Home /News /national /

Mundra Port Drugs Case: 3000 ਕਿਲੋ ਹੈਰੋਇਨ ਬਰਾਮਦਗੀ ਮਾਮਲੇ 'ਚ NIA ਦੀ ਕਾਰਵਾਈ, ਕਾਰੋਬਾਰੀ ਕਬੀਰ ਤਲਵਾਰ ਸਮੇਤ 2 ਗ੍ਰਿਫਤਾਰ

Mundra Port Drugs Case: 3000 ਕਿਲੋ ਹੈਰੋਇਨ ਬਰਾਮਦਗੀ ਮਾਮਲੇ 'ਚ NIA ਦੀ ਕਾਰਵਾਈ, ਕਾਰੋਬਾਰੀ ਕਬੀਰ ਤਲਵਾਰ ਸਮੇਤ 2 ਗ੍ਰਿਫਤਾਰ

ਦਿੱਲੀ ਤੋਂ ਫੜੇ ਗਏ ਇਹ ਦੋਵੇਂ ਮੁਲਜ਼ਮ ਇਸ ਅੰਤਰਰਾਸ਼ਟਰੀ ਡਰੱਗ ਕੈਟੇਲ ਦੇ ਸਰਗਨਾ ਹਨ।

ਦਿੱਲੀ ਤੋਂ ਫੜੇ ਗਏ ਇਹ ਦੋਵੇਂ ਮੁਲਜ਼ਮ ਇਸ ਅੰਤਰਰਾਸ਼ਟਰੀ ਡਰੱਗ ਕੈਟੇਲ ਦੇ ਸਰਗਨਾ ਹਨ।

Drug Case: ਰਾਸ਼ਟਰੀ ਜਾਂਚ ਏਜੰਸੀ (NIA) ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਦਿੱਲੀ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਤਲਵਾੜ (Harpreet Singh Talwad) ਅਤੇ ਪ੍ਰਿੰਸ ਸ਼ਰਮਾ (Prince Sharma) ਵਜੋਂ ਹੋਈ ਹੈ। ਸਤੰਬਰ 2021 ਵਿੱਚ ਗੁਜਰਾਤ ਦੇ ਮੁੰਦਰਾ ਬੰਦਰਗਾਹ (Mundra Port in Gujarat) ਤੋਂ 3000 ਕਿਲੋਗ੍ਰਾਮ ਹੈਰੋਇਨ ਜ਼ਬਤ (3000 kg heroin seized) ਕੀਤੀ ਗਈ ਸੀ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: Drug Case: ਰਾਸ਼ਟਰੀ ਜਾਂਚ ਏਜੰਸੀ (NIA) ਨੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ 'ਚ ਦਿੱਲੀ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਤਲਵਾੜ (Harpreet Singh Talwad) ਅਤੇ ਪ੍ਰਿੰਸ ਸ਼ਰਮਾ (Prince Sharma) ਵਜੋਂ ਹੋਈ ਹੈ। ਸਤੰਬਰ 2021 ਵਿੱਚ ਗੁਜਰਾਤ ਦੇ ਮੁੰਦਰਾ ਬੰਦਰਗਾਹ (Mundra Port in Gujarat) ਤੋਂ 3000 ਕਿਲੋਗ੍ਰਾਮ ਹੈਰੋਇਨ ਜ਼ਬਤ (3000 kg heroin seized) ਕੀਤੀ ਗਈ ਸੀ। ਮੁਦਰਾ ਪੋਰਟ 'ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ 'ਚ ਇਹ ਇਕ ਅਹਿਮ ਗ੍ਰਿਫਤਾਰੀ ਮੰਨੀ ਜਾ ਰਹੀ ਹੈ। ਕਰੀਬ 2 ਸਾਲ ਬਾਅਦ ਦਿੱਲੀ ਤੋਂ ਫੜੇ ਗਏ ਇਹ ਦੋਵੇਂ ਮੁਲਜ਼ਮ ਇਸ ਅੰਤਰਰਾਸ਼ਟਰੀ ਡਰੱਗ ਕੈਟੇਲ (International Drug Racket) ਦੇ ਸਰਗਨਾ ਹਨ।

  ਐਨਆਈਏ ਨੇ ਇਨ੍ਹਾਂ ਦੋਵਾਂ ਨੂੰ ਕੌਮਾਂਤਰੀ ਡਰੱਗ ਸਿੰਡੀਕੇਟ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਸਤੰਬਰ 2021 ਵਿੱਚ ਮੁੰਦਰਾ ਬੰਦਰਗਾਹ ਤੋਂ ਫੜੀ ਗਈ 3000 ਕਿਲੋ ਹੈਰੋਇਨ ਨੂੰ ਦੋਵਾਂ ਦੇ ਇਸ਼ਾਰੇ 'ਤੇ ਸਮੁੰਦਰ ਰਾਹੀਂ ਭਾਰਤ ਲਿਆਂਦਾ ਗਿਆ ਸੀ। ਇਹ ਖੇਪ ਫਰਜ਼ੀ ਕੰਪਨੀ ਦੇ ਕਾਗਜ਼ਾਂ 'ਤੇ ਭਾਰਤ ਲਿਆਂਦੀ ਗਈ ਸੀ।

  ਹਰਪ੍ਰੀਤ ਸਿੰਘ ਤਲਵਾੜ ਅਤੇ ਪ੍ਰਿੰਸ ਸ਼ਰਮਾ ਦੀ ਜ਼ਿੰਮੇਵਾਰੀ ਸੀ ਕਿ ਉਹ ਇਸ ਖੇਪ ਨੂੰ ਦਿੱਲੀ ਵਿੱਚ ਇਸ ਰੈਕੇਟ ਨਾਲ ਜੁੜੇ ਅਫ਼ਗਾਨਾਂ ਤੱਕ ਪਹੁੰਚਾਉਣ, ਤਾਂ ਜੋ ਉਹ ਇਸ ਨੂੰ ਸੋਧ ਕੇ ਅੱਗੇ ਸਪਲਾਈ ਕਰ ਸਕਣ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਹੈਰੋਇਨ ਦੀ ਇਹ ਖੇਪ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪਲਾਈ ਕੀਤੀ ਜਾਣੀ ਸੀ। ਐਨਆਈਏ ਹੁਣ ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਸਪਲਾਈ ਚੇਨ, ਮਨੀ ਲਾਂਡਰਿੰਗ, ਡਰੱਗ ਵੰਡਣ ਅਤੇ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

  ਮੀਡੀਆ ਰਿਪੋਰਟਾਂ ਮੁਤਾਬਕ ਹਰਪ੍ਰੀਤ ਤਲਵਾਰ ਦਿੱਲੀ ਦੇ ਸਮਰਾਟ ਹੋਟਲ 'ਚ ਪਲੇਬੁਆਏ ਕਲੱਬ ਦਾ ਮਾਲਕ ਹੈ। ਨਾਲ ਹੀ, ਉਹ ਦਿੱਲੀ-ਐਨਸੀਆਰ ਦੇ ਨਾਲ-ਨਾਲ ਦੁਬਈ ਵਿੱਚ ਵੀ ਰੈਸਟੋਰੈਂਟ ਚਲਾਉਂਦਾ ਹੈ। ਸੂਤਰਾਂ ਮੁਤਾਬਕ ਉਹ ਅਫਗਾਨੀਆਂ ਰਾਹੀਂ ਨਸ਼ਾ ਖਰੀਦਦਾ ਸੀ ਅਤੇ ਦੁਬਈ ਰਾਹੀਂ ਉਨ੍ਹਾਂ ਨੂੰ ਪੈਸੇ ਭੇਜ ਰਿਹਾ ਸੀ।

  ਐਨਆਈਏ ਨੇ ਪਹਿਲਾਂ ਆਪਣੀ ਚਾਰਜਸ਼ੀਟ ਵਿੱਚ ਇਸ ਕੇਸ ਨਾਲ ਸਬੰਧਤ 16 ਮੁਲਜ਼ਮਾਂ ਦਾ ਜ਼ਿਕਰ ਕੀਤਾ ਸੀ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹਰਪ੍ਰੀਤ ਸਿੰਘ ਤਲਵਾਰ ਉਰਫ਼ ਕਬੀਰ ਤਲਵਾਰ ਅਤੇ ਪ੍ਰਿੰਸ ਸ਼ਰਮਾ ਇੱਕ ਅੰਤਰਰਾਸ਼ਟਰੀ ਗਰੋਹ ਦਾ ਹਿੱਸਾ ਹਨ ਜੋ ਅਫ਼ਗਾਨਿਸਤਾਨ ਤੋਂ ਵੱਡੀ ਮਾਤਰਾ ਵਿੱਚ ਭਾਰਤ ਵਿੱਚ ਹੈਰੋਇਨ ਦੀ ਤਸਕਰੀ ਕਰਨ ਵਿੱਚ ਸ਼ਾਮਲ ਹਨ।

  ਏਜੰਸੀ ਨੇ ਬੁੱਧਵਾਰ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਦਿੱਲੀ ਵਿੱਚ 14, ਪੱਛਮੀ ਬੰਗਾਲ ਵਿੱਚ ਤਿੰਨ, ਗੁਜਰਾਤ ਵਿੱਚ ਦੋ ਅਤੇ ਪੰਜਾਬ ਵਿੱਚ ਇੱਕ ਸਥਾਨਾਂ ਉੱਤੇ ਛਾਪੇਮਾਰੀ ਕੀਤੀ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਪਿਛਲੇ ਸਾਲ 13 ਸਤੰਬਰ ਨੂੰ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ 2,988 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। (ਇਨਪੁਟ ਭਾਸ਼ਾ ਤੋਂ)

  Published by:Krishan Sharma
  First published:

  Tags: Crime news, Drug, Gujarat, Heroin, National news, NIA