Home /News /national /

Thane : ਰੁੱਖਾਂ ਨੂੰ ਬਚਾਉਣ ਲਈ ਸਕੂਲ ਦੀ ਕੋਸ਼ਿਸ਼ ਨੇ ਜਿੱਤ ਲਿਆ ਸਭ ਦਾ ਦਿਲ

Thane : ਰੁੱਖਾਂ ਨੂੰ ਬਚਾਉਣ ਲਈ ਸਕੂਲ ਦੀ ਕੋਸ਼ਿਸ਼ ਨੇ ਜਿੱਤ ਲਿਆ ਸਭ ਦਾ ਦਿਲ

Thane : ਰੁੱਖਾਂ ਨੂੰ ਬਚਾਉਣ ਲਈ ਸਕੂਲ ਦੀ ਕੋਸ਼ਿਸ਼ ਨੇ ਜਿੱਤ ਲਿਆ ਸਭ ਦਾ ਦਿਲ (ਸੰਕੇਤਿਕ ਤਸਵੀਰ)

Thane : ਰੁੱਖਾਂ ਨੂੰ ਬਚਾਉਣ ਲਈ ਸਕੂਲ ਦੀ ਕੋਸ਼ਿਸ਼ ਨੇ ਜਿੱਤ ਲਿਆ ਸਭ ਦਾ ਦਿਲ (ਸੰਕੇਤਿਕ ਤਸਵੀਰ)

ਮੁੰਬਈ ਦੇ ਠਾਣੇ ਵਿੱਚ ਸਕੂਲ ਅਥਾਰਟੀ ਨੇ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈ ਕੇ ਮੰਗਲਵਾਰ ਤੱਕ 12 ਦਰੱਖਤਾਂ ਨੂੰ ਪੁੱਟ ਕੇ ਜੰਗਲਾਤ ਵਿਭਾਗ ਦੇ ਸੁਰੱਖਿਅਤ ਖੇਤਰ ਵਿੱਚ ਦੁਬਾਰਾ ਲਗਾਇਆ ਹੈ।

  • Share this:
    ਮੁੰਬਈ : ਠਾਣੇ ਦਾ ਕਲਿਆਣ-ਅਧਾਰਤ ਸੈਕਰਡ ਹਾਰਟ ਸਕੂਲ 20 ਰੁੱਖਾਂ ਨੂੰ ਬਚਾਉਣ ਦੇ ਮਿਸ਼ਨ 'ਤੇ ਹੈ। ਕਲਿਆਣ-ਮੁਰਬਾਦ ਰਾਸ਼ਟਰੀ ਰਾਜਮਾਰਗ ਨੂੰ ਚੌੜਾ ਕਰਨ ਲਈ ਦਰੱਖਤਾਂ ਨੂੰ ਕੱਟਣ ਦਾ ਹੁਕਮ ਆਇਆ ਹੈ। ਇਸ ਲਈ ਸਕੂਲ ਮੈਨੇਜਮੈਂਟ ਨੇ ਦਰੱਖਤਾਂ ਨੂੰ ਬਚਾਉਣ ਲਈ ਖਾਸ ਮੁਹਿੰਮ ਵਿੱਢੀ ਹੋਈ ਹੈ।

    ਟਾਇਮਸ ਆਫ ਇੰਡੀਆ ਦੀ ਵੈਬਸਾਈਟ ਉਤੇ ਛਪੀ ਰਿਪੋਰਟ ਅਨੁਸਾਰ ਵਾਤਾਵਰਨ ਨੂੰ ਬਚਾਉਣ ਲਈ ਪਹਿਲਕਦਮੀ ਕਰਦੇ ਹੋਏ ਮੁੰਬਈ ਦੇ ਠਾਣੇ ਵਿੱਚ ਸਕੂਲ ਅਥਾਰਟੀ ਨੇ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈ ਕੇ ਮੰਗਲਵਾਰ ਤੱਕ 12 ਦਰੱਖਤਾਂ ਨੂੰ ਪੁੱਟ ਕੇ ਜੰਗਲਾਤ ਵਿਭਾਗ ਦੇ ਸੁਰੱਖਿਅਤ ਖੇਤਰ ਵਿੱਚ ਦੁਬਾਰਾ ਲਗਾਇਆ ਹੈ। ਦੱਸਣਯੋਗ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ, ਜੋ ਕਿ ਰਾਸ਼ਟਰੀ ਰਾਜਮਾਰਗ ਨੰਬਰ 61 (ਕਲਿਆਣ ਤੋਂ ਮੁਰਬਾਦ ਤੱਕ) ਦੇ ਇੱਕ ਹਿੱਸੇ ਨੂੰ ਚੌੜਾ ਕਰਨਾ ਹੈ, ਇਸ ਲਈ ਸੜਕ 'ਤੇ 450 ਰੁੱਖਾਂ ਨੂੰ ਕੱਟਣ ਦਾ ਪ੍ਰਸਤਾਵ ਦਿੱਤਾ ਹੈ ਗਿਆ ਹੈ।

    ਸਕੂਲ ਦੇ ਮੁੱਖ ਸੰਚਾਲਨ ਅਧਿਕਾਰੀ ਐਲਬਿਨ ਐਂਥਨੀ ਨੇ TOI ਨੂੰ ਦੱਸਿਆਕਿ ਇਸੇ ਪਹਿਲੇ ਕਦਮ ਵਜੋਂ, ਅਸੀਂ ਘੱਟੋ-ਘੱਟ 20 ਰੁੱਖਾਂ ਨੂੰ ਦੁਬਾਰਾ ਲਗਾ ਕੇ ਬਚਾਉਣ ਦਾ ਫੈਸਲਾ ਕੀਤਾ ਹੈ। ਅਸੀਂ ਪਹਿਲਾਂ ਵੀ ਉਕਤ ਜੰਗਲ ਦੀ ਜ਼ਮੀਨ 'ਤੇ ਰੁੱਖ ਲਗਾ ਚੁੱਕੇ ਹਾਂ।

    ਗਲੋਬਲ ਵਾਰਮਿੰਗ ਦਾ ਇੱਕ ਕਾਰਨ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਹੋਣਾ ਵੀ ਹੈ। ਦਰੱਖਤਾਂ ਦੀ ਅੰਨੇਵਾਹ ਕਟਾਈ ਨਾਲ ਜਿੱਥੇ ਜੰਗਲ ਖਤਮ ਹੋ ਰਹੇ ਹਨ ਅਤੇ ਜੰਗਲੀ ਜਾਨਵਰ ਮਜ਼ਬੂਰੀ ਵਿੱਚ ਸ਼ਹਿਰਾਂ ਜਾਂ ਪਿੰਡਾਂ ਵੱਲ ਆਉਣ ਲਈ ਮਜ਼ਬੂਰ ਹੋ ਰਹੇ ਹਨ। ਜੰਗਲਾਂ ਦੀ ਕਟਾਈ ਨਾਲ ਬਰਸਾਤਾਂ ਵੀ ਘੱਟ ਹੋ ਰਹੀਆਂ ਹਨ ਅਤੇ ਧਰਤੀ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਇਸ ਨਾਲ ਪਾਣੀ ਦਾ ਪੱਧਰ ਵੀ ਘੱਟ ਰਿਹਾ ਹੈ।
    Published by:Ashish Sharma
    First published:

    Tags: Mumbai, Tree

    ਅਗਲੀ ਖਬਰ