Home /News /national /

Mumbai: ਨਾਲੇ 'ਚ ਵਹਿ ਰਿਹਾ ਸੀ ਨਵਜੰਮਿਆ ਬੱਚਾ, ਬਿੱਲੀਆਂ ਨੇ ਕੀਤਾ ਚੌਕਸ, ਪੁਲਿਸ ਨੇ ਬਚਾਇਆ

Mumbai: ਨਾਲੇ 'ਚ ਵਹਿ ਰਿਹਾ ਸੀ ਨਵਜੰਮਿਆ ਬੱਚਾ, ਬਿੱਲੀਆਂ ਨੇ ਕੀਤਾ ਚੌਕਸ, ਪੁਲਿਸ ਨੇ ਬਚਾਇਆ

ਨਵਜੰਮੇ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਗਿਆ ਸੀ। ਉਸ ਨੂੰ ਦੇਖ ਕੇ ਬਿੱਲੀਆਂ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸਤੋਂ ਬਾਅਦ ਮੁੰਬਈ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਨਵਜੰਮੇ ਬੱਚੇ ਨੂੰ ਨਾਲੇ ਵਿੱਚੋਂ ਕੱਢਿਆ ਅਤੇ ਹਸਪਤਾਲ ਲਿਜਾ ਕੇ ਉਸ ਦੀ ਜਾਨ ਬਚਾਈ।

  • Share this:
    ਮੁੰਬਈ: ਮੁੰਬਈ (Mumbai) ਵਿੱਚ ਇੱਕ ਨਵ ਜੰਮੇ ਬੱਚੇ (Newborn Baby) ਨੂੰ ਬਚਾਉਣ ਨੂੰ ਬਚਾਉਣ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਪੰਤਨਗਰ ਇਲਾਕੇ ਵਿੱਚ ਇੱਕ ਨਵਜੰਮੇ ਬੱਚਾ ਨਾਲੇ ਵਿੱਚ ਵਹਿ ਰਿਹਾ ਸੀ। ਉਸ ਨੂੰ ਪਹਿਲਾਂ ਬਿੱਲੀਆਂ (Cats) ਨੇ ਵੇਖਿਆ ਅਤੇ ਆਪਣੀ ਆਵਾਜ਼ ਨਾਲ ਆਸ-ਪਾਸ ਦੇ ਲੋਕਾਂ ਨੂੰ ਚੌਕਸ ਕੀਤਾ। ਇਸਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮੁੰਬਈ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਨਵਜੰਮੇ ਬੱਚੇ ਨੂੰ ਨਾਲੇ ਵਿੱਚੋਂ ਕੱਢਿਆ ਅਤੇ ਹਸਪਤਾਲ ਲਿਜਾ ਕੇ ਉਸ ਦੀ ਜਾਨ ਬਚਾਈ।

    ਮੁੰਬਈ ਪੁਲਿਸ ਨੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਇਸ ਵਿੱਚ ਲਿਖਿਆ ਹੈ ਕਿ ਨਵਜੰਮੇ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਗਿਆ ਸੀ। ਉਸ ਨੂੰ ਦੇਖ ਕੇ ਬਿੱਲੀਆਂ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸਤੋਂ ਬਾਅਦ ਲੋਕਾਂ ਦਾ ਧਿਆਨ ਨਵਜੰਮੇ ਬੱਚੇ ਵੱਲ ਗਿਆ। ਲੋਕਾਂ ਨੇ ਉਸ ਨੂੰ ਦੇਖਦੇ ਹੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੇ ਨਿਰਭੈਆ ਦਸਤੇ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ।

    ਪੁਲਿਸ ਟੀਮ ਨੇ ਬੱਚੇ ਨੂੰ ਨਾਲੇ 'ਚੋਂ ਬਾਹਰ ਕੱਢਿਆ ਅਤੇ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ। ਉਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਹੁਣ ਨਵਜੰਮਿਆ ਖ਼ਤਰੇ ਤੋਂ ਬਾਹਰ ਹੈ ਅਤੇ ਠੀਕ ਹੈ। ਪੁਲਿਸ ਨੇ ਟਵੀਟ ਵਿੱਚ ਨਵਜੰਮੇ ਬੱਚੇ ਦੀ ਫੋਟੋ ਵੀ ਸਾਂਝੀ ਕੀਤੀ ਹੈ।

    ਹਾਲਾਂਕਿ, ਅਜੇ ਤੱਕ ਬੱਚੇ ਦੇ ਮਾਤਾ-ਪਿਤਾ ਜਾਂ ਉਨ੍ਹਾਂ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ, ਜਿਨ੍ਹਾਂ ਨੇ ਉਸ ਨੂੰ ਨਾਲੇ ਵਿੱਚ ਛੱਡ ਦਿੱਤਾ। ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।
    Published by:Krishan Sharma
    First published:

    Tags: Child, Crime news, Mumbai, Police

    ਅਗਲੀ ਖਬਰ