• Home
  • »
  • News
  • »
  • national
  • »
  • MUMBAI FISHERMAN BECAME A MILLIONAIRE OVERNIGHT 157 GHOL FISH SOLD FOR 1 33 CRORE

ਰਾਤੋ ਰਾਤ ਕਰੋੜਪਤੀ ਬਣਿਆ ਮੁੰਬਈ ਦਾ ਮਛੇਰਾ, 1.33 ਕਰੋੜ ਵਿਚ ਵਿਕੀਆਂ 157 ਘੋਲ ਮੱਛੀਆਂ

ਰਾਤੋ ਰਾਤ ਕਰੋੜਪਤੀ ਬਣਿਆ ਮੁੰਬਈ ਦਾ ਮਛੇਰਾ, 1.33 ਕਰੋੜ ਵਿਚ ਵਿਕੀਆਂ 157 ਘੋਲ ਮੱਛੀਆਂ

ਰਾਤੋ ਰਾਤ ਕਰੋੜਪਤੀ ਬਣਿਆ ਮੁੰਬਈ ਦਾ ਮਛੇਰਾ, 1.33 ਕਰੋੜ ਵਿਚ ਵਿਕੀਆਂ 157 ਘੋਲ ਮੱਛੀਆਂ

  • Share this:
    ਮੁੰਬਈ ਵਿਚ ਇਕ ਮੱਛੀਆਂ ਫੜਨ ਵਾਲੇ ਦੀ ਕਿਸਮਤ ਰਾਤੋਂ ਰਾਤ ਬਦਲ ਗਈ। ਮਹਾਰਾਸ਼ਟਰ ਵਿੱਚ ਮਾਨਸੂਨ ਦੇ ਦੌਰਾਨ ਖਤਰੇ ਦੇ ਮੱਦੇਨਜ਼ਰ ਪਿਛਲੇ ਕਾਫੀ ਸਮੇਂ ਤੋਂ ਘਰ ਬੈਠੇ ਚੰਦਰਕਾਂਤ ਨੂੰ ਦੁਬਾਰਾ ਮੱਛੀਆਂ ਫੜਨ ਦਾ ਮੌਕਾ ਮਿਲਿਆ ਤੇ ਉਸ ਨੇ ਅਜਿਹਾ ਜਾਲ ਸੁੱਟਿਆ ਕਿ ਉਸ ਦੀ ਲਾਟਰੀ ਹੀ ਨਿਕਲ ਗਈ। ਅਸਲ ਵਿੱਚ, ਉਸ ਦੇ ਜਾਲ ਇੱਕ ਜਾਂ ਦੋ ਨਹੀਂ ਬਲਕਿ 157 ਘੋਲ ਮੱਛੀਆਂ (Ghoul Fish) ਫਸ ਗਈਆਂ, ਜਿਸ ਨੇ ਚੰਦਰਕਾਂਤ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ।

    ਚੰਦਰਕਾਂਤ ਪਹਿਲੀ ਵਾਰ 28 ਅਗਸਤ ਦੀ ਰਾਤ ਅਰਬ ਸਾਗਰ 'ਚ ਮੱਛੀਆਂ ਫੜਨ ਗਿਆ ਸੀ। 157 ਘੋਲ ਮੱਛੀਆਂ ਉਸ ਦੇ ਜਾਲ ਵਿੱਚ ਫਸ ਗਈਆਂ। ਇਹ ਮੱਛੀਆਂ ਚੰਦਰਕਾਂਤ ਤੇ ਉਸ ਦੇ ਪੁੱਤਰ ਸੋਮਨਾਥ ਨੇ ਕੁੱਲ 1.33 ਕਰੋੜ ਵਿੱਚ ਵੇਚੀਆਂ। ਯਾਨੀ ਉਸ ਨੂੰ ਇੱਕ ਮੱਛੀ ਦੇ ਕਰੀਬ 85 ਹਜ਼ਾਰ ਰੁਪਏ ਮਿਲੇ। ਘੋਲ ਮੱਛੀ ਦੀ ਕੀਮਤ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਹੈ। ਇਹ ਮੱਛੀ ਦੇ ਡਾਕਟਰੀ ਇਲਾਜ ਵਿੱਚ ਲਾਭਦਾਇਕ ਹੈ।

    ਚੰਦਰਕਾਂਤ ਦੇ ਪੁੱਤਰ ਸੋਮਨਾਥ ਨੇ ਦੱਸਿਆ ਕਿ ਉਸ ਦੇ ਪਿਤਾ ਸਮੇਤ 8 ਲੋਕ ਹਰਬਾ ਦੇਵੀ ਨਾਂ ਦੀ ਕਿਸ਼ਤੀ ਵਿੱਚ ਮੱਛੀਆਂ ਫੜਨ ਗਏ ਸਨ। ਸਾਰੇ ਮਛੇਰੇ ਸਮੁੰਦਰ ਦੇ ਕਿਨਾਰੇ ਤੋਂ 20 ਤੋਂ 25 ਨਾਟੀਕਲ ਮੀਲ ਦੀ ਦੂਰੀ 'ਤੇ ਵਧਵਾਨ ਵੱਲ ਚਲੇ ਗਏ। ਮਛੇਰਿਆਂ ਨੂੰ 157 ਘੋਲ ਮੱਛੀਆਂ ਮਿਲੀਆਂ, ਜਿਨ੍ਹਾਂ ਨੂੰ ਸਮੁੰਦਰੀ ਸੋਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਮੱਛੀਆਂ ਦੀ ਕੀਮਤ ਸੋਨੇ ਤੋਂ ਘੱਟ ਨਹੀਂ।

    ਘੋਲ ਮੱਛੀ, ਜਿਸ ਨੂੰ ਸਮੁੰਦਰੀ ਸੋਨਾ ਵੀ ਕਿਹਾ ਜਾਂਦਾ ਹੈ। ਇਸ ਨੂੰ 'Protonibea Diacanthus' ਦਾ ਨਾਂ ਵੀ ਦਿੱਤਾ ਗਿਆ ਹੈ। ਇਸ ਮੱਛੀ ਨੂੰ ਸੋਨੇ ਦੇ ਦਿਲ ਵਾਲੀ ਮੱਛੀ ਵੀ ਕਿਹਾ ਜਾਂਦਾ ਹੈ। ਘੋਲ ਮੱਛੀ ਦੀ ਵਰਤੋਂ ਡਾਕਟਰੀ ਇਲਾਜ, ਦਵਾਈਆਂ, ਸ਼ਿੰਗਾਰ ਸਮੱਗਰੀ ਲਈ ਕੀਤੀ ਜਾਂਦੀ ਹੈ। ਥਾਈਲੈਂਡ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਇਨ੍ਹਾਂ ਘੋਲ ਮੱਛੀਆਂ ਦੀ ਬਹੁਤ ਮੰਗ ਹੈ।
    Published by:Gurwinder Singh
    First published: