Home /News /national /

PMC ਬੈਂਕ ਘੁਟਾਲਾ: ਇਲਾਜ ਲਈ ਪੈਸੇ ਨਾ ਨਿਕਲਣ ਕਾਰਨ ਚੌਥੇ ਖਾਤਾਧਾਰਕ ਦੀ ਮੌਤ

PMC ਬੈਂਕ ਘੁਟਾਲਾ: ਇਲਾਜ ਲਈ ਪੈਸੇ ਨਾ ਨਿਕਲਣ ਕਾਰਨ ਚੌਥੇ ਖਾਤਾਧਾਰਕ ਦੀ ਮੌਤ

PMC ਬੈਂਕ ਘੁਟਾਲਾ: ਇਲਾਜ ਲਈ ਪੈਸੇ ਨਾ ਨਿਕਲਣ ਕਾਰਨ ਚੌਥੇ ਖਾਤਾਧਾਰਕ ਦੀ ਮੌਤ

PMC ਬੈਂਕ ਘੁਟਾਲਾ: ਇਲਾਜ ਲਈ ਪੈਸੇ ਨਾ ਨਿਕਲਣ ਕਾਰਨ ਚੌਥੇ ਖਾਤਾਧਾਰਕ ਦੀ ਮੌਤ

PMC ਬੈਂਕ ਦੇ ਖਾਤਾਧਾਰਕ ਮੁਰਲੀਧਰ ਢਰਹਾ ਬਿਮਾਰ ਸਨ ਅਤੇ ਬੈਂਕ ਦੇ ਖਾਤੇ ਵਿਚੋਂ ਪੈਸੇ ਨਾ ਨਿਕਲਣ ਕਾਰਨ ਉਨ੍ਹਾਂ ਦੇ ਇਲਾਜ ਵਿਚ ਮੁਸ਼ਕਲ ਹੋ ਰਹੀ ਸੀ। ਸਮੇਂ ਉਤੇ ਸਹੀ ਇਲਾਜ ਨਾ ਹੋਣ ਕਰਕੇ ਸ਼ੁਕਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਮੁਰਲੀਧਰ ਢਰਹਾ ਮੁੰਬਈ ਦੇ ਮੁਲੁੰਡ ਇਲਾਕੇ ਦੇ ਰਹਿਣ ਵਾਲੇ ਸੀ। ਹਾਲੇ ਤੱਕ ਮਿਲੀ ਜਾਣਕਾਰੀ ਅਨੁਸਾਰ ਮੁਰਲੀਧਰ ਸੀਨੀਅਰ ਸਿਟੀਜਨ ਸੀ ਅਤੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ।

ਹੋਰ ਪੜ੍ਹੋ ...
  • Share this:
    ਪੰਜਾਬ ਐਂਡ ਮਹਾਰਾਸ਼ਟਰ ਬੈਂਕ ਘੁਟਾਲੇ (PMC Bank Scam) ਤੋਂ ਬਾਅਦ ਬੀਤੇ ਕੁੱਝ ਦਿਨਾਂ ਵਿਚ ਉਸ ਦੇ ਤਿੰਨ ਖਾਤਾਧਾਰਕਾਂ ਦੀ ਮੌਤ ਹੋ ਗਈ ਹੈ। ਫੱਟੋਮਲ ਪੰਜਾਬੀ (Fattomal Punjabi) ਅਤੇ ਸੰਜੇ ਗੁਲਾਟੀ (Sanjay Gulati) ਦੀ ਮੌਤ  ਹਾਰਟ ਅਟੈਕ ਨਾਲ ਹੋਈ। ਮੁੰਬਈ ਦੇ ਵਰਸੋਵਾ ਇਲਾਕੇ ਵਿਚ ਰਹਿਣ ਵਾਲੀ 39 ਸਾਲਾ ਇਕ ਡਾਕਟਰ ਜਿਸਦਾ PMC ਬੈਂਕ ਵਿਚ ਖਾਤਾ ਸੀ, ਨੇ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਇਕ ਹੋਰ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।

    ਖਬਰ ਅਨੁਸਾਰ PMC ਬੈਂਕ ਦੇ ਖਾਤਾਧਾਰਕ ਮੁਰਲੀਧਰ ਢਰਹਾ ਬਿਮਾਰ ਸਨ ਅਤੇ ਬੈਂਕ ਦੇ ਖਾਤੇ ਵਿਚੋਂ ਪੈਸੇ ਨਾ ਨਿਕਲਣ ਕਾਰਨ ਉਨ੍ਹਾਂ ਦੇ ਇਲਾਜ ਵਿਚ ਮੁਸ਼ਕਲ ਹੋ ਰਹੀ ਸੀ। ਸਮੇਂ ਉਤੇ ਸਹੀ ਇਲਾਜ ਨਾ ਹੋਣ ਕਰਕੇ ਸ਼ੁਕਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

    ਮੁਰਲੀਧਰ ਢਰਹਾ ਮੁੰਬਈ ਦੇ ਮੁਲੁੰਡ ਇਲਾਕੇ ਦੇ ਰਹਿਣ ਵਾਲੇ ਸੀ


    ਮੁਰਲੀਧਰ ਢਰਹਾ ਮੁੰਬਈ ਦੇ ਮੁਲੁੰਡ ਇਲਾਕੇ ਦੇ ਰਹਿਣ ਵਾਲੇ ਸੀ। ਹਾਲੇ ਤੱਕ ਮਿਲੀ ਜਾਣਕਾਰੀ ਅਨੁਸਾਰ ਮੁਰਲੀਧਰ ਸੀਨੀਅਰ ਸਿਟੀਜਨ ਸੀ ਅਤੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਬੈਂਕ ਵਿਚੋਂ ਪੈਸੇ ਨਾ ਨਿਕਲਣ ਕਰਕੇ ਉਨ੍ਹਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲੀ ਅਤੇ ਖਾਤਾਧਾਰਕ ਢਰਹਾ ਦੀ ਸ਼ੁਕਰਵਾਰ ਨੂੰ ਮੌਤ ਹੋ ਗਈ।

    ਦੱਸਣਯੋਗ ਹੈ ਕਿ ਰਿਜ਼ਰਵ ਬੈਂਕ (ਆਰਬੀਆਈ) ਨੇ 3 ਅਕਤੂਬਰ ਨੂੰ ਪੀਐਮਸੀ ਬੈਂਕ ਦੇ ਗਾਹਕਾਂ ਲਈ ਨਿਕਾਸੀ ਸੀਮਾ 25,000 ਤੋਂ ਵਧਾ ਕੇ 40,000 ਪ੍ਰਤੀ ਖਾਤਾਧਾਰਕ ਕਰ ਦਿੱਤੀ ਹੈ। ਜਿਸ ਨਾਲ ਖਾਤਾਧਾਰਕ ਹੁਣ ਬੈਂਕ ਵਿਚੋਂ 40,000 ਰੁਪਏ ਕਢਵਾ ਸਕਦੇ ਹਨ।
    First published:

    Tags: Mumbai, PMC Bank scam

    ਅਗਲੀ ਖਬਰ