Home /News /national /

CNG PNG Price Hike: CNG ਤੇ PNG ਦੀਆਂ ਕੀਮਤਾਂ ਵਧੀਆਂ, ਅੱਜ ਤੋਂ ਹੋਣਗੀਆਂ ਲਾਗੂ, ਦੇਖੋ ਨਵੀਆਂ ਕੀਮਤਾਂ

CNG PNG Price Hike: CNG ਤੇ PNG ਦੀਆਂ ਕੀਮਤਾਂ ਵਧੀਆਂ, ਅੱਜ ਤੋਂ ਹੋਣਗੀਆਂ ਲਾਗੂ, ਦੇਖੋ ਨਵੀਆਂ ਕੀਮਤਾਂ

(ਫਾਇਲ ਫੋਟੋ)

(ਫਾਇਲ ਫੋਟੋ)

ਇਸ ਨਾਲ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵਾਹਨਾਂ 'ਚ ਈਂਧਨ ਦੇ ਤੌਰ 'ਤੇ ਵਰਤੀ ਜਾਂਦੀ ਕੰਪਰੈੱਸਡ ਨੈਚੁਰਲ ਗੈਸ (ਸੀ.ਐੱਨ.ਜੀ.) ਦੀ ਪ੍ਰਚੂਨ ਕੀਮਤ 86 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ ਘਰੇਲੂ PNG ਦੀ ਕੀਮਤ 52.50 ਰੁਪਏ ਪ੍ਰਤੀ SCM ਹੋਵੇਗੀ।

 • Share this:

  ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਗੈਸ ਵੰਡ ਕੰਪਨੀ ਮਹਾਨਗਰ ਗੈਸ ਲਿ. (ਐੱਮ.ਜੀ.ਐੱਲ.) ਨੇ ਸੀ.ਐੱਨ.ਜੀ. ਦੀ ਕੀਮਤ 'ਚ 6 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਪਾਈਪ ਵਾਲੀ ਰਸੋਈ ਗੈਸ (ਪੀਐਨਜੀ) ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਯੂਨਿਟ (ਐਸਸੀਐਮ) ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਸੋਮਵਾਰ ਰਾਤ ਤੋਂ ਲਾਗੂ ਹੋਣਗੀਆਂ।

  ਇਸ ਨਾਲ ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵਾਹਨਾਂ 'ਚ ਈਂਧਨ ਦੇ ਤੌਰ 'ਤੇ ਵਰਤੀ ਜਾਂਦੀ ਕੰਪਰੈੱਸਡ ਨੈਚੁਰਲ ਗੈਸ (ਸੀ.ਐੱਨ.ਜੀ.) ਦੀ ਪ੍ਰਚੂਨ ਕੀਮਤ 86 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ ਘਰੇਲੂ PNG ਦੀ ਕੀਮਤ 52.50 ਰੁਪਏ ਪ੍ਰਤੀ SCM ਹੋਵੇਗੀ।

  ਇਸ ਕਾਰਨ ਵਧੀ ਕੀਮਤ

  ਜਨਤਕ ਖੇਤਰ ਦੀ ਕੰਪਨੀ ਨੇ ਕਿਹਾ ਹੈ ਕਿ ਸਰਕਾਰ ਨੇ ਪਹਿਲੀ ਅਕਤੂਬਰ ਤੋਂ ਗੈਸ ਦੀਆਂ ਕੀਮਤਾਂ 'ਚ 40 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪਿਆ ਹੈ।

  ਪੈਟਰੋਲੀਅਮ ਮੰਤਰਾਲੇ ਦੇ ਅਧੀਨ ਪੈਟਰੋਲੀਅਮ ਮੁੱਲ ਅਤੇ ਵਿਸ਼ਲੇਸ਼ਣ ਸੈੱਲ ਨੇ 30 ਸਤੰਬਰ ਨੂੰ 1 ਅਕਤੂਬਰ ਤੋਂ ਅਗਲੇ ਛੇ ਮਹੀਨਿਆਂ ਲਈ ਘਰੇਲੂ ਪੱਧਰ 'ਤੇ ਪੈਦਾ ਹੋਣ ਵਾਲੀ ਗੈਸ ਦੀਆਂ ਕੀਮਤਾਂ ਵਿੱਚ 40 ਪ੍ਰਤੀਸ਼ਤ ਦੇ ਭਾਰੀ ਵਾਧੇ ਦਾ ਐਲਾਨ ਕੀਤਾ ਸੀ।

  ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਅੰਤਰਰਾਸ਼ਟਰੀ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਗੈਸ ਦੀਆਂ ਕੀਮਤਾਂ 'ਚ 110 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਸਰਕਾਰ ਸਾਲ ਵਿੱਚ ਦੋ ਵਾਰ 1 ਅਪ੍ਰੈਲ ਅਤੇ 30 ਸਤੰਬਰ ਨੂੰ ਗੈਸ ਦੀਆਂ ਕੀਮਤਾਂ ਵਿੱਚ ਸੋਧ ਕਰਦੀ ਹੈ।

  Published by:Gurwinder Singh
  First published:

  Tags: CNG, CNG Price Hike