Home /News /national /

ਜ਼ਬਰੀ ਸੈਕਸ ਕਰਕੇ ਮਾਰ ਗਿਆ ਲਕਵਾ! ਪਤਨੀ ਦੇ ਦੋਸ਼ਾਂ 'ਤੇ ਕੋਰਟ ਨੇ ਕਿਹਾ-ਪਤੀ ਦੀ ਕੋਈ ਗਲਤੀ ਨਹੀਂ

ਜ਼ਬਰੀ ਸੈਕਸ ਕਰਕੇ ਮਾਰ ਗਿਆ ਲਕਵਾ! ਪਤਨੀ ਦੇ ਦੋਸ਼ਾਂ 'ਤੇ ਕੋਰਟ ਨੇ ਕਿਹਾ-ਪਤੀ ਦੀ ਕੋਈ ਗਲਤੀ ਨਹੀਂ

 • Share this:

  ਮੁੰਬਈ ਸੈਸ਼ਨ ਕੋਰਟ ਨੇ ਪਤਨੀ ਦੀ ਮਰਜ਼ੀ ਤੋਂ ਬਿਨਾਂ ਜਬਰੀ ਸੈਕਸ ਕਰਨ ਦੇ ਮਾਮਲੇ ਵਿੱਚ ਇੱਕ ਅਜੀਬੋਗਰੀਬ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਪਤਨੀ ਨਾਲ ਜ਼ਬਰਦਸਤੀ ਸਬੰਧ ਬਣਾਉਣ ਦੇ ਮਾਮਲੇ ਵਿਚ ਪਤੀ ਨੇ ਕੋਈ ਗੈਰਕਨੂੰਨੀ ਕੰਮ ਨਹੀਂ ਕੀਤਾ ਹੈ।

  ਮੁੰਬਈ ਦੀ ਸੈਸ਼ਨ ਕੋਰਟ ਦੇ ਇਸ ਫੈਸਲੇ ਨੂੰ ਅਜੀਬੋਗਰੀਬ ਕਿਹਾ ਜਾ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਕੇਰਲਾ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਵਿਆਹੁਤਾ ਬਲਾਤਕਾਰ (Marital Rape) ਬੇਰਹਿਮੀ ਹੈ ਅਤੇ ਇਸ ਨੂੰ ਤਲਾਕ ਦਾ ਆਧਾਰ ਮੰਨਿਆ ਜਾ ਸਕਦਾ ਹੈ।

  ਮੁੰਬਈ ਦੇ ਵਧੀਕ ਸੈਸ਼ਨ ਜੱਜ ਐਸਜੇ ਘਰਾਤ ਦੀ ਅਦਾਲਤ ਵਿੱਚ ਮਹਿਲਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਸ ਦੇ ਪਤੀ ਨੇ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਸਨ, ਜਿਸ ਕਾਰਨ ਉਸ ਨੂੰ ਅਧਰੰਗ ਹੋ ਗਿਆ ਸੀ। ਇਸ 'ਤੇ ਅਦਾਲਤ ਨੇ ਕਿਹਾ ਕਿ ਮੁਲਜ਼ਮ ਵਿਅਕਤੀ ਔਰਤ ਦਾ ਪਤੀ ਹੈ, ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਪਤੀ ਹੋਣ ਦੇ ਨਾਤੇ ਉਸ ਨੇ ਕੋਈ ਗੈਰਕਨੂੰਨੀ ਕੰਮ ਕੀਤਾ ਹੈ।

  ਔਰਤ ਨੇ ਪਤੀ 'ਤੇ ਜ਼ਬਰਦਸਤੀ ਸਬੰਧ ਬਣਾਉਣ ਅਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ ਜਦਕਿ ਪਤੀ ਨੇ ਅਗਾਂਊ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।

  ਇਸਤਗਾਸਾ ਪੱਖ ਅਨੁਸਾਰ ਔਰਤ ਦਾ ਵਿਆਹ 22 ਨਵੰਬਰ 2020 ਨੂੰ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਔਰਤ ਨੇ ਆਪਣੇ ਪਤੀ ਅਤੇ ਸਹੁਰਿਆਂ 'ਤੇ ਦਾਜ ਦੀ ਮੰਗ ਕਰਨ ਦੇ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ।

  ਇਸ ਦੇ ਨਾਲ ਹੀ ਔਰਤ ਨੇ ਦੱਸਿਆ ਕਿ 2 ਜਨਵਰੀ ਨੂੰ ਜਦੋਂ ਉਹ ਆਪਣੇ ਪਤੀ ਨਾਲ ਮਹਾਬਲੇਸ਼ਵਰ ਗਈ ਸੀ। ਫਿਰ ਉਸ ਦੇ ਪਤੀ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨਾਲ ਸਰੀਰਕ ਸਬੰਧ ਬਣਾਏ। ਔਰਤ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹ ਬਹੁਤ ਬਿਮਾਰ ਰਹਿਣ ਲੱਗੀ। ਜਦੋਂ ਉਸ ਨੇ ਆਪਣਾ ਟੈਸਟ ਕਰਵਾਇਆ, ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਕਮਰ ਦੇ ਹੇਠਾਂ ਲਕਵਾ ਮਾਰ ਗਿਆ ਹੈ।

  ਹਾਲਾਂਕਿ, ਪਤੀ ਨੇ ਅਦਾਲਤ ਵਿੱਚ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਅਤੇ ਉਸ ਦੇ ਪੱਖ ਤੋਂ ਕਦੇ ਵੀ ਦਾਜ ਦੀ ਮੰਗ ਨਹੀਂ ਕੀਤੀ ਗਈ ਸੀ।

  ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਵਧੀਕ ਸੈਸ਼ਨ ਨੇ ਕਿਹਾ, "ਔਰਤ ਨੂੰ ਅਧਰੰਗ ਹੋਇਆ ਵੇਖ ਕੇ ਦੁੱਖ ਹੈ ਪਰ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।"

  Published by:Gurwinder Singh
  First published:

  Tags: Forced sex, Sex, Sex scandal