Home /News /national /

ਮਹਿਲਾ ਕਾਂਸਟੇਬਲ ਨੇ 50 ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਪੜ੍ਹਾਈ ਦਾ ਦੇਵੇਗੀ ਖਰਚਾ

ਮਹਿਲਾ ਕਾਂਸਟੇਬਲ ਨੇ 50 ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਪੜ੍ਹਾਈ ਦਾ ਦੇਵੇਗੀ ਖਰਚਾ

  • Share this:

ਮੁੰਬਈ ਪੁਲਿਸ ਦੀ ਮਹਿਲਾ ਕਾਂਸਟੇਬਲ ਰਿਹਾਨਾ ਸ਼ੇਖ ਨੇ ਮਹਾਰਾਸ਼ਟਰ ਵਿਚ 50 ਜ਼ਰੂਰਤਮੰਦ ਬੱਚਿਆਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ, 'ਮੇਰੇ ਦੋਸਤ ਨੇ ਮੈਨੂੰ ਇਕ ਸਕੂਲ ਦੀਆਂ ਕੁਝ ਤਸਵੀਰਾਂ ਦਿਖਾਈਆਂ। ਉਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਇਨ੍ਹਾਂ ਬੱਚਿਆਂ ਨੂੰ ਮੇਰੀ ਮਦਦ ਦੀ ਲੋੜ ਹੈ ਅਤੇ ਮੈਂ 50 ਬੱਚਿਆਂ ਨੂੰ ਗੋਦ ਲਿਆ। ਮੈਂ ਇਨ੍ਹਾਂ ਬੱਚਿਆਂ ਦਾ 10ਵੀਂ ਕਲਾਸ ਤੱਕ ਦਾ ਖਰਚਾ ਚੁੱਕਾਂਗੀ।


ਬਾਲ ਅਧਿਕਾਰਾਂ ਲਈ ਰਾਸ਼ਟਰੀ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਨੇ 7 ਜੂਨ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ 5 ਜੂਨ ਤੱਕ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 30,071 ਬੱਚੇ ਅਨਾਥ ਹੋਏ ਸਨ।

ਇਨ੍ਹਾਂ ਵਿੱਚੋਂ ਬਹੁਤੇ ਬੱਚੇ ਮਹਾਂਮਾਰੀ ਦੇ ਕਾਰਨ ਆਪਣੇ ਮਾਪਿਆਂ ਦੀ ਮੌਤ ਜਾਂ ਛੱਡ ਜਾਣ ਕਾਰਨ ਇਕੱਲੇ ਰਹੇ ਗਏ।

mumbai police constable rehana shaikh adopts 50 needy children
ਮਹਿਲਾ ਕਾਂਸਟੇਬਲ ਨੇ 50 ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਪੜ੍ਹਾਈ ਦਾ ਦੇਵੇਗੀ ਖਰਚਾ (ਏਐਨਆਈ / 12 ਜੂਨ, 2021)

Published by:Gurwinder Singh
First published:

Tags: Corona, Coronavirus, Lockdown, Supreme Court