ਬੀਤੇ ਦਿਨੀਂ ਮੁੰਬਈ ਦੇ ਸਾਂਤਾਕਰੂਜ਼ 'ਚ ਕਮਲ ਕਾਂਤ ਸ਼ਾਹ ਨਾਮ ਦੇ ਵਿਅਕਤੀ ਦੀ ਪਤਨੀ ਵੱਲੋਂ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ਵਿੱਚ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਔਰਤ ਦੇ ਪ੍ਰੇਮੀ ਨੇ ਆਪਣੇ ਆਪ ਨੂੰ ਅਗਵਾ ਕਰਨ ਦਾ ਬਹਾਨਾ ਲਗਾ ਕੇ ਜਾਂਚ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ।ਇਸ ਮਾਮਲੇ ਵਿੱਚ ਬੇਹੱਦ ਖਾਸ ਗੱਲ ਇਹ ਹੈ ਕਿ ਕਵਿਤਾ ਸ਼ਾਹ ਅਤੇ ਉਸ ਦੇ ਪ੍ਰੇਮੀ ਹਿਤੇਸ਼ ਜੈਨ ਦੇ ਵੱਲੋਂ ਕਮਲ ਕਾਂਤ ਸ਼ਾਹ ਨੂੰ ਉਸ ਦੇ ਖਾਣੇ ਦੇ ਵਿੱਚ ਆਰਸੈਨਿਕ ਅਤੇ ਥੈਲਿਅਮ ਮਿਲਾ ਕੇ ਮਾਰ ਦਿੱਤਾ ਸੀ। ਇਹ ਖੁਲਾਸਾ ਉਸ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਤਿੰਨ ਦਿਨ ਬਾਅਦ ਹੋਇਆ ਹੈ।
ਇੰਡੀਅਨ ਐਕਸਪ੍ਰੈਸ ਦੇ ਮੁਤਾਬਕ ਪੁਲਿਸ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ ਕਿ ਔਰਤ ਦੇ ਪ੍ਰੇਮੀ ਹਿਤੇਸ਼ ਜੈਨ ਨੂੰ ਡਰ ਸੀ ਕਿ ਸ਼ਾਇਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਇਸ ਲਈ ਉਸ ਨੇ ਉਸ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਇਹ ਦੱਸਿਆ ਕਿ ਹਿਤੇਸ਼ ਜੈਨ ਨੇ ਜਾਂਚ ਕਰਨ ਵਾਲੀ ਟੀਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦਾਅਵਾ ਕੀਤਾ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ ਅਤੇ ਅਗਵਾਕਾਰਾਂ ਨੇ ਉਸ 'ਤੇ ਹਮਲਾ ਵੀ ਕੀਤਾ ਸੀ।ਪਰ ਬਾਅਦ 'ਚ ਅਗਵਾਕਾਰਾਂ ਨੇ ਉਸ ਨੂੰ ਸ਼ਾਹਪੁਰ ਦੇ ਨਾਸਿਕ ਰੋਡ 'ਤੇ ਛੱਡ ਦਿੱਤਾ। ਸ਼ਾਹਪੁਰ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਰਾਜਕੁਮਾਰ ਨੇ ਜਾਣਕਾਰੀ ਦਿੱਤੀ ਕਿ ਹਿਤੇਸ਼ ਜੈਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੇ ਸਾਰੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਪਰ ਬਾਅਦ ਵਿੱਚ ਲੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਹ ਆਪਣੇ ਬਿਆਨ ਬਦਲਦਾ ਰਿਹਾ। ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਇਹ ਸੱਟ ਉਸ ਨੇ ਆਪੇ ਹੀ ਲਗਾਈ ਸੀ।
ਤੁਹਾਨੂੰ ਦੱਸ ਦੇਈਏ ਕਿ 19 ਸਤੰਬਰ ਨੂੰ ਕਾਰੋਬਾਰੀ ਕਮਲ ਕਾਂਤ ਦੀ ਮੌਤ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਹੋਈ ਸੀ। ਸ਼ੁਰੂ ਵਿੱਚ ਉਸ ਨੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਪਰ ਇਲਾਜ ਦੌਰਾਨ ਪਤਾ ਲੱਗਾ ਕਿ ਉਸ ਦੇ ਖੂਨ ਵਿੱਚ ਆਰਸੈਨਿਕ ਅਤੇ ਥੈਲਿਅਮ ਦੀ ਮਾਤਰਾ ਜ਼ਿਆਦਾ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸ਼ੱਕ ਹੋ ਗਿਆ ਕਿਉਂਕਿ ਉਸ ਦੀ ਮਾਂ ਸਰਲਾ ਦੇਵੀ ਦੀ 13 ਅਗਸਤ ਨੂੰ ਇਸੇ ਤਰ੍ਹਾਂ ਦੀ ਹਾਲਤ ਕਾਰਨ ਮੌਤ ਹੋ ਗਈ ਸੀ। ਅਕਤੂਬਰ ਦੇ ਅੱਧ ਵਿੱਚ, ਮਾਮਲੇ ਦੀ ਜਾਂਚ ਸਾਂਤਾਕਰੂਜ਼ ਪੁਲਿਸ ਤੋਂ ਅਪਰਾਧ ਸ਼ਾਖਾ ਨੂੰ ਤਬਦੀਲ ਕਰ ਦਿੱਤੀ ਗਈ ਸੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਿਤੇਸ਼ ਜੈਨ ਨੇ ਦਾਅਵਾ ਕੀਤਾ ਸੀ ਕਿ ਅਣਪਛਾਤੇ ਲੋਕਾਂ ਨੇ 25 ਅਕਤੂਬਰ ਨੂੰ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਦੁ ਮੁਤਾਬਕ ਉਹ ਅਚਾਨਕ ਗਾਇਬ ਹੋ ਗਿਆ ਅਤੇ ਬਾਅਦ ਵਿੱਚ ਉਸੇ ਦਿਨ ਉਸ ਨੇ ਇੱਕ ਦੋਸਤ ਨੂੰ ਇੱਕ ਵਾਇਸ ਸੰਦੇਸ਼ ਭੇਜਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਅਗਵਾ ਕਰਨ ਵਾਲਿਆਂ ਨੇ ਉਸ ਨੂੰ ਨਾਸਿਕ ਰੋਡ 'ਤੇ ਛੱਡ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arrested, Crime, Mumbai, Mumbai Police, Murder