• Home
  • »
  • News
  • »
  • national
  • »
  • MUMBAI S FIRST HEART TRANSPLANT PATIENT TO GET MARRIED AFTER SIX YEARS OF SURGERY GH AP

ਮੁੰਬਈ ਦੇ ਪਹਿਲੇ Heart ਟਰਾਂਸਪਲਾਂਟ ਵਾਲੇ ਮਰੀਜ਼ ਦਾ ਛੇ ਸਾਲ ਬਾਅਦ ਹੋਣ ਜਾ ਰਿਹਾ ਵਿਆਹ

ਬਦਲਾਪੁਰ ਨਿਵਾਸੀ ਅਨਵਰ ਖਾਨ (28), ਜੋ ਇਸ ਮਹੀਨੇ ਦੇ ਅੰਤ ਵਿੱਚ ਵਿਆਹ ਕਰਨ ਜਾ ਰਿਹਾ ਹੈ, ਨੇ ਛੇ ਸਾਲ ਪਹਿਲਾਂ ਸ਼ਹਿਰ ਵਿੱਚ ਪਹਿਲਾ ਸਫਲ ਹਾਰਟ ਟਰਾਂਸਪਲਾਂਟ ਮਰੀਜ਼ ਬਣ ਕੇ ਇਤਿਹਾਸ ਰਚ ਦਿੱਤਾ ਸੀ। ਸਾਲ 2015 ਵਿੱਚ ਉਸ ਦੀ ਹਾਲਤ ਕਾਫੀ ਗੰਭੀਰ ਸੀ, ਇਸ ਸਮੇਂ 42 ਸਾਲਾ ਬ੍ਰੇਨ ਡੈੱਡ ਔਰਤ ਦੇ ਪਰਿਵਾਰ ਵੱਲੋਂ ਉਸ ਦਾ ਦਿਲ ਦਾਨ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਅਨਵਰ ਖਾਨ ਨੂੰ ਇੱਕ ਜ਼ਿੰਦਗੀ ਮਿਲੀ।

ਮੁੰਬਈ ਦੇ ਪਹਿਲੇ Heart ਟਰਾਂਸਪਲਾਂਟ ਵਾਲੇ ਮਰੀਜ਼ ਦਾ ਛੇ ਸਾਲ ਬਾਅਦ ਹੋਣ ਜਾ ਰਿਹਾ ਵਿਆਹ

ਮੁੰਬਈ ਦੇ ਪਹਿਲੇ Heart ਟਰਾਂਸਪਲਾਂਟ ਵਾਲੇ ਮਰੀਜ਼ ਦਾ ਛੇ ਸਾਲ ਬਾਅਦ ਹੋਣ ਜਾ ਰਿਹਾ ਵਿਆਹ

  • Share this:
ਬਦਲਾਪੁਰ ਨਿਵਾਸੀ ਅਨਵਰ ਖਾਨ (28), ਜੋ ਇਸ ਮਹੀਨੇ ਦੇ ਅੰਤ ਵਿੱਚ ਵਿਆਹ ਕਰਨ ਜਾ ਰਿਹਾ ਹੈ, ਨੇ ਛੇ ਸਾਲ ਪਹਿਲਾਂ ਸ਼ਹਿਰ ਵਿੱਚ ਪਹਿਲਾ ਸਫਲ ਹਾਰਟ ਟਰਾਂਸਪਲਾਂਟ ਮਰੀਜ਼ ਬਣ ਕੇ ਇਤਿਹਾਸ ਰਚ ਦਿੱਤਾ ਸੀ। ਸਾਲ 2015 ਵਿੱਚ ਉਸ ਦੀ ਹਾਲਤ ਕਾਫੀ ਗੰਭੀਰ ਸੀ, ਇਸ ਸਮੇਂ 42 ਸਾਲਾ ਬ੍ਰੇਨ ਡੈੱਡ ਔਰਤ ਦੇ ਪਰਿਵਾਰ ਵੱਲੋਂ ਉਸ ਦਾ ਦਿਲ ਦਾਨ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਅਨਵਰ ਖਾਨ ਨੂੰ ਇੱਕ ਜ਼ਿੰਦਗੀ ਮਿਲੀ।

ਇਸ ਤੋਂ ਬਾਅਦ ਇੱਕ ਸਾਲ ਤੱਕ, ਅਨਵਰ ਕਿਤੇ ਬਾਹਰ ਨਹੀਂ ਨਿਕਲਿਆ ਅਤੇ ਉਸ ਨੂੰ ਦੂਜੇ ਫਲੈਟ ਵਿੱਚ ਰਹਿਣਾ ਪਿਆ ਜੋ ਉਸ ਦੇ ਪਰਿਵਾਰ ਦੁਆਰਾ ਉਸਦੀ ਸਿਹਤਯਾਬੀ ਲਈ ਲੀਜ਼ 'ਤੇ ਦਿੱਤਾ ਗਿਆ ਸੀ। ਬਦਕਿਸਮਤੀ ਨਾਲ ਉਸ ਦੇ ਲਈ, ਉਸਦੀ ਪਹਿਲੀ ਪ੍ਰੇਮਿਕਾ ਜੋ ਉਸਦੇ ਟਰਾਂਸਪਲਾਂਟ ਦੌਰਾਨ ਅਨਵਰ ਦੀ ਕਾਫੀ ਮਦਦ ਕਰ ਰਹੀ ਸੀ, ਨੇ ਪਰਿਵਾਰ ਦੇ ਦਬਾਅ ਵਿੱਚ ਆ ਕੇ ਕਿਤੇ ਹੋਰ ਵਿਆਹ ਕਰਵਾ ਲਿਆ।

ਇਸ ਤੋਂ ਬਾਅਦ ਅਨਵਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਲਈ ਲੜਕੀ ਲੱਭਣੀ ਸ਼ੁਰੂ ਕਰ ਦਿੱਤੀ ਪਰ ਟਰਾਂਸਪਲਾਂਟ ਦੀ ਗੱਲ ਸੁਣ ਕੇ ਕਈ ਪਰਿਵਾਰਾਂ ਨੇ ਮਨਾ ਕਰ ਦਿੱਤਾ। ਅਨਵਰ ਨੇ ਕਿਹਾ ਕਿ “ਬਹੁਤ ਸਾਰੇ ਲੋਕ ਮੰਨਦੇ ਹਨ ਕਿ ਦਿਲ ਦਾ ਟਰਾਂਸਪਲਾਂਟ ਕਰਨ ਵਾਲਾ ਮਰੀਜ਼ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਿ ਸਕਦਾ, ਪਰ ਮੈਂ ਅਜਿਹੇ ਲੋਕਾਂ ਨੂੰ ਆਪਣੀ ਧਾਰਨਾ ਬਦਲਣ ਲਈ ਕਹਿਣਾ ਚਾਹਾਂਗਾ।” ਜਦੋਂ ਕਿ ਦਿਲ ਦੇ ਟ੍ਰਾਂਸਪਲਾਂਟ ਭਾਰਤ ਅਤੇ ਮੁੰਬਈ ਵਿੱਚ ਮੁਕਾਬਲਤਨ ਨਵੇਂ ਹਨ, ਇਹ ਪੱਛਮ ਵਿੱਚ ਕਾਫੀ ਆਮ ਹਨ।

ਉਸ ਦੀ ਹੋਣ ਵਾਲੀ ਘਰਵਾਲੀ ਸ਼ਾਜ਼ੀਆ ਦੇ ਮਾਤਾ-ਪਿਤਾ ਉਸ ਨੂੰ ਮਿਲੇ ਅਤੇ ਲੰਬੀ ਪੁੱਛਗਿੱਛ ਤੋਂ ਬਾਅਦ ਹੀ ਇਸ ਰਿਸ਼ਤੇ ਲਈ ਸਹਿਮਤ ਹੋਏ। ਅਨਵਰ ਨੇ ਕਿਹਾ, “ਸ਼ਾਜ਼ੀਆ ਦਾ ਪਰਿਵਾਰ ਮੈਨੂੰ ਮੇਰੇ ਪਿਤਾ ਦੇ ਸਕਰੈਪਯਾਰਡ ਵਿੱਚ ਮਿਲਣ ਆਇਆ ਜਦੋਂ ਅਸੀਂ ਕੰਮ ਕਰ ਰਹੇ ਸੀ ਅਤੇ ਮੈਨੂੰ ਜਿਮਨੇਜ਼ੀਅਮ ਵਿੱਚ ਵਰਕਆਉਟ ਕਰਦੇ ਹੋਏ ਦੇਖਿਆ, ਇਸ ਨਾਲ ਉਨ੍ਹਾਂ ਨੂੰ ਮੇਰੀ ਫਿਟਨੈਸ 'ਤੇ ਭਰੋਸਾ ਹੋ ਗਿਆ।”

ਅਨਵਰ ਨੇ ਅੱਗੇ ਕਿਹਾ, “ਮੈਨੂੰ ਆਪਣਾ ਅਤੀਤ ਭੁੱਲਣਾ ਪਵੇਗਾ ਅਤੇ ਨਵੀਂ ਸ਼ੁਰੂਆਤ ਕਰਨੀ ਪਵੇਗੀ। ਮੈਂ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਜੋ ਹਾਰਟ ਟਰਾਂਸਪਲਾਂਟ ਤੋਂ ਲੰਘ ਚੁੱਕੇ ਹਨ, ਬਿਨਾਂ ਡਰ ਦੇ ਜ਼ਿੰਦਗੀ ਦਾ ਆਨੰਦ ਲੈਣ।” ਅਨਵਰ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ ਅਤੇ ਆਈਟੀ ਉਦਯੋਗ ਵਿੱਚ ਨੌਕਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਨਵਰ ਚਾਹੁੰਦਾ ਹੈ ਕਿ ਟਰਾਂਸਪਲਾਂਟ ਸਰਜਨ ਅਨਵੈ ਮੂਲੇ ਸਮੇਤ ਪੂਰੀ ਟਰਾਂਸਪਲਾਂਟ ਟੀਮ 30 ਨਵੰਬਰ ਨੂੰ ਵਿਆਹ ਵਿੱਚ ਸ਼ਾਮਲ ਹੋਵੇ। ਅਨਵਰ ਦੇ ਮਾਤਾ-ਪਿਤਾ ਖੁਸ਼ ਹਨ ਕਿ ਉਨ੍ਹਾਂ ਦਾ ਬੇਟਾ ਵਿਆਹ ਕਰ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਹੈ।
Published by:Amelia Punjabi
First published: