Home /News /national /

ਮੁੰਬਈ ਪੁਲਿਸ ਨੂੰ '26/11 ਵਾਂਗ' ਪਾਕਿਸਤਾਨੀ ਨੰਬਰ ਤੋਂ ਮਿਲੀ ਧਮਕੀ, ਅਲਰਟ 'ਤੇ ਸੁਰੱਖਿਆ ਏਜੰਸੀਆਂ

ਮੁੰਬਈ ਪੁਲਿਸ ਨੂੰ '26/11 ਵਾਂਗ' ਪਾਕਿਸਤਾਨੀ ਨੰਬਰ ਤੋਂ ਮਿਲੀ ਧਮਕੀ, ਅਲਰਟ 'ਤੇ ਸੁਰੱਖਿਆ ਏਜੰਸੀਆਂ

ਮੁੰਬਈ ਪੁਲਿਸ ਨੂੰ '26/11 ਵਾਂਗ' ਪਾਕਿਸਤਾਨੀ ਨੰਬਰ ਤੋਂ ਮਿਲੀ ਧਮਕੀ, ਅਲਰਟ 'ਤੇ ਸੁਰੱਖਿਆ ਏਜੰਸੀਆਂ

ਮੁੰਬਈ ਪੁਲਿਸ ਨੂੰ '26/11 ਵਾਂਗ' ਪਾਕਿਸਤਾਨੀ ਨੰਬਰ ਤੋਂ ਮਿਲੀ ਧਮਕੀ, ਅਲਰਟ 'ਤੇ ਸੁਰੱਖਿਆ ਏਜੰਸੀਆਂ

ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਸੈੱਲ ਨੂੰ ਇੱਕ ਵਿਅਕਤੀ ਨੇ ਸ਼ੁੱਕਰਵਾਰ ਕਾਲ ਕਰਕੇ 26/11 ਦੇ ਭਿਆਨਕ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ। ਪੁਲਿਸ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਨੇ ਸੀਐਨਐਨ-ਨਿਊਜ਼ 18 ਨੂੰ ਦੱਸਿਆ ਕਿ ਟ੍ਰੈਫਿਕ ਕੰਟਰੋਲ ਸੈੱਲ ਦੇ ਵਟਸਐਪ ਨੰਬਰ 'ਤੇ ਮਿਲੀ ਧਮਕੀ ਪਾਕਿਸਤਾਨੀ ਨੰਬਰ ਤੋਂ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਅੱਤਵਾਦੀ ਹਮਲਾ ਮੁੰਬਈ 'ਚ ਹੋਵੇਗਾ।

ਹੋਰ ਪੜ੍ਹੋ ...
 • Share this:

  ਮੁੰਬਈ: ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਸੈੱਲ ਨੂੰ ਇੱਕ ਵਿਅਕਤੀ ਨੇ ਸ਼ੁੱਕਰਵਾਰ ਕਾਲ ਕਰਕੇ 26/11 ਦੇ ਭਿਆਨਕ ਅੱਤਵਾਦੀ ਹਮਲੇ ਦੀ ਧਮਕੀ ਦਿੱਤੀ। ਪੁਲਿਸ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਨੇ ਸੀਐਨਐਨ-ਨਿਊਜ਼ 18 ਨੂੰ ਦੱਸਿਆ ਕਿ ਟ੍ਰੈਫਿਕ ਕੰਟਰੋਲ ਸੈੱਲ ਦੇ ਵਟਸਐਪ ਨੰਬਰ 'ਤੇ ਮਿਲੀ ਧਮਕੀ ਪਾਕਿਸਤਾਨੀ ਨੰਬਰ ਤੋਂ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਅੱਤਵਾਦੀ ਹਮਲਾ ਮੁੰਬਈ 'ਚ ਹੋਵੇਗਾ।

  ਸੁਰੱਖਿਆ ਏਜੰਸੀਆਂ ਸ਼ੁਰੂ ਕੀਤੀ ਜਾਂਚ

  ਪੁਲਿਸ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਧਮਕੀ ਦੀ ਜਾਂਚ ਕਰ ਰਹੀਆਂ ਹਨ। ਇਸ ਲਈ ਰਾਤ ਤੋਂ ਕੰਮ ਚੱਲ ਰਿਹਾ ਹੈ। ਇਸ ਸਬੰਧੀ ਹੋਰ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 2008 ਦੇ ਮੁੰਬਈ ਹਮਲੇ ਦੀ ਸ਼ੁਰੂਆਤ 26 ਨਵੰਬਰ 2008 ਨੂੰ ਹੋਈ ਸੀ। ਜਦੋਂ ਅੱਤਵਾਦੀਆਂ ਨੇ ਹਮਲਿਆਂ ਦੀ ਸੀਰੀਜ਼ ਸ਼ੁਰੂ ਕਰ ਦਿੱਤੀ। ਜਿਸ 'ਚ ਪਾਕਿਸਤਾਨੀ ਇਸਲਾਮਿਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਚਾਰ ਦਿਨਾਂ ਦੌਰਾਨ ਮੁੰਬਈ ਭਰ 'ਚ 12 ਥਾਵਾਂ 'ਤੇ ਗੋਲੀਬਾਰੀ ਅਤੇ ਬੰਬ ਧਮਾਕੇ ਕੀਤੇ।

  ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਬੀਚ 'ਤੇ ਵੀਰਵਾਰ ਨੂੰ ਇਕ ਸ਼ੱਕੀ ਕਿਸ਼ਤੀ ਮਿਲੀ। ਜਿਸ ਵਿਚ ਏ.-47 ਮਿਲਿਆ। ਇਸ ਕਿਸ਼ਤੀ ਵਿੱਚੋਂ ਤਲਵਾਰ ਅਤੇ ਚਾਕੂ ਵੀ ਮਿਲੇ ਹਨ। ਕਿਸ਼ਤੀ ਵਿੱਚੋਂ 3 ਏਕੇ-47 ਰਾਈਫਲਾਂ ਸਮੇਤ 600 ਤੋਂ ਵੱਧ ਕਾਰਤੂਸ ਮਿਲੇ ਹਨ। ਇੰਨੇ ਮਾਰੂ ਹਥਿਆਰਾਂ ਨਾਲ ਲੈਸ ਕਿਸ਼ਤੀ ਲਾਵਾਰਿਸ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ 'ਚ ਹੜਕੰਪ ਮਚ ਗਿਆ ਹੈ। ਖਬਰਾਂ ਮੁਤਾਬਕ ਇਹ ਕਿਸ਼ਤੀ ਓਮਾਨ ਸਕਿਓਰਿਟੀ ਦੀ ਸਪੀਡ ਬੋਟ ਦੱਸੀ ਜਾ ਰਹੀ ਹੈ। ਅਜਿਹੇ 'ਚ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਸ਼ਤੀ ਪਾਕਿਸਤਾਨ ਤੋਂ ਆਈ ਹੈ ਜਾਂ ਨਹੀਂ। ਮਹਾਰਾਸ਼ਟਰ ਦੀ ਏਟੀਐਸ ਨੇ ਰਾਏਗੜ੍ਹ ਦੇ ਸਮੁੰਦਰੀ ਕੰਢੇ ਤੋਂ ਮਿਲੀ ਸ਼ੱਕੀ ਕਿਸ਼ਤੀ ਦੇ ਸਬੰਧ ਵਿੱਚ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਿਸ਼ਤੀ ਰਾਏਗੜ੍ਹ ਦੇ ਹਰੀਹਰੇਸ਼ਵਰ ਤੱਟ 'ਤੇ ਮਿਲੀ ਸੀ।

  Published by:Drishti Gupta
  First published:

  Tags: Mumbai, National news, Police