Home /News /national /

Crime: ਨਾਬਾਲਗ ਨੂੰ ਪਿਆਰ 'ਚ ਫਸਾ ਕੇ ਖਿੱਚੀਆਂ ਨਗਨ ਤਸਵੀਰਾਂ, ਕੀਤਾ ਬਲਾਤਕਾਰ, ਵਿਆਹ ਲਈ ਇਸਲਾਮ ਦੀ ਰੱਖੀ ਸ਼ਰਤ

Crime: ਨਾਬਾਲਗ ਨੂੰ ਪਿਆਰ 'ਚ ਫਸਾ ਕੇ ਖਿੱਚੀਆਂ ਨਗਨ ਤਸਵੀਰਾਂ, ਕੀਤਾ ਬਲਾਤਕਾਰ, ਵਿਆਹ ਲਈ ਇਸਲਾਮ ਦੀ ਰੱਖੀ ਸ਼ਰਤ

ਨਾਬਾਲਗ ਦਾ ਦੋਸ਼ ਹੈ ਕਿ ਮੁਸਲਿਮ ਨੌਜਵਾਨ 11 ਨਵੰਬਰ ਨੂੰ ਉਸ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ। (ਸੰਕੇਤਕ ਫੋਟੋ)

ਨਾਬਾਲਗ ਦਾ ਦੋਸ਼ ਹੈ ਕਿ ਮੁਸਲਿਮ ਨੌਜਵਾਨ 11 ਨਵੰਬਰ ਨੂੰ ਉਸ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ। (ਸੰਕੇਤਕ ਫੋਟੋ)

ਨਾਬਾਲਗ ਦਾ ਦੋਸ਼ ਹੈ ਕਿ ਮੁਸਲਿਮ ਨੌਜਵਾਨ 11 ਨਵੰਬਰ ਨੂੰ ਉਸ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਇਸਲਾਮ ਕਬੂਲ ਕਰ ਲੈਂਦੀ ਹੈ ਤਾਂ ਉਸ ਨਾਲ ਵਿਆਹ ਕਰ ਲਵੇਗਾ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਹੋਰ ਪੜ੍ਹੋ ...
 • Share this:

  ਬੈਂਗਲੁਰੂ: ਕਰਨਾਟਕ ਵਿੱਚ ਬਲਾਤਕਾਰ ਅਤੇ ਲਵ ਜਿਹਾਦ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੁਸਲਿਮ ਵਿਅਕਤੀ ਨੇ ਇੱਕ ਹਿੰਦੂ ਲੜਕੀ ਨੂੰ ਪ੍ਰੇਮ ਜਾਲ ਵਿੱਚ ਫਸਾ ਕੇ ਨਾ ਸਿਰਫ਼ ਬਲਾਤਕਾਰ ਕੀਤਾ, ਸਗੋਂ ਉਸ ਨੂੰ ਧਰਮ ਪਰਿਵਰਤਨ ਲਈ ਮਜਬੂਰ ਵੀ ਕੀਤਾ ਅਤੇ ਨਗਨ ਫੋਟੋਆਂ ਖਿੱਚ ਕੇ ਬਲੈਕਮੇਲ ਵੀ ਕਰਦਾ ਰਿਹਾ। ਪੁਲਿਸ ਨੇ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ 13 ਸਾਲ ਦੀ ਲੜਕੀ ਨਾਲ ਬਲਾਤਕਾਰ ਕਰਨ ਅਤੇ ਉਸ ਦੀਆਂ ਨਗਨ ਤਸਵੀਰਾਂ ਲੈਣ ਦੇ ਦੋਸ਼ ਵਿੱਚ ਇੱਕ ਮੁਸਲਿਮ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇੰਨਾ ਹੀ ਨਹੀਂ, ਦੋਸ਼ੀ ਨੇ ਲੜਕੀ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਇਸਲਾਮ ਕਬੂਲ ਕਰਨ ਲਈ ਵੀ ਮਜਬੂਰ ਕੀਤਾ। ਉਸ ਨੇ ਲੜਕੀ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਇਸਲਾਮ ਕਬੂਲ ਕਰਦੀ ਹੈ ਤਾਂ ਉਹ ਉਸ ਨਾਲ ਵਿਆਹ ਕਰੇਗਾ।

  ਮੁਲਜ਼ਮ ਵਿਆਹਿਆ ਹੋਇਆ

  ਘਟਨਾ ਮਾਂਡਿਆ ਜ਼ਿਲ੍ਹੇ ਦੀ ਹੈ ਅਤੇ ਦੋਸ਼ੀ ਦੀ ਪਛਾਣ 25 ਸਾਲਾ ਯੂਨੁਸ ਪਾਸ਼ਾ ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਸ ਦੀਆਂ ਨੰਗੀਆਂ ਤਸਵੀਰਾਂ ਖਿੱਚੀਆਂ। ਉਸ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਇਸਲਾਮ ਕਬੂਲ ਕਰ ਲੈਂਦੀ ਹੈ ਤਾਂ ਉਸ ਨਾਲ ਵਿਆਹ ਕਰਾ ਦੇਵੇਗਾ। ਉਸ ਵਿਰੁੱਧ ਨਵੇਂ ਧਰਮ ਪਰਿਵਰਤਨ ਵਿਰੋਧੀ ਐਕਟ ਅਤੇ ਪੋਕਸੋ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਵਿਆਹਿਆ ਹੋਇਆ ਹੈ।

  ਵੀਡੀਓ ਕਾਲ 'ਤੇ ਖਿੱਚੀਆਂ ਤਸਵੀਰਾਂ ਤੇ ਬਣਾਈ ਕਲਿੱਪ

  ਫਸਟਪੋਸਟ ਦੇ ਅਨੁਸਾਰ, ਦੋਸ਼ੀ ਨੇ ਨਾਬਾਲਗ ਲੜਕੀ ਨੂੰ ਨੀਂਦ ਦੀਆਂ ਗੋਲੀਆਂ ਵਿੱਚ ਸਾਂਬਰ ਮਿਲਾ ਕੇ ਆਪਣੇ ਪੂਰੇ ਪਰਿਵਾਰ ਨੂੰ ਖੁਆਉਣ ਲਈ ਕਿਹਾ। ਜਦੋਂ ਦੋਸ਼ੀ ਪਾਸ਼ਾ ਲੜਕੀ ਦਾ ਦੋਸਤ ਬਣ ਗਿਆ ਤਾਂ ਉਸ ਨੇ ਉਸ ਨੂੰ ਓਪੋ ਮੋਬਾਈਲ ਫੋਨ ਅਤੇ ਇਕ ਸਿਮ ਕਾਰਡ ਗਿਫਟ ਕੀਤਾ। ਇਸ ਤੋਂ ਬਾਅਦ ਉਸ ਨੇ ਲੜਕੀ ਨੂੰ ਵਟਸਐਪ ਕਾਲ 'ਤੇ ਜੁਆਇਨ ਕਰਨ ਲਈ ਕਿਹਾ ਅਤੇ ਫਿਰ ਵੀਡੀਓ ਕਾਲ ਦੌਰਾਨ ਉਸ ਨੇ ਲੜਕੀ ਦੀਆਂ ਪ੍ਰਾਈਵੇਟ ਫੋਟੋਆਂ ਕਲਿੱਕ ਕੀਤੀਆਂ ਅਤੇ ਨਗਨ ਵੀਡੀਓ ਰਿਕਾਰਡ ਕੀਤੀ।

  ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਦਿੱਤੀ ਧਮਕੀ

  ਲੜਕੀ ਨੇ ਮੁਸਲਿਮ ਨੌਜਵਾਨ 'ਤੇ ਕਾਲ ਰਿਕਾਰਡ ਕਰਨ ਅਤੇ ਫਿਰ ਵੀਡੀਓ ਕਾਲ ਦੌਰਾਨ ਉਸ ਨੂੰ ਆਪਣੇ ਗੁਪਤ ਅੰਗ ਦਿਖਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ। ਇੰਨਾ ਹੀ ਨਹੀਂ 11 ਨਵੰਬਰ ਨੂੰ ਜਦੋਂ ਲੜਕੀ ਦੇ ਮਾਤਾ-ਪਿਤਾ ਘਰ ਨਹੀਂ ਸਨ ਅਤੇ ਉਹ ਆਪਣੀ ਦਾਦੀ ਨਾਲ ਹੀ ਸੀ ਤਾਂ ਦੋਸ਼ੀ ਲੜਕੀ ਦੇ ਘਰ 'ਚ ਦਾਖਲ ਹੋ ਗਿਆ। ਇਸ ਤੋਂ ਬਾਅਦ ਉਸ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਉਸਨੇ ਨਾਬਾਲਗ ਲੜਕੀ ਨੂੰ ਉਸਦੀ ਦਾਦੀ ਨੂੰ ਨੀਂਦ ਦੀਆਂ ਗੋਲੀਆਂ ਦੇਣ ਲਈ ਕਿਹਾ ਅਤੇ ਜਦੋਂ ਉਹ ਸੌਂ ਗਈ ਤਾਂ ਉਸਨੇ ਪੀੜਤਾ ਨਾਲ ਬਲਾਤਕਾਰ ਕੀਤਾ।

  ਲੜਕੀ ਦੇ ਪਿਤਾ ਨੇ ਕਰਵਾਇਆ ਸਿ਼ਕਾਇਤ ਦਰਜ

  ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਲੜਕੀ ਦੇ ਪਿਤਾ ਨੇ ਦੋਸ਼ੀ ਵਿਅਕਤੀ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਬੇਟੀ ਦੇ ਵਿਵਹਾਰ 'ਚ ਬਦਲਾਅ ਦੇਖਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ 12 ਅਤੇ 13 ਨਵੰਬਰ ਨੂੰ ਲੜਕੀ ਨੂੰ ਤਣਾਅ ਵਿਚ ਦੇਖਿਆ ਗਿਆ ਅਤੇ ਜ਼ੋਰ ਪਾਉਣ 'ਤੇ ਲੜਕੀ ਨੇ ਸਾਰੀ ਘਟਨਾ ਦੱਸੀ। ਲੜਕੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਯੂਨਸ ਪਾਸ਼ਾ ਨੇ ਉਨ੍ਹਾਂ ਦੀ ਬੇਟੀ ਨਾਲ ਉਦੋਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਨਾਗਮੰਗਲਾ ਵਿੱਚ ਸਨ। ਵਾਰ-ਵਾਰ ਫੋਨ ਆਉਣ ਲੱਗੇ ਅਤੇ ਦੋਵੇਂ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ।

  ਲੜਕੀ ਦੇ ਘਰ ਆ ਕੇ ਕੀਤਾ ਬਲਾਤਕਾਰ

  ਨਾਬਾਲਗ ਦਾ ਦੋਸ਼ ਹੈ ਕਿ ਮੁਸਲਿਮ ਨੌਜਵਾਨ 11 ਨਵੰਬਰ ਨੂੰ ਉਸ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਇਸਲਾਮ ਕਬੂਲ ਕਰ ਲੈਂਦੀ ਹੈ ਤਾਂ ਉਸ ਨਾਲ ਵਿਆਹ ਕਰ ਲਵੇਗਾ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  Published by:Krishan Sharma
  First published:

  Tags: Bengaluru, Crime against women, Crime news, Love jihad, Rape case