Home /News /national /

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਫਾਹੇ ਨਾਲ ਲਟਕਦੀ ਮਿਲੀ ਲਾਸ਼, 6 ਮਹੀਨੇ ਦੀ ਗਰਭਵਤੀ ਸੀ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਫਾਹੇ ਨਾਲ ਲਟਕਦੀ ਮਿਲੀ ਲਾਸ਼, 6 ਮਹੀਨੇ ਦੀ ਗਰਭਵਤੀ ਸੀ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਫਾਹੇ ਨਾਲ ਲਟਕਦੀ ਮਿਲੀ ਲਾਸ਼, 6 ਮਹੀਨੇ ਦੀ ਗਰਭਵਤੀ ਸੀ

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਫਾਹੇ ਨਾਲ ਲਟਕਦੀ ਮਿਲੀ ਲਾਸ਼, 6 ਮਹੀਨੇ ਦੀ ਗਰਭਵਤੀ ਸੀ

Murder For Dowry: ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਸ਼ਿਕਾ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਅਤੇ ਉਹ 6 ਮਹੀਨੇ ਦੀ ਗਰਭਵਤੀ ਸੀ। ਉਸ ਦੇ ਸਹੁਰੇ ਵਾਲੇ ਉਸ 'ਤੇ ਦਾਜ ਲਿਆਉਣ ਲਈ ਦਬਾਅ ਪਾਉਂਦੇ ਸਨ। ਸਾਨੂੰ ਸ਼ੱਕ ਹੈ ਕਿ ਅੰਸ਼ਿਕਾ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਲਟਕਾਇਆ ਗਿਆ ਸੀ।

  • Share this:

ਸੋਨੀਪਤ : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੀ ਬ੍ਰਹਮਾ ਕਲੋਨੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕਦੀ ਲਾਸ਼ ਮਿਲੀ। ਮ੍ਰਿਤਕ ਅੰਸ਼ਿਕਾ ਦਾ ਪਿਛਲੇ ਸਾਲ ਸੋਨੀਪਤ ਨਿਵਾਸੀ ਅਭਿਸ਼ੇਕ ਨਾਲ ਵਿਆਹ ਹੋਇਆ ਸੀ ਅਤੇ ਉਹ ਛੇ ਮਹੀਨੇ ਦੀ ਗਰਭਵਤੀ ਵੀ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ 'ਚ ਜੁੱਟ ਗਈ।

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਕਨੌਜ ਦੀ ਰਹਿਣ ਵਾਲੀ ਅੰਸ਼ਿਕਾ ਨਾਮ ਦੀ ਔਰਤ ਦਾ ਵਿਆਹ ਸੋਨੀਪਤ ਦੀ ਬ੍ਰਹਮਾ ਕਾਲੋਨੀ ਦੇ ਰਹਿਣ ਵਾਲੇ ਅਭਿਸ਼ੇਕ ਨਾਲ ਹੋਇਆ ਸੀ ਅਤੇ ਉਹ ਛੇ ਮਹੀਨੇ ਦੀ ਗਰਭਵਤੀ ਵੀ ਸੀ। ਪਰ ਦੇਰ ਰਾਤ ਅੰਸ਼ਿਕਾ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਇਸ ਤੋਂ ਬਾਅਦ ਆਸਪਾਸ ਦੇ ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਪੁਲਸ ਨੇ ਅੰਸ਼ਿਕਾ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਅਭਿਸ਼ੇਕ, ਸੱਸ, ਸਹੁਰਾ ਅਤੇ ਅਭਿਸ਼ੇਕ ਦੇ ਚਾਚੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਸ਼ਿਕਾ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਅਤੇ ਉਹ 6 ਮਹੀਨੇ ਦੀ ਗਰਭਵਤੀ ਸੀ। ਉਸ ਦੇ ਸਹੁਰੇ ਵਾਲੇ ਉਸ 'ਤੇ ਦਾਜ ਲਿਆਉਣ ਲਈ ਦਬਾਅ ਪਾਉਂਦੇ ਸਨ। ਸਾਨੂੰ ਸ਼ੱਕ ਹੈ ਕਿ ਅੰਸ਼ਿਕਾ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਲਟਕਾਇਆ ਗਿਆ। ਸਾਡੀ ਪੁਲਿਸ ਨੂੰ ਬੇਨਤੀ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਵਲ ਲਾਈਨ ਦੇ ਇੰਚਾਰਜ ਸਵਿਤ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬ੍ਰਾਹਮਣ ਕਾਲੋਨੀ 'ਚ ਅੰਸ਼ਿਕਾ ਨਾਮ ਦੀ ਔਰਤ ਦੀ ਲਾਸ਼ ਫਾਹੇ 'ਤੇ ਲਟਕਦੀ ਮਿਲੀ ਹੈ। ਰਿਸ਼ਤੇਦਾਰਾਂ ਦੀ ਸ਼ਿਕਾਇਤ 'ਤੇ ਉਸ ਦੇ ਪਤੀ, ਉਸ ਦੀ ਸੱਸ ਅਤੇ ਉਸ ਦੇ ਪਤੀ ਦੇ ਚਾਚੇ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Published by:Sukhwinder Singh
First published:

Tags: Crime news, Dowry