• Home
  • »
  • News
  • »
  • national
  • »
  • MUMBAI POLICE BEEFED UP SECURITY AT MUKESH AMBANIS HOUSE TWO SUSPECTS WERE ASKING FOR HOME ADDRESS KS

ਮੁੰਬਈ ਪੁਲਿਸ ਨੇ ਮੁਕੇਸ਼ ਅੰਬਾਨੀ ਦੇ ਘਰ ਦੀ ਸੁਰੱਖਿਆ ਵਧਾਈ, ਦੋ ਸ਼ੱਕੀ ਪੁੱਛ ਰਹੇ ਸਨ ਘਰ ਦਾ ਪਤਾ

ਮੁਕੇਸ਼ ਅੰਬਾਨੀ (Mukesh Ambani) ਦੇ ਘਰ ਏਂਟੀਲੀਆ (Antilia) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਸੂਤਰਾਂ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਕੰਟਰੋਲ ਰੂਮ (Mumbai Police Control room) ਨੂੰ ਇੱਕ ਟੈਕਸੀ ਚਾਲਕ (Taxi Driver) ਨੇ ਫੋਨ 'ਤੇ ਦੱਸਿਆ ਹੈ ਕਿ ਦੋ ਵਿਅਕਤੀ ਉਸ ਕੋਲੋਂ ਏਂਟੀਲੀਆ ਦਾ ਪਤਾ ਪੁੱਛ ਰਹੇ ਸਨ।

  • Share this:
    ਮੁੰਬਈ: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani) ਦੇ ਘਰ ਏਂਟੀਲੀਆ (Antilia) ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਸੂਤਰਾਂ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਕੰਟਰੋਲ ਰੂਮ (Mumbai Police Control room) ਨੂੰ ਇੱਕ ਟੈਕਸੀ ਚਾਲਕ (Taxi Driver) ਨੇ ਫੋਨ 'ਤੇ ਦੱਸਿਆ ਹੈ ਕਿ ਦੋ ਵਿਅਕਤੀ ਉਸ ਕੋਲੋਂ ਏਂਟੀਲੀਆ ਦਾ ਪਤਾ ਪੁੱਛ ਰਹੇ ਸਨ। ਇਸਤੋਂ ਬਾਅਦ ਮੁੰਬਈ ਪੁਲਿਸ ਨੇ ਏਂਟੀਲੀਆ ਨਜ਼ਦੀਕ ਸੁਰੱਖਿਆ ਵਧਾ ਦਿੱਤੀ ਹੈ ਅਤੇ ਨਾਕਾਬੰਦੀ ਕਰ ਦਿੱਤੀ ਹੈ।

    ਟੈਕਸੀ ਚਾਲਕ ਅਨੁਸਾਰ ਇੱਕ ਦਾੜ੍ਹੀ ਵਾਲੇ ਵਿਅਕਤੀ ਨੇ ਕਿਲਾ ਕੋਰਟ ਦੇ ਸਾਹਮਣੇ ਉਸ ਕੋਲੋਂ ਐਂਟੀਲੀਆ ਦਾ ਪਤਾ ਪੁੱਛਿਆ ਸੀ। ਜਿਨ੍ਹਾਂ ਸ਼ੱਕੀਆਂ ਨੇ ਪਤਾ ਪੁੱਛਿਆ ਸੀ ਉਹ ਚਾਂਦੀ ਰੰਗ ਦੀ ਵੈਗਨਾਰ ਕਾਰ ਵਿੱਚ ਸਨ, ਉਨ੍ਹਾਂ ਦੀ ਦਾੜੀ ਵਧੀ ਹੋਈ ਸੀ। ਟੈਕਸੀ ਚਾਲਕ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਲੋਕ ਆਪਸ ਵਿੱਚ ਉਰਦੂ ਵਿੱਚ ਗੱਲ ਕਰ ਰਹੇ ਸਨ। ਉਨ੍ਹਾਂ ਕੋਲ ਇੱਕ ਬੈਗ ਸੀ।

    ਪੁਲਿਸ ਨੇ ਮੰਗਵਾਈ ਇਲਾਕੇ ਦੀ CCTV ਫੁਟੇਜ

    ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ਼ ਮੰਗਵਾਈ ਹੈ ਅਤੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਹੈ। ਇਸ ਟੈਕਸੀ ਚਾਲਕ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਸ਼ੱਕੀਆਂ ਦਾ ਸਕੈਚ ਤਿਆਰ ਕੀਤਾ ਜਾ ਰਿਹਾ ਹੈ।

    ਪੁਲਿਸ ਨੇ ਕਾਰ ਦੇ ਨੰਬਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਆਰਟੀਓ ਨਾਲ ਸੰਪਰਕ ਕੀਤਾ ਹੈ, ਪਰ ਇਸ ਨੰਬਰ ਦੀ ਜਾਣਕਾਰੀ ਉਨ੍ਹਾਂ ਕੋਲੋਂ ਨਹੀਂ ਮਿਲ ਰਹੀ। ਟੈਕਸੀ ਡਰਾਈਵਰ ਤੋਂ ਡੀਸੀਪੀ ਰੈਂਕ ਦੇ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ। ਨਾਲ ਹੀ ਪੁਲਿਸ ਨੇ ਸਕਿਓਰਿਟੀ ਅਲਰਟ ਜਾਰੀ ਕਰ ਦਿੱਤਾ ਹੈ।

    (Disclaimer: ਨੈਟਵਰਕ 18 ਅਤੇ ਟੀਵੀ18 ਕੰਪਨੀਆਂ ਚੈਨਲ/ਵੈਬਸਾਈਟ ਦਾ ਸੰਚਾਲਨ ਕਰਦੀਆਂ ਹਨ, ਜਿਨ੍ਹਾਂ ਦਾ ਕੰਟਰੋਲ ਨਿੱਜੀ ਮੀਡੀਆ ਟਰੱਸਟ ਕਰਦਾ ਹੈ, ਜਿਸ ਵਿੱਚ ਰਿਲਾਇੰਸ ਇੰਡਸਟਰੀ ਇਕੱਲਾ ਲਾਭਪਾਤਰੀ ਹੈ।)
    Published by:Krishan Sharma
    First published:
    Advertisement
    Advertisement