ਖੂਹ ਵਿਚ ਡਿੱਗੀ ਬੱਸ, 15 ਮੌਤਾਂ, ਬਚਾਅ ਕਾਰਜ ਜਾਰੀ

ਖੂਹ ਵਿਚ ਡਿੱਗੀ ਬੱਸ, 15 ਮੌਤਾਂ, ਬਚਾਅ ਕਾਰਜ ਜਾਰੀ

ਖੂਹ ਵਿਚ ਡਿੱਗੀ ਬੱਸ, 15 ਮੌਤਾਂ, ਬਚਾਅ ਕਾਰਜ ਜਾਰੀ

 • Share this:
  ਮਹਾਰਾਸ਼ਟਰ ਦੇ ਨਾਸਿਕ ਦੇ ਦੇਓਲਾ ਇਲਾਕੇ 'ਚ ਮੰਗਲਵਾਰ ਨੂੰ ਇਕ ਬੱਸ ਖੂਹ 'ਚ ਡਿੱਗ ਪਈ। ਹਾਦਸੇ 'ਚ 15 ਜਣਿਆਂ ਦੀ ਮੌਤ ਹੋ ਗਈ।

  ਬਚਾਅ ਕਾਰਜ ਜਾਰੀ ਹੈ। ਨਾਸਿਕ ਦਿਹਾਤੀ ਦੀ ਐੱਸਪੀ ਆਰਤੀ ਸਿੰਘ ਨੇ ਕਿਹਾ ਕਿ ਖੂਹ 'ਚੋਂ 15 ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਹਾਦਸੇ 'ਚ 18 ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।  
  ਜਾਣਕਾਰੀ ਅਨੁਸਾਰ ਬੱਸ ਮਾਲੇਗਾਓਂ ਤੋਂ ਰਵਾਨਾ ਹੋਈ ਸੀ ਅਤੇ ਦੇਵਲਾ ਨੇੜੇ ਇਕ ਹਾਦਸਾ ਵਾਪਰਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚਸ਼ਮਦੀਦਾਂ ਦਾ ਮੰਨਣਾ ਹੈ ਕਿ ਬੱਸ ਅਤੇ ਇੱਕ ਆਟੋ ਵਿਚਕਾਰ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵੇਂ ਵਾਹਨ ਨੇੜੇ ਦੇ ਖੂਹ 'ਤੇ ਡਿੱਗ ਪਏ।


  Published by:Gurwinder Singh
  First published: