15 ਸਾਲਾ ਲੜਕੀ ਨੂੰ ਗੀਜ਼ਰ ਦੇ ਗਰਮ ਪਾਣੀ ਨਾਲ ਨਹਾਉਣਾ ਪਿਆ ਮਹਿੰਗਾ, ਹੋਈ ਮੌਤ

News18 Punjabi | News18 Punjab
Updated: January 16, 2020, 8:56 AM IST
share image
15 ਸਾਲਾ ਲੜਕੀ ਨੂੰ ਗੀਜ਼ਰ ਦੇ ਗਰਮ ਪਾਣੀ ਨਾਲ ਨਹਾਉਣਾ ਪਿਆ ਮਹਿੰਗਾ, ਹੋਈ ਮੌਤ
15 ਸਾਲਾ ਲੜਕੀ ਨੂੰ ਗੀਜ਼ਰ ਦੇ ਗਰਮ ਪਾਣੀ ਨਾਲ ਨਹਾਉਣਾ ਪਿਆ ਮਹਿੰਗਾ, ਹੋਈ ਮੌਤ

ਇਹ ਦੁਖਦਾਈ ਹਾਦਸਾ ਮੁੰਬਈ ਦੇ ਬੋਰੀਵਾਲੀ ਵੈਸਟ ਖੇਤਰ ਵਿਚ ਰਹਿਣ ਵਾਲੇ ਧਰੁਵੀ ਗੋਹਿਲ ਨਾਲ ਵਾਪਰਿਆ। ਧਰੁਵੀ ਦਾ ਇਲਾਜ ਕਰਨ ਵਾਲੇ ਡਾਕਟਰ ਵਿਵੇਕ ਚੌਰਸੀਆ ਦਾ ਕਹਿਣਾ ਹੈ ਕਿ ਮੌਤ ਕਾਰਬਨ ਮੋਨੋ ਆਕਸਾਈਡ ਕਾਰਨ ਹੋਈ ਹੈ।

  • Share this:
  • Facebook share img
  • Twitter share img
  • Linkedin share img
ਮੁੰਬਈ ਵਿਚ ਗੀਜ਼ਰ ਤੋਂ ਨਿਕਲੀ ਕਾਰਬਨ ਮੋਨੋ ਆਕਸਾਈਡ ਗੈਸ ਕਾਰਨ ਆਕਸੀਜਨ ਦੀ ਮਾਤਰਾ ਘਟਣ ਕਾਰਨ ਬਾਥਰੂਮ ਵਿਚ ਇਕ 15 ਸਾਲਾ ਲੜਕੀ ਦੀ ਮੌਤ ਹੋ ਗਈ। ਇਹ ਦੁਖਦਾਈ ਹਾਦਸਾ ਮੁੰਬਈ ਦੇ ਬੋਰੀਵਾਲੀ ਵੈਸਟ ਖੇਤਰ ਵਿਚ ਰਹਿਣ ਵਾਲੇ ਧਰੁਵੀ ਗੋਹਿਲ ਨਾਲ ਵਾਪਰਿਆ। ਧਰੁਵੀ ਦਾ ਇਲਾਜ ਕਰਨ ਵਾਲੇ ਡਾਕਟਰ ਵਿਵੇਕ ਚੌਰਸੀਆ ਦਾ ਕਹਿਣਾ ਹੈ ਕਿ ਮੌਤ ਕਾਰਬਨ ਮੋਨੋ ਆਕਸਾਈਡ ਕਾਰਨ ਹੋਈ ਹੈ।

ਡਾਕਟਰ ਨੇ ਦੱਸਿਆ, ਜਦੋਂ ਧਰੁਵੀ ਦੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਹ ਨਹਾਉਣ ਵਿਚ ਬਹੁਤ ਜ਼ਿਆਦਾ ਸਮਾਂ ਲੈ ਰਹੀ ਹੈ, ਤਾਂ ਉਸਨੇ ਦਰਵਾਜ਼ਾ ਖੜਕਾਇਆ, ਜਦੋਂ ਕੋਈ ਜਵਾਬ ਨਾ ਮਿਲਿਆ, ਤਾਂ ਦਰਵਾਜ਼ਾ ਤੋੜਿਆ ਤੇ ਵੇਖਿਆ ਕਿ ਧਰੁਵੀ ਬੇਹੋਸ਼ ਅਵਸਥਾ ਵਿੱਚ ਡਿੱਗੀ ਪਈ ਹੈ। ਗਰਮ ਪਾਣੀ ਕਾਰਨ ਉਸਦੇ ਸਰੀਰ ਦਾ ਸੱਜਾ ਹਿੱਸਾ ਝੁਲਸ ਗਿਆ ਸੀ।

ਉਨ੍ਹਾਂ ਕਿਹਾ ਕਿ ਬਾਥਰੂਮ ਦੇ ਗੀਜ਼ਰ ਵਿਚੋਂ ਕਾਰਬਨ ਮੋਨੋ ਆਕਸਾਈਡ ਗੈਸ ਦੇ ਆਉਣ ਕਾਰਨ ਆਕਸੀਜਨ ਦੀ ਘਾਟ ਕਾਰਨ ਉਸ ਦਾ ਦਿਮਾਗ ਪ੍ਰਭਾਵਿਤ ਹੋਇਆ ਅਤੇ ਉਸ ਦੀ ਮੌਤ ਹੋ ਗਈ।
ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ 3 ਜਨਵਰੀ ਦੀ ਹੈ।
Published by: Sukhwinder Singh
First published: January 16, 2020, 8:54 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading