂਗਰਸ ਮੁਖੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਅਗਵਾਈ ਦਾ ਸੰਕਟ ਝੱਲ ਰਹੀ ਕਾਂਗਰਸ ਪਾਰਟੀ ਨੂੰ ਜਲਦ ਹੀ ਨਵਾਂ ਮੁਖੀ ਮਿਲ ਸਕਦਾ ਹੈ।
ਸੂਤਰਾਂ ਮੁਤਾਬਿਕ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ਮੁਖੀ ਦੇ ਨਾ 'ਤੇ ਇੱਕ ਰਾਏ ਬਣਾਉਣ ਲਈ ਅਹਿਮਦ ਪਟੇਲ, ਏ ਕੇ ਐਂਟੋਨੀ, ਕੇ ਸੀ ਵੇਣੁਗੋਪਾਲ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

ਕਲ ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਜਿਸ ਚ ਪਾਰਟੀ ਦੇ ਨਵੇਂ ਮੁਖੀ ਦਾ ਨਾਂਅ ਤੈਅ ਕੀਤਾ ਜਾਵੇਗਾ। ਖ਼ਬਰਾਂ ਦੀ ਮੰਨੀਏ ਤਾਂ ਸਾਬਕਾ ਕੇਂਦਰੀ ਮੰਤਰੀ ਮਲ੍ਲਿਕਾਰਜੁਨ ਖੜਗੇ ਤੇ ਮੁਕੁਲ ਵਾਸਨਿਕ ਇਸ ਦੌੜ 'ਚ ਸਭ ਤੋਂ ਅੱਗੇ ਹਨ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਨਾਂਅ ਅੱਗੇ ਚੱਲ ਰਿਹਾ ਸੀ। ਸ਼ਿੰਦੇ ਨੂੰ ਪਾਰਟੀ ਦਾ ਮੁੱਖ ਦਲਿਤ ਚਿਹਰਾ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਭਰੋਸਾ ਵੀ ਹਾਸਿਲ ਹੈ।
First published: August 9, 2019
ਹੋਰ ਪੜ੍ਹੋ
ਅਗਲੀ ਖ਼ਬਰ