Home /News /national /

ਡਰੰਮ 'ਚੋਂ ਮਿਲੇ ਮਹਿਲਾ ਦੀ ਲਾਸ਼ ਦੇ ਟੁਕੜੇ, ਇਕ ਸਾਲ ਤੋਂ ਬੰਦ ਪਿਆ ਸੀ ਘਰ

ਡਰੰਮ 'ਚੋਂ ਮਿਲੇ ਮਹਿਲਾ ਦੀ ਲਾਸ਼ ਦੇ ਟੁਕੜੇ, ਇਕ ਸਾਲ ਤੋਂ ਬੰਦ ਪਿਆ ਸੀ ਘਰ

ਗੁੱਸੇ 'ਚ ਗੁਆਂਢੀਆਂ ਨੇ ਔਰਤ ਨੂੰ ਬੇਹਰਿਹਮੀ ਨਾਲ ਉਤਾਰਿਆ ਮੌਤ ਦੇ ਘਾਟ, ਬੱਚਿਆਂ ਦਾ ਝਗੜਾ ਬਣਇਆ ਕਾਰਨ

ਗੁੱਸੇ 'ਚ ਗੁਆਂਢੀਆਂ ਨੇ ਔਰਤ ਨੂੰ ਬੇਹਰਿਹਮੀ ਨਾਲ ਉਤਾਰਿਆ ਮੌਤ ਦੇ ਘਾਟ, ਬੱਚਿਆਂ ਦਾ ਝਗੜਾ ਬਣਇਆ ਕਾਰਨ

ਜਦੋਂ ਕਿਰਾਏਦਾਰ ਵੱਲੋਂ 1 ਸਾਲ ਤੱਕ ਕਿਰਾਇਆ ਨਾ ਦੇਣ ਉਤੇ ਮਕਾਨ ਮਾਲਕ ਨੇ ਦਰਵਾਜ਼ਾ ਤੋੜਿਆ ਤਾਂ ਡਰੰਮ ਵਿਚ ਔਰਤ ਦੇ ਸਰੀਰ ਦੇ ਅੰਗ ਮਿਲੇ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵਿਸ਼ਾਖਾਪਟਨਮ ਸਿਟੀ ਪੁਲਿਸ ਕਮਿਸ਼ਨਰ ਸ਼੍ਰੀਕਾਂਤ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਮਕਾਨ ਮਾਲਕ ਨੇ ਘਰ 'ਚ ਮੌਜੂਦ ਸਾਮਾਨ ਨੂੰ ਕੱਢਣ ਲਈ ਤਾਲਾ ਤੋੜਿਆ।

ਹੋਰ ਪੜ੍ਹੋ ...
  • Share this:

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਬੰਦ ਪਏ ਕਿਰਾਏ ਦੇ ਮਕਾਨ ਵਿਚ ਇਕ ਡਰੰਮ ਵਿੱਚੋਂ ਔਰਤ ਦੇ ਸਰੀਰ ਦੇ ਅੰਗ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਲਾਸ਼ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਘਰ ਵਿੱਚ ਪਈ ਸੀ।

NDTV ਦੇ ਮੁਤਾਬਕ ਜਦੋਂ ਕਿਰਾਏਦਾਰ ਵੱਲੋਂ 1 ਸਾਲ ਤੱਕ ਕਿਰਾਇਆ ਨਾ ਦੇਣ ਉਤੇ ਮਕਾਨ ਮਾਲਕ ਨੇ ਦਰਵਾਜ਼ਾ ਤੋੜਿਆ ਤਾਂ ਡਰੰਮ ਵਿਚ ਔਰਤ ਦੇ ਸਰੀਰ ਦੇ ਅੰਗ ਮਿਲੇ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਵਿਸ਼ਾਖਾਪਟਨਮ ਸਿਟੀ ਪੁਲਿਸ ਕਮਿਸ਼ਨਰ ਸ਼੍ਰੀਕਾਂਤ ਨੇ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਮਕਾਨ ਮਾਲਕ ਨੇ ਘਰ 'ਚ ਮੌਜੂਦ ਸਾਮਾਨ ਨੂੰ ਕੱਢਣ ਲਈ ਤਾਲਾ ਤੋੜਿਆ।

ਉਸ ਨੇ ਦੱਸਿਆ ਕਿ ਜੂਨ 2021 ਵਿੱਚ ਕਿਰਾਏਦਾਰ ਨੇ ਆਪਣੀ ਪਤਨੀ ਦੇ ਗਰਭ ਅਵਸਥਾ ਦਾ ਹਵਾਲਾ ਦਿੰਦੇ ਹੋਏ ਬਕਾਇਆ ਕਿਰਾਇਆ ਅਦਾ ਕੀਤੇ ਬਿਨਾਂ ਮਕਾਨ ਖਾਲੀ ਕਰ ਦਿੱਤਾ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕਿਹਾ ਜਾਂਦਾ ਹੈ ਕਿ ਉਹ ਇੱਕ ਵਾਰ ਪਿਛਲੇ ਦਰਵਾਜ਼ੇ ਰਾਹੀਂ ਘਰ ਵਿੱਚ ਦਾਖਲ ਹੋਇਆ ਸੀ, ਪਰ ਅਜੇ ਤੱਕ ਮਾਲਕ ਨੂੰ ਪੈਸੇ ਨਹੀਂ ਦਿੱਤੇ ਸਨ। ਇੱਕ ਸਾਲ ਤੋਂ ਵੱਧ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਮਕਾਨ ਮਾਲਕ ਨੇ ਕਿਰਾਏਦਾਰ ਦਾ ਸਮਾਨ ਕੱਢਣ ਲਈ ਘਰ ਦਾ ਤਾਲਾ ਤੋੜਿਆ ਤਾਂ ਡਰੰਮ ਵਿੱਚ ਇੱਕ ਔਰਤ ਦੇ ਸਰੀਰ ਦੇ ਅੰਗ ਮਿਲੇ।

ਪੁਲਿਸ ਅਨੁਸਾਰ ਮੁਢਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਲਾਸ਼ ਨੂੰ ਇੱਕ ਸਾਲ ਪਹਿਲਾਂ ਟੁਕੜੇ-ਟੁਕੜੇ ਕਰ ਦਿੱਤਾ ਗਿਆ ਸੀ, ਜੋ ਹੁਣ ਸਾਹਮਣੇ ਆਇਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਾਸ਼ ਘਰ ਵਿੱਚ ਰਹਿੰਦੇ ਕਿਰਾਏਦਾਰ ਦੀ ਪਤਨੀ ਦੀ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮਕਾਨ ਮਾਲਕ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਮਕਾਨ ਮਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

Published by:Gurwinder Singh
First published:

Tags: Crime, Crime against women, Crime news