ਅੰਬੋਲੀ ਪੁਲਿਸ ਨੇ ਇੱਕ 46 ਸਾਲਾ ਵਿਅਕਤੀ ਨੂੰ ਆਪਣੀ ਪਤਨੀ ਨੂੰ ਟ੍ਰਿਪਲ ਤਾਲਕ ਦੇਣ ਅਤੇ ਗੈਰ ਕੁਦਰਤੀ ਜਿਨਸੀ ਸੰਬੰਧ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਅੰਧੇਰੀ, ਮੁੰਬਈ ਦਾ ਰਹਿਣ ਵਾਲਾ ਹੈ। ਉਸਦੀ ਪਤਨੀ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ। ਪਤਨੀ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਵਿਅਕਤੀ ਨੇ ਇਕ ਵਸਤੂ ਦੀ ਵਰਤੋਂ ਕਰਦਿਆਂ ਉਸ ਦਾ ਬੁਰੀ ਤਰ੍ਹਾਂ ਯੌਨ ਸ਼ੋਸ਼ਣ ਕੀਤਾ ਸੀ।
ਪੀੜਤਾ ਅਨੁਸਾਰ ਉਸ ਦਾ ਵਿਆਹ 2018 ਨੂੰ ਹੋਇਆ ਸੀ। ਇਸ ਤੋਂ ਪਹਿਲਾਂ ਆਦਮੀ ਦਾ ਦੋ ਔਰਤਾਂ ਨਾਲ ਵਿਆਹ ਹੋਇਆ ਸੀ, ਜਿਨ੍ਹਾਂ ਨਾਲ ਉਸ ਦਾ ਤਲਾਕ ਹੋ ਚੁਕਿਆ ਸੀ। ਔਰਤ ਨੇ ਦੋਸ਼ ਲਾਇਆ ਕਿ ਵਿਆਹ ਤੋਂ ਤੁਰੰਤ ਬਾਅਦ ਆਦਮੀ ਨੇ ਉਸ ਦਾ ਯੌਨ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਉਹ ਅਕਸਰ ਉਸ ਨੂੰ ਮੋਬਾਈਲ ਉਤੇ ਅਸ਼ਲੀਲ ਵੀਡੀਓ ਦਿਖਾਉਂਦਾ ਅਤੇ ਉਸ ਨੂੰ ਅਜਿਹੀਆਂ ਗਤੀਵਿਧੀਆਂ ਕਰਨ ਲਈ ਕਹਿੰਦਾ।
ਪੀੜਤਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਦੋਸ਼ੀ ਨੇ ਮੈਨੂੰ ਪੀਣ ਲਈ ‘ਜੂਸ ’ਦੇਣਾ ਸ਼ੁਰੂ ਕਰ ਦਿੱਤਾ। ਪੀਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ। ਇਕ ਦਿਨ ਉਸ ਨੇ ਹੱਦ ਪਾਰ ਕਰ ਦਿੱਤੀ ਜਦੋਂ ਉਸਨੇ ਇਕ ਅਲੂਮੀਨੀਅਮ ਦੀ ਰਾਡ ਮੇਰੇ ਨਿੱਜੀ ਹਿੱਸੇ ਵਿਚ ਦਾਖਲ ਕਰ ਦਿੱਤੀ, ਜਿਸ ਨਾਲ ਖੂਨ ਵਗਣਾ ਸ਼ੁਰੂ ਹੋ ਗਿਆ। ਮੈਨੂੰ ਇਲਾਜ ਲਈ ਡਾਕਟਰਾਂ ਕੋਲ ਜਾਣਾ ਪਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਉਸ ਨਾਲ ਬਦਸਲੂਕੀ ਕਰਨ ਅਤੇ ਕੁੱਟਮਾਰ ਕਰਨ ਲੱਗਾ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਮੁਲਜ਼ਮ ਨੇ ਔਰਤ ਨੂੰ ਤਿੰਨ ਤਲਾਕ ਦੇ ਦਿੱਤਾ। ਜੋ ਕਿ ਹੁਣ ਗੈਰ ਕਾਨੂੰਨੀ ਹੈ ਅਤੇ ਇੱਕ ਅਪਰਾਧ ਹੈ। ਇਸ ਦੀ ਪੁਸ਼ਟੀ ਹੋਣ 'ਤੇ ਇਕ ਵਿਅਕਤੀ ਖਿਲਾਫ 3 ਸਾਲ ਦੀ ਕੈਦ ਦੀ ਵਿਵਸਥਾ ਹੈ। ਇਸਦੇ ਨਾਲ ਹੀ ਉਸ ਵਿਅਕਤੀ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ। ਤੀਹਰੇ ਤਲਾਕ ਦੇ ਮਾਮਲੇ ਵਿਚ ਜ਼ਮਾਨਤ ਲਈ ਮੈਜਿਸਟਰੇਟ ਕੋਲ ਜਾਣਾ ਪੈਂਦਾ ਹੈ। ਜੇ ਕਿਸੇ ਔਰਤ ਨੂੰ ਤੀਹਰਾ ਤਲਾਕ ਦਿੱਤਾ ਜਾਂਦਾ ਹੈ ਤਾਂ ਉਹ ਆਪਣੇ ਪਤੀ ਤੋਂ ਮੁਆਵਜ਼ੇ ਦੀ ਮੰਗ ਕਰ ਸਕਦੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Mumbai, Sex, Triple Talaq