• Home
 • »
 • News
 • »
 • national
 • »
 • MUMBAI ADR REPORT ON MAHARASHTRA ASSEMBLY ELECTION RESULTS 2019 264 MLAS ARE MILLIONAIRES 176 MLAS FACE CRIMINAL CASES BJP CONGRESS SHIV SENA AND NCP

ਮਹਾਰਾਸ਼ਟਰ: 264 ਵਿਧਾਇਕ ਕਰੋੜਪਤੀ, 176 ਉਤੇ ਅਪਰਾਧਿਕ ਮਾਮਲੇ ਦਰਜ

ਚੋਣ ਨਿਗਰਾਨੀ ਸੰਸਥਾ 'ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼' (ਏ.ਡੀ.ਆਰ.) ਵੱਲੋਂ ਜਾਰੀ ਅੰਕੜਿਆਂ 'ਚ ਦਾਅਵਾ

ਮਹਾਰਾਸ਼ਟਰ: 264 ਵਿਧਾਇਕ ਕਰੋੜਪਤੀ, 176 ਉਤੇ ਅਪਰਾਧਿਕ ਮਾਮਲੇ ਦਰਜ

 • Share this:
  ਮਹਾਰਾਸ਼ਟਰ ਵਿਧਾਨ ਸਭਾ ਲਈ ਨਵੇਂ ਚੁਣੇ 176 ਵਿਧਾਇਕ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਚੋਣ ਨਿਗਰਾਨੀ ਸੰਸਥਾ 'ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼' (ਏ.ਡੀ.ਆਰ.) ਵੱਲੋਂ ਜਾਰੀ ਅੰਕੜਿਆਂ 'ਚ ਇਹ ਦਾਅਵਾ ਕੀਤਾ ਗਿਆ ਹੈ।

  ਰਾਜ ਵਿਧਾਨ ਸਭਾ ਦੇ ਕੁੱਲ 288 ਵਿਧਾਇਕਾਂ 'ਚ 285 ਵਿਧਾਇਕਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕਰਨ 'ਤੇ ਪਾਇਆ ਗਿਆ ਕਿ 62 ਫੀਸਦੀ (176 ਵਿਧਾਇਕ) ਵਿਰੁੱਧ ਅਪਰਾਧਕ ਮਾਮਲੇ ਪੈਂਡਿੰਗ ਹਨ, ਜਦੋਂ ਕਿ 40 ਫੀਸਦੀ (113 ਵਿਧਾਇਕ) ਵਿਰੁੱਧ ਗੰਭੀਰ ਅਪਰਾਧਕ ਮਾਮਲੇ ਹਨ। ਸਾਬਕਾ ਵਿਧਾਇਕਾਂ ਅਤੇ ਨਵੇਂ ਚੁਣੇ ਵਿਧਾਇਕਾਂ ਦੇ ਹਲਫਨਾਮਿਆਂ ਦੀ ਤੁਲਨਾ ਕਰਦੇ ਹੋਏ ਏ.ਡੀ.ਆਰ. ਨੇ ਕਿਹਾ ਹੈ ਕਿ 2014 ਦੀਆਂ ਚੋਣਾਂ 'ਚ ਰਾਜ ਵਿਧਾਨ ਸਭਾ 'ਚ 165 ਵਿਧਾਇਕ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ ਅਤੇ ਇਨ੍ਹਾਂ 'ਚੋਂ 115 ਗੰਭੀਰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ।

  ਏ.ਡੀ.ਆਰ. ਅਨੁਸਾਰ ਸਾਬਕਾ ਵਿਧਾਨ ਸਭਾ ਦੀ ਤੁਲਨਾ 'ਚ ਨਵੀਂ ਵਿਧਾਨ ਸਭਾ 'ਚ ਕਰੋੜਪਤੀ ਵਿਧਾਇਕਾਂ ਦੀ ਗਿਣਤੀ ਵੱਧ ਹੈ। ਅੰਕੜਿਆਂ ਅਨੁਸਾਰ ਨਵੀਂ ਵਿਧਾਨ ਸਭਾ 'ਚ ਕੁੱਲ 264 (93 ਫੀਸਦੀ) ਕਰੋੜਪਤੀ ਵਿਧਾਇਕ ਹਨ, ਜਦੋਂ ਕਿ ਸਾਬਕਾ ਵਿਧਾਨ ਸਭਾ 'ਚ 253 (88 ਫੀਸਦੀ) ਵਿਧਾਇਕ ਕਰੋੜਪਤੀ ਸਨ। ਅੰਕੜਿਆਂ 'ਚ ਕਿਹਾ ਗਿਆ ਹੈ ਕਿ ਨਵੀਂ ਵਿਧਾਨ ਸਭਾ 'ਚ ਵਿਧਾਇਕਾਂ ਦੀ ਔਸਤ ਜਾਇਦਾਦ 22.42 ਕਰੋੜ ਰੁਪਏ ਹਨ, ਜੋ 2014 'ਚ 10.87 ਕਰੋੜ ਰੁਪਏ ਸੀ।
  First published:
  Advertisement
  Advertisement