24 ਘੰਟੇ ਅੰਦਰ PMC ਦੇ ਇਕ ਹੋਰ ਖਾਤਾਧਾਰਕ ਦੀ ਹਾਰਟ ਅਟੈਕ ਨਾਲ ਮੌਤ

News18 Punjab
Updated: October 15, 2019, 6:34 PM IST
share image
24 ਘੰਟੇ ਅੰਦਰ PMC ਦੇ ਇਕ ਹੋਰ ਖਾਤਾਧਾਰਕ ਦੀ ਹਾਰਟ ਅਟੈਕ ਨਾਲ ਮੌਤ
24 ਘੰਟੇ ਅੰਦਰ PMC ਦੇ ਇਕ ਹੋਰ ਖਾਤਾਧਾਰਕ ਦੀ ਹਾਰਟ ਅਟੈਕ ਨਾਲ ਮੌਤ

ਪੀਐਮਸੀ ਬੈਂਕ ਦੀ ਮੁਲੁੰਡ ਸ਼ਾਖਾ ਵਿਚ ਖਾਤਾਧਾਰਕ ਫੱਟੋ ਪੰਜਾਬੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (Punjab and Maharashtra Co-operative Bank) ਦੇ ਇਕ ਹੋਰ ਖਾਤਾਧਾਰਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

  • Share this:
  • Facebook share img
  • Twitter share img
  • Linkedin share img
ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (Punjab and Maharashtra Co-operative Bank) ਦੇ ਇਕ ਹੋਰ ਖਾਤਾਧਾਰਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬੀਤੇ 24 ਘੰਟੇ ਵਿਚ ਇਹ ਦੂਜਾ ਮਾਮਲਾ ਹੈ ਜਦੋਂ ਪੀਐਮਸੀ ਬੈਂਕ ਦੇ ਕਿਸੇ ਖਾਤਾਧਾਰਕ ਦੀ ਮੌਤ ਹੋਈ ਹੋਵੇ। ਮਿਲੀ ਜਾਣਕਾਰੀ ਅਨੁਸਾਰ ਪੀਐਮਸੀ ਬੈਂਕ ਦੀ ਮੁਲੁੰਡ ਸ਼ਾਖਾ ਵਿਚ ਖਾਤਾਧਾਰਕ ਫੱਟੋ ਪੰਜਾਬੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ 51 ਸਾਲਾ ਸੰਜੇ ਗੁਲਾਟੀ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ।  ਉਹ ਮਹਾਂਰਾਸ਼ਟਰ ਦੇ ਓਸ਼ੀਵਾਰਾ ਦੇ ਤਾਰਾਵੋਰਡ ਇਲਾਕੇ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੇ ਬੈਂਕ ਵਿਚ 90 ਲੱਖ ਰੁਪਏ ਸਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਜੇ ਗੁਲਾਟੀ ਜੈਟ ਏਅਰਵੇਜ ਵਿਚ ਕੰਮ ਕਰਦੇ ਸਨ, ਜਿਥੇ ਉਨ੍ਹਾਂ ਦੀ ਨੌਕਰੀ ਚਲੀ ਗਈ ਸੀ।
First published: October 15, 2019, 6:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading