ਹੋਟਲ ‘ਚ ਚੱਲ ਰਿਹਾ ਸੀ ਹਾਈ-ਪ੍ਰੋਫਾਈਲ ਸੈਕਸ ਰੈਕੇਟ, ਇਕ ਨਾਬਾਲਿਗ ਵੀ...

News18 Punjabi | News18 Punjab
Updated: January 21, 2020, 1:51 PM IST
share image
ਹੋਟਲ ‘ਚ ਚੱਲ ਰਿਹਾ ਸੀ ਹਾਈ-ਪ੍ਰੋਫਾਈਲ ਸੈਕਸ ਰੈਕੇਟ, ਇਕ ਨਾਬਾਲਿਗ ਵੀ...
ਹੋਟਲ ‘ਚ ਚੱਲ ਰਿਹਾ ਸੀ ਹਾਈ-ਪ੍ਰੋਫਾਈਲ ਸੈਕਸ ਰੈਕੇਟ, ਇਕ ਨਾਬਾਲਿਗ ਵੀ...

  • Share this:
  • Facebook share img
  • Twitter share img
  • Linkedin share img
ਪੁਲਿਸ ਨੇ ਥ੍ਰੀ ਸਟਾਰ ਹੋਟਲ ‘ਚ ਚੱਲ ਰਹੇ ਹਾਈ-ਪ੍ਰੋਫਾਈਲ ਸੈਕਸ ਰੈਕੇਟ (High Profile Sex Racket) ਦਾ ਪਰਦਾਫਾਸ਼ ਕਰਦੇ ਹੋਏ 29 ਸਾਲ ਦੀ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਇਕ ਨਾਬਾਲਿਗ ਸਣੇ ਤਿੰਨ ਮਹਿਲਾਵਾਂ ਨੂੰ ਉੱਥੋਂ ਬਚਾਇਆ ਗਿਆ ਹੈ। ਇਹ ਮਾਮਲਾ ਮੁੰਬਈ (Mumbai) ਦੇ ਅੰਧੇਰੀ ਇਲਾਕੇ ਦਾ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀ ਸਮਾਜਿਕ ਸੇਵਾ ਸ਼ਾਖਾ ਨੇ ਅੰਧੇਰੀ ਪੂਰਬ ‘ਚ ਸਥਿਤ ਇਕ ਹੋਟਲ ‘ਚ ਛਾਪੇਮਾਰੀ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਛਾਪੇਮਾਰੀ ‘ਚ ਇਕ ਨਾਬਾਲਿਗ ਸਮੇਤ ਤਿੰਨ ਮਹਿਲਾਵਾਂ ਨੂੰ ਉੱਥੋਂ ਬਚਾਇਆ ਗਿਆ, ਜਿਨ੍ਹਾਂ ਉਤੇ ਜਿਸਮਫ਼ਰੋਸ਼ੀ ਲਈ ਦਬਾਅ ਪਾਇਆ ਜਾ ਰਿਹਾ ਸੀ। ਤਿੰਨਾਂ ਮਹਿਲਾਵਾਂ ਨੂੰ ਬਚਾ ਲਿਆ ਗਿਆ ਹੈ ਅਤੇ ਸੈਕਸ ਰੈਕੇਟ ਚਲਾਉਣ ਵਾਲੀ ਮਹਿਲਾ ਪ੍ਰੀਆ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਮਾਜਿਕ ਸ਼ਾਖਾ ਦੇ ਸੀਨੀਅਰ ਇੰਸਪੈਕਟਰ ਸੰਦੇਸ਼ ਰੇਵਾਲੇ ਨੇ ਦੱਸਿਆ ਕਿ ਸ਼ਰਮਾ, ਕਾਂਦੀਵਲੀ ਪੂਰਬ ‘ਚ ਇਕ ਟੂਰ ਐਂਡ ਟ੍ਰੈਵਲ ਏਜੰਸੀ ਦਾ ਸੰਚਾਲਨ ਕਰਦੀ ਹੈ, ਉਹ ਕਥਿਤ ਤੌਰ ਉਤੇ ਗਲਤ ਕੰਮਾਂ ‘ਚ ਸ਼ਾਮਿਲ ਰਹੀ ਹੈ।

ਇਕ ਹੋਰ ਰੈਕੇਟ ਦਾ ਕੀਤਾ ਸੀ ਪਰਦਾਫਾਸ਼
ਮਹਾਨਗਰੀ ‘ਚ ਬਾੱਲੀਵੁਡ ਤੋਂ ਜੁੜੇ ਇਕ ਹੋਰ ਹਾਈ-ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਮੁੰਬਈ ਪੁਲਿਸ ਦੀ ਸਮਾਜ ਸੇਵਾ ਸ਼ਾਖਾ ਨੇ 32 ਸਾਲ ਦੇ ਕਾਸਟਿੰਗ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ ਸੀ। ਆਰੋਪੀ ਦੇ ਕਬਜੇ ਵਿਚੋਂ ਜਿੰਨਾ ਦੋ ਲੜਕੀਆਂ ਨੂੰ ਛੁੜਾਇਆ ਗਿਆ ਹੈ, ਉਨ੍ਹਾਂ ਵਿਚੋਂ ਇਕ ਨੇ ਅਕਸ਼ੈ ਕੁਮਾਰ ਦੀ ਫਿਲਮ ਗੁਡਨਿਊਜ਼ ‘ਚ ਛੋਟੀ ਜਿਹੀ ਭੂਮਿਕਾ ਨਿਭਾਈ ਹੈ। ਮੁਲਜ਼ਮ ਨੇ ਲੜਕੀ ਦੇ ਲਈ 60 ਹਜਾਰ ਰੁਪਏ ‘ਚ ਸੌਦਾ ਕੀਤਾ ਸੀ। ਮੁਲਜ਼ਮ ਨਵੀਨ ਕੁਮਾਰ ਆਰਿਆ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ, ਆਰੋਪੀ ਦੇ ਫੋਨ ਤੋਂ ਪੁਲਿਸ ਨੂੰ ਵੱਡੀ ਗਿਣਤੀ ਵਿਚ ਲੜਕੀਆਂ ਦੀਆਂ ਤਸਵੀਰਾਂ ਅਤੇ ਨੰਬਰ ਮਿਲੇ ਸੀ।
First published: January 21, 2020
ਹੋਰ ਪੜ੍ਹੋ
ਅਗਲੀ ਖ਼ਬਰ