• Home
 • »
 • News
 • »
 • national
 • »
 • MUMBAI POLICE ARREST ILLEGAL BANGLADESHI IMMIGRANT RUBEL SHEIKH WORKING FOR BJP

ਭਾਜਪਾ ਦੇ ਘੱਟਗਿਣਤੀ ਸੈੱਲ ਦਾ ਪ੍ਰਧਾਨ ਗੈਰਕਾਨੂੰਨੀ ਬੰਗਲਾਦੇਸ਼ੀ ਹੋਣ ਦੇ ਸ਼ੱਕ ਵਿਚ ਗ੍ਰਿਫਤਾਰ, ਕਾਂਗਰਸ ਨੇ ਘੇਰਿਆ

ਸੰਕੇਤਕ ਤਸਵੀਰ

ਸੰਕੇਤਕ ਤਸਵੀਰ

 • Share this:
  ਹਾਲ ਹੀ ਵਿਚ ਮੁੰਬਈ ਪੁਲਿਸ ਨੇ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਉਤੇ ਇਲਜ਼ਾਮ ਹੈ ਕਿ ਉਹ ਇੱਕ ਬੰਗਲਾਦੇਸ਼ੀ ਹੈ ਅਤੇ ਜਾਅਲੀ ਦਸਤਾਵੇਜ਼ਾਂ ਉਤੇ ਭਾਰਤ ਵਿੱਚ ਰਹਿੰਦਾ ਸੀ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਰੁਬੇਲ ਸ਼ੇਖ ਨਾਮ ਦਾ ਇਹ ਵਿਅਕਤੀ ਬੰਗਲਾਦੇਸ਼ ਦਾ ਨਾਗਰਿਕ ਹੈ (Illegal Bangladeshi Immigrant)  ਅਤੇ ਉਹ ਉੱਤਰੀ ਮੁੰਬਈ ਵਿੱਚ ਭਾਜਪਾ ਦੇ ਘੱਟ ਗਿਣਤੀ ਸੈੱਲ ਦੇ ਪ੍ਰਧਾਨ ਵਜੋਂ ਕੰਮ ਕਰ ਰਿਹਾ ਸੀ। ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਵੀ ਆਪਣੇ ਦਾਅਵਿਆਂ ਬਾਰੇ ਇੱਕ ਵੀਡੀਓ ਸਾਂਝਾ ਕੀਤਾ ਹੈ।

  ਸਚਿਨ ਸਾਵੰਤ ਨੇ ਟਵੀਟ ਕਰਕੇ ਸਵਾਲ ਉਠਾਇਆ ਹੈ ਕਿ ਕੀ ਇਹੀ ਭਾਜਪਾ ਦਾ 'ਸੰਘਜੇਹਾਦ' ਹੈ? ਸਚਿਨ ਸਾਵੰਤ ਨੇ ਕਿਹਾ, “ਉੱਤਰੀ ਮੁੰਬਈ ਵਿੱਚ ਭਾਜਪਾ ਦੇ ਘੱਟ ਗਿਣਤੀ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਬੰਗਲਾਦੇਸ਼ੀ ਨਿਕਲਿਆ ਹੈ। ਅਸੀਂ ਭਾਜਪਾ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਇਹ ਭਾਜਪਾ ਦਾ ਸੰਘ ਜੇਹਾਦ ਹੈ? ਕੀ CAA ਕਾਨੂੰਨ ਵਿਚ ਅਮਿਤ ਸ਼ਾਹ ਜੀ ਨੇ ਭਾਜਪਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ? ” ਪੂਰੇ ਦੇਸ਼ ਲਈ ਇਕ ਵੱਖਰਾ ਕਾਨੂੰਨ ਅਤੇ ਭਾਜਪਾ ਲਈ ਵੱਖਰਾ ਕਾਨੂੰਨ ਹੈ।''

  ਰੁਬੇਲ ਸ਼ੇਖ ਨੂੰ ਪਿਛਲੇ ਹਫਤੇ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਸੀਨੀਅਰ ਪੁਲਿਸ ਇੰਸਪੈਕਟਰ ਭਾਲੇਰਾਓ ਸ਼ੇਖਰ ਨੇ ਕਿਹਾ, ‘ਅਸੀਂ ਉਸ ਨੂੰ ਜਾਅਲੀ ਦਸਤਾਵੇਜ਼ਾਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਉਸ ਨੇ ਆਧਾਰ ਕਾਰਡ ਅਤੇ ਪੈਨ ਕਾਰਡ ਵੀ ਬਣਾਇਆ ਹੈ। ਫਿਲਹਾਲ ਉਹ ਨਿਆਂਇਕ ਹਿਰਾਸਤ ਵਿਚ ਹੈ।

  ਸਾਲ 2011 ਵਿਚ ਭਾਰਤ ਆਇਆ ਸੀ
  ਪੁਲਿਸ ਅਧਿਕਾਰੀਆਂ ਅਨੁਸਾਰ, ਰੁਬੇਲ ਸ਼ੇਖ ਬੰਗਲਾਦੇਸ਼ ਦੇ ਜਸੂਰ ਜ਼ਿਲ੍ਹੇ ਦੇ ਬੋਵਾਲੀਆ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੇਖ ਸਾਲ 2011 ਵਿੱਚ ਬਿਨਾਂ ਕਿਸੇ ਦਸਤਾਵੇਜ਼ ਦੇ ਭਾਰਤ ਵਿੱਚ ਦਾਖਲ ਹੋਇਆ ਸੀ। ਮੁਲਜ਼ਮ ਨੇ ਭਾਜਪਾ ਲਈ ਕੰਮ ਕੀਤਾ ਅਤੇ ਭਾਜਪਾ ਦੇ ਉੱਤਰੀ ਮੁੰਬਈ ਮਾਈਨਰਿਟੀ ਸੈੱਲ ਦਾ ਪ੍ਰਧਾਨ ਬਣ ਗਿਆ। ਸ਼ੇਖ ਨੇ ਜੋ ਦਸਤਾਵੇਜ਼ ਬਣਾਏ ਉਹ ਨਕਲੀ ਸਨ।
  Published by:Gurwinder Singh
  First published: