ਨਸੀਰੂਦੀਨ ਸ਼ਾਹ ਦੀ ਬੇਟੀ ਸੁਰਖੀਆਂ ਵਿਚ, ਕਲੀਨਿਕ ‘ਚ ਕੀਤਾ ਇਹ ਕਾਰਾ

News18 Punjabi | News18 Punjab
Updated: January 25, 2020, 5:01 PM IST
share image
ਨਸੀਰੂਦੀਨ ਸ਼ਾਹ ਦੀ ਬੇਟੀ ਸੁਰਖੀਆਂ ਵਿਚ, ਕਲੀਨਿਕ ‘ਚ ਕੀਤਾ ਇਹ ਕਾਰਾ
ਨਸੀਰੂਦੀਨ ਸ਼ਾਹ ਦੀ ਬੇਟੀ ਸੁਰਖੀਆਂ ਵਿਚ, ਕਲੀਨਿਕ ‘ਚ ਕੀਤਾ ਇਹ ਕਾਰਾ

-ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ (Naseeruddin Shah) ਦੀ ਬੇਟੀ ਹੀਬਾ ਸ਼ਾਹ (Heeba Shah) 'ਤੇ ਇਕ ਵੈਟਰਨਰੀ ਕਲੀਨਿਕ ‘ਚ ਕੁੱਟਮਾਰ ਦਾ ਇਲਜਾਮ ਲੱਗਾ ਹੈ। ਮੁੰਬਈ ਪੁਲਿਸ ਨੇ ਹੀਬਾ ਦੇ ਖਿਲਾਫ ਰਿਪੋਰਟ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ (Naseeruddin Shah) ਦੀ ਬੇਟੀ ਹੀਬਾ ਸ਼ਾਹ (Heeba Shah) 'ਤੇ ਇਕ ਵੈਟਰਨਰੀ ਕਲੀਨਿਕ ‘ਚ ਕੁੱਟਮਾਰ ਦਾ ਇਲਜਾਮ ਲੱਗਾ ਹੈ। ਕਲੀਨਿਕ ਨੇ ਇਲਜਾਮ ਲਾਇਆ ਹੈ ਕਿ ਹੀਬਾ ਨੇ 16 ਜਨਵਰੀ ਨੂੰ ਉਸਦੀ ਦੋ ਮਹਿਲਾ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਇਹ ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਮੁੰਬਈ ਪੁਲਿਸ ਨੇ ਹੀਬਾ ਦੇ ਖਿਲਾਫ ਰਿਪੋਰਟ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ।

ਕਲੀਨਿਕ ‘ਚ ਕੀ ਹੋਇਆ ਸੀ

ਫੇਲਾਈਨ ਫਾਉਂਡੇਸ਼ਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸੰਸਥਾ ਵੱਲੋਂ ਜਾਨਵਰਾਂ ਦੇ ਇਲਾਜ ਲਈ ਇਹ ਕਲੀਨਿਕ ਚਲਾਇਆ ਜਾਂਦਾ ਹੈ। 16 ਜਨਵਰੀ ਨੂੰ ਹੀਬਾ ਆਪਣੀ ਦੋਸਤ ਦੀ 2 ਬਿੱਲੀਆਂ ਦੀ ਨਸਬੰਦੀ ਕਰਾਉਣ ਲਈ ਇੱਥੇ ਪਹੁੰਚੀ ਸੀ। ਵਰਸੋਆ ਦੇ ਵਾਈਲਡ ਵੁਡ ਪਾਰਕ ‘ਚ ਰਹਿਣ ਵਾਲੀ ਹੀਬਾ ਸ਼ਾਹ ਦੀ ਦੋਸਤ ਸੁਪਰੀਆ ਸ਼ਰਮਾ ਨੇ ਵੇਟਰਨਰੀ ਕਲੀਨਿਕ ‘ਚ ਨਸਬੰਦੀ ਦੇ ਲਈ 2 ਬਿੱਲੀਆਂ ਲਈ ਸਲਾਟ ਬੁੱਕ ਕਰਾਏ ਸੀ। ਹੀਬਾ ਇੱਥੇ ਪਹੁੰਚੀ, ਪਰ ਕੁਝ ਕਾਰਨਾਂ ਨਾਲ ਨਸਬੰਦੀ ਨਹੀਂ ਕੀਤੀ ਜਾ ਸਕੀ।
ਕਲੀਨਿਕ ‘ਚ ਕੁੱਟਮਾਰ

ਸੀਸੀਟੀਵੀ ‘ਚ ਦੇਖਿਆ ਜਾ ਸਕਦਾ ਹੈ ਕਿ 16 ਜਨਵਰੀ ਨੂੰ ਕਰੀਬ 2 ਵੱਜ ਕੇ 50 ਮਿੰਟ ਤੇ ਹੀਬਾ ਆਪਣੀ ਬਿੱਲੀਆਂ ਦੇ ਨਾਲ ਕਲੀਨਿਕ ਪਹੁੰਦੀ ਹੈ। ਇੱਥੇ ਦੇ ਕਰਮਚਾਰੀ ਉਨ੍ਹਾਂ ਨੂੰ 5 ਮਿੰਟ ਇੰਤਜਾਰ ਕਰਨ ਲਈ ਕਹਿੰਦੇ ਹਨ। ਦਰਅਸਲ ਉਸ ਸਮੇਂ ਕਲੀਨਿਕ ‘ਚ ਸਰਜਰੀ ਚੱਲ ਰਹੀ ਸੀ। ਕੁਝ ਮਿੰਟਾਂ ਬਾਅਦ ਹੀ ਹੀਬਾ ਗੁੱਸੇ ‘ਚ ਉੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਧਮਕਾਉਣ ਲਗਦੀ ਹੈ। ਉਨ੍ਹਾਂ ਨੇ ਕਿਹਾ, ਤੈਨੂੰ ਨਹੀਂ ਪਤਾ ਮੈਂ ਕੌਣ ਹਾਂ... ਇੰਨੀ ਦੇਰ ਤੁਸੀ ਮੇਰੇ ਤੋਂ ਕਿਸ ਤਰਾਂ ਇੰਤਜ਼ਾਰ ਕਰਵਾ ਸਕਦੇ ਹੋ। ਮੈਨੂੰ ਕੋਈ ਅਸਿਸਟ ਨਹੀਂ ਕਰ ਰਿਹਾ। ਜਦੋਂ ਮੈਂ ਰਿਕਸ਼ੇ ਤੋਂ ਆਈ ਤਾਂ ਬਿੱਲੀਆਂ ਦੇ ਪਿੰਜੜੇ ਉਤਾਰਨ ਲਈ ਕੋਈ ਕਿਉਂ ਨਹੀਂ ਆਇਆ। ਗੱਲ ਇੰਨੀ ਵੱਧ ਗਈ ਕਿ ਹੀਬਾ ਉੱਥੇ ਮੌਜੂਦ ਸਟਾਫ ਨਾਲ ਕੁੱਟਮਾਰ ਕਰਨ ਲੱਗੀ।

ਇਸ ਗੱਲ ‘ਤੇ ਹੀਬਾ ਗੁੱਸਾ ਹੋ ਗਈ

ਇਲਜਾਮ ਹੈ ਕਿ ਬਿੱਲੀਆਂ ਨੂੰ ਦਾਖਲ ਕਰਨ ਤੋਂ ਪਹਿਲਾਂ ਹੀਬਾ ਨੂੰ ਕੁਝ ਪੇਪਰਾਂ ਤੇ ਦਸਤਖਤ ਕਰਨ ਲਈ ਕਿਹਾ ਗਿਆ। ਇਸ ਗੱਲ ਤੇ ਹੀਬਾ ਗੁੱਸਾ ਹੋ ਗਈ ਅਤੇ ਸਟਾਫ- ਕਲੀਨਿਕ ਬਾਰੇ ਭਲਾ-ਬੁਰਾ ਕਹਿਣ ਲੱਗੀ। ਪੁਲਿਸ ਨੇ ਅਦਾਕਾਰਾ ਹੀਬਾ ਖਿਲਾਫ IPC 323, 504 ਅਤੇ 506 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੀਬਾ ਨੇ ਇਲਜਾਮਾਂ ਨੂੰ ਕੀਤਾ ਖਾਰਜ

ਅੰਗਰੇਜੀ ਅਖਬਾਰ ਮਿਡ-ਡੇ ਨਾਲ ਗੱਲਬਾਤ ਕਰਦੇ ਹੋਏ ਹੀਬਾ ਨੇ ਇਲਜਾਮਾਂ ਤੋਂ ਇਨਕਾਰ ਕੀਤਾ। ਹੀਬਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਨਹੀਂ ਮਾਰਿਆ। ਉਨ੍ਹਾਂ ਨੇ ਕਿਹਾ, ਪਹਿਲਾ ਗੇਟਕੀਪਰ ਨੇ ਮੈਨੂੰ ਕਲੀਨਿਕ ਦੇ ਅੰਦਰ ਨਹੀਂ ਜਾਣ ਦਿੱਤਾ। ਉਹ ਮੇਰੇ ਤੋਂ ਕਈ ਸਵਾਲ ਪੁੱਛਣ ਲੱਗੇ। ਇਸਤੋਂ ਬਾਅਦ ਉੱਥੇ ਮੌਜੂਦ ਇਕ ਮਹਿਲਾ ਕਰਮਚਾਰੀ ਨੇ ਮੈਨੂੰ ਧੱਕਾ ਦੇ ਦਿੱਤਾ।

 
First published: January 25, 2020
ਹੋਰ ਪੜ੍ਹੋ
ਅਗਲੀ ਖ਼ਬਰ