Home /News /national /

ਮੁੰਬਈ ਪੁਲਿਸ ਦੀ ਵੱਡੀ ਕਾਮਯਾਬੀ, 516 ਕਿਲੋ MD ਨਸ਼ੀਲੇ ਪਦਾਰਥ ਬਰਾਮਦ, 1026 ਕਰੋੜ ਰੁਪਏ ਦੀ ਬਜ਼ਾਰ ਕੀਮਤ

ਮੁੰਬਈ ਪੁਲਿਸ ਦੀ ਵੱਡੀ ਕਾਮਯਾਬੀ, 516 ਕਿਲੋ MD ਨਸ਼ੀਲੇ ਪਦਾਰਥ ਬਰਾਮਦ, 1026 ਕਰੋੜ ਰੁਪਏ ਦੀ ਬਜ਼ਾਰ ਕੀਮਤ

Crime News: ਮੁੰਬਈ ਪੁਲਿਸ (Mumbai Police) ਨੇ ਮੰਗਲਵਾਰ ਨੂੰ 516 ਕਿਲੋਗ੍ਰਾਮ ਐਮਡੀ ਡਰੱਗਜ਼ (MD Drugs) ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ (International Price MD Drugs) ਵਿੱਚ ਕੀਮਤ 1026 ਕਰੋੜ ਰੁਪਏ ਹੈ।

Crime News: ਮੁੰਬਈ ਪੁਲਿਸ (Mumbai Police) ਨੇ ਮੰਗਲਵਾਰ ਨੂੰ 516 ਕਿਲੋਗ੍ਰਾਮ ਐਮਡੀ ਡਰੱਗਜ਼ (MD Drugs) ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ (International Price MD Drugs) ਵਿੱਚ ਕੀਮਤ 1026 ਕਰੋੜ ਰੁਪਏ ਹੈ।

Crime News: ਮੁੰਬਈ ਪੁਲਿਸ (Mumbai Police) ਨੇ ਮੰਗਲਵਾਰ ਨੂੰ 516 ਕਿਲੋਗ੍ਰਾਮ ਐਮਡੀ ਡਰੱਗਜ਼ (MD Drugs) ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ (International Price MD Drugs) ਵਿੱਚ ਕੀਮਤ 1026 ਕਰੋੜ ਰੁਪਏ ਹੈ।

  • Share this:
    ਮੁੰਬਈ: Crime News: ਮੁੰਬਈ ਪੁਲਿਸ (Mumbai Police) ਨੇ ਮੰਗਲਵਾਰ ਨੂੰ 516 ਕਿਲੋਗ੍ਰਾਮ ਐਮਡੀ ਡਰੱਗਜ਼ (MD Drugs) ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ (International Price MD Drugs) ਵਿੱਚ ਕੀਮਤ 1026 ਕਰੋੜ ਰੁਪਏ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ (ANC) ਨੇ ਗੁਜਰਾਤ (Gujarat Border) ਦੀ ਸਰਹੱਦ ਨਾਲ ਲੱਗਦੇ ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਕਸਬੇ ਤੋਂ ਭਾਰੀ ਮਾਤਰਾ ਵਿੱਚ 1,403 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਏਐਨਸੀ ਨੇ 3 ਅਗਸਤ ਦੀ ਰਾਤ ਨੂੰ ਨਾਲਾ ਸੋਪਾਰਾ ਦੇ ਚੱਕਰਧਰ ਨਗਰ ਖੇਤਰ ਵਿੱਚ ਸੀਤਾਰਾਮ ਬਿਲਡਿੰਗ ਤੋਂ ਇੱਕ ਵਿਅਕਤੀ ਨੂੰ 702 ਕਿਲੋਗ੍ਰਾਮ ਮੈਫੇਡ੍ਰੋਨ ਨਾਲ ਫੜਿਆ ਅਤੇ ਦੋ ਵਪਾਰੀਆਂ ਨੂੰ ਗ੍ਰਿਫਤਾਰ ਕੀਤਾ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 1,403.5 ਕਰੋੜ ਰੁਪਏ ਦੱਸੀ ਜਾਂਦੀ ਹੈ।

    ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੋ ਹੋਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਇੱਕ ਔਰਤ ਤੋਂ ਪੁੱਛਗਿੱਛ ਤੋਂ ਬਾਅਦ ਸੰਭਵ ਹੋਈ, ਜਿਨ੍ਹਾਂ ਨੂੰ ਏਐਨਸੀ ਨੇ 29 ਮਾਰਚ ਨੂੰ ਉੱਤਰ-ਪੂਰਬੀ ਮੁੰਬਈ ਦੇ ਗੋਵੰਡੀ ਤੋਂ ਫੜਿਆ ਸੀ। ਗ੍ਰਿਫਤਾਰ ਕੀਤੇ ਗਏ ਤਿੰਨਾਂ ਵਿਚੋਂ ਇਕ ਨੂੰ 250 ਗ੍ਰਾਮ ਮੈਫੇਡ੍ਰੋਨ, ਜਿਸ ਦੀ ਕੀਮਤ 37.50 ਲੱਖ ਰੁਪਏ ਹੈ ਅਤੇ ਦੂਜੇ ਨੂੰ 2.70 ਕਿਲੋ ਮੈਫੇਡ੍ਰੋਨ (ਜਿਸ ਦੀ ਕੀਮਤ 4.14 ਕਰੋੜ ਰੁਪਏ ਹੈ) ਨਾਲ ਫੜਿਆ ਗਿਆ ਹੈ। ਲਗਾਤਾਰ ਪੁੱਛਗਿੱਛ ਤੋਂ ਬਾਅਦ ਮਹਿਲਾ ਮੁਲਜ਼ਮ ਨੇ ਆਪਣੇ ਦੋ ਸਾਥੀਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਨੂੰ ਮੰਗਲਵਾਰ (2 ਅਗਸਤ) ਅਤੇ ਪੰਜਵੇਂ ਨੂੰ ਬੁੱਧਵਾਰ (3 ਅਗਸਤ) ਨੂੰ ਨਸ਼ੇ ਦੀ ਖੇਪ ਸਮੇਤ ਕਾਬੂ ਕੀਤਾ ਗਿਆ।

    30,000 ਕਿਲੋ ਨਸ਼ੀਲਾ ਪਦਾਰਥ ਨਸ਼ਟ ਕੀਤਾ
    ਇਸ ਤੋਂ ਪਹਿਲਾਂ 30 ਜੁਲਾਈ ਨੂੰ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਦੇ ਮੱਦੇਨਜ਼ਰ ਦੇਸ਼ ਵਿਚ ਚਾਰ ਥਾਵਾਂ 'ਤੇ 30,000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਸਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਡਿਜੀਟਲ ਮਾਧਿਅਮ ਰਾਹੀਂ ਮੌਜੂਦ ਸਨ। ਇਸ ਕਾਰਵਾਈ ਤਹਿਤ ਦਿੱਲੀ ਵਿੱਚ 19,320 ਕਿਲੋ, ਚੇਨਈ ਵਿੱਚ 1,309, ਗੁਹਾਟੀ ਵਿੱਚ 6,761 ਕਿਲੋ ਅਤੇ ਕੋਲਕਾਤਾ ਵਿੱਚ 6,761 ਕਿਲੋਗ੍ਰਾਮ ਨਸ਼ਟ ਕੀਤੇ ਗਏ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ 1 ਜੂਨ ਨੂੰ ਨਸ਼ਾ ਖਾਤਮਾ ਮੁਹਿੰਮ ਸ਼ੁਰੂ ਕੀਤੀ ਸੀ ਅਤੇ 29 ਜੁਲਾਈ ਤੱਕ 11 ਰਾਜਾਂ ਵਿੱਚ 51,217 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾ ਚੁੱਕੇ ਹਨ।

    'ਨਸ਼ੀਲੇ ਪਦਾਰਥਾਂ ਵਿਰੁੱਧ ਲੜਾਈ 'ਚ ਸੂਬੇ ਨੂੰ ਕੇਂਦਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ'
    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਮਹੀਨੇ ਚੰਡੀਗੜ੍ਹ 'ਚ ਹੋਈ ਡਰੱਗ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ 'ਤੇ ਦੋ ਰੋਜ਼ਾ ਰਾਸ਼ਟਰੀ ਕਾਨਫ਼ਰੰਸ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਰਾਜਾਂ ਨੂੰ ਨਸ਼ਾਖੋਰੀ ਵਿਰੁੱਧ ਲੜਾਈ 'ਚ ਕੇਂਦਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕੇਂਦਰ ਵੱਲੋਂ ਨਸ਼ਿਆਂ ਦੀ ਲਾਹਨਤ ਨੂੰ ਦੂਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇੱਕ ਸਿਹਤਮੰਦ ਸਮਾਜ ਅਤੇ ਖੁਸ਼ਹਾਲ ਰਾਸ਼ਟਰ ਦੇ ਉਦੇਸ਼ ਦੀ ਪ੍ਰਾਪਤੀ ਲਈ ਨਸ਼ਿਆਂ ਪ੍ਰਤੀ 'ਜ਼ੀਰੋ ਟੋਲਰੈਂਸ' ਨੀਤੀ ਦੀ ਲੋੜ ਹੈ।
    Published by:Krishan Sharma
    First published:

    Tags: Crime news, Drug Mafia, Mumbai

    ਅਗਲੀ ਖਬਰ