ਖੁਸ਼ਖਬਰੀ! ਸਸਤਾ ਹੋਇਆ ਖਾਣ ਵਾਲ਼ਾ ਤੇਲ਼, ਸਰ੍ਹੋਂ ਦੇ ਤੇਲ਼ ਦੇ ਨਾਲ਼ ਡਿੱਗੀਆ ਕਈ ਤੇਲਾਂ ਦੀਆਂ ਕੀਮਤਾਂ, ਚੈੱਕ ਕਰੋ ਲਿਸਟ

  • Share this:
ਨਵੀਂ ਦਿੱਲੀ- ਆਮ ਆਦਮੀ ਦੇ ਲਈ ਅੱਜ ਇੱਕ ਵੱਡੀ ਰਾਹਤ ਦੀ ਗੱਲ਼ ਇਹ ਹੈ ਕਿ ਵਿਦੇਸ਼ੀ ਬਜਾਰਾ ਵਿੱਚ ਗਿਰਾਵਟ ਆਉਣ ਨਾਲ਼ ਤੇਲ਼ ਦੀਆਂ ਕੀਮਤਾਂ ਘੱਟ ਗਈਆਂ ਹਨ। ਇਸਦਾ ਮਤਲਬ ਹੈ ਕਿ ਖਾਦ ਤੇਲ਼ ਹੁਣ ਪਹਿਲਾਂ ਨਾਲੋਂ ਸਸਤਾ ਹੋ ਗਿਆ ਹੈ। ਦਿੱਲੀ ਦੇ ਤਿਲਹਣ ਬਾਜਾਰ ਵਿੱਚ ਪਿਛਲੇ ਹਫ਼ਤੇ ਸੋਇਆਬੀਨ, ਮੂੰਗਫਲੀ, ਬਿਨੌਲਾ ਤੇ ਪਾਮੋਲੀਨ ਕਾਡਲਾ ਤੇਲ਼ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ। ਜਦੋਕਿ ਸਥਾਨਿਕ ਤੌਰ ਤੇ ਇਸਦੀ ਮੰਗ ਵਧਣ ਦੇ ਨਾਲ਼ ਡੀਓਸੀ ਦੀ ਨਿਰਯਾਤ ਮੰਗ ਕਾਰਨ ਸਰ੍ਹੋਂ ਦਾ ਤੇਲ਼ –ਤਿਹਲਣ, ਸੋਇਆਬੀਨ ਦਾਣਾ ਤੇ ਲੂਜ ਦੇ ਭਾਅ ਲਾਭ ਦਰਸਾਉਦੇ ਹੋਏ ਬੰਦ ਹੋਏ ਹਨ।

ਬਾਜਾਰ ਦੇ ਜਾਣਕਾਰ ਸੂਤਰਾਂ ਨੇ ਕਿਹਾ ਹੈ ਕਿ ਮਾਰਚ, ਅਪ੍ਰੈਲ ਤੇ ਮਈ ਦੇ ਦੌਰਾਨ ਆਯਾਤ ਕੀਤੇ ਤੇਲ਼ ਨਾਲੋਂ ਸਸਤਾ ਹੋਣ ਤੇ ਸਰ੍ਹੋ ਦੀ ਖਪਤ ਵਧੀ ਹੈ। ਸਰ੍ਹੋਂ ਤੋ ਰਿਫਾਇਡ ਬਣਾਏ ਜਾਣ ਕਾਰਨ ਹੀ ਸਰ੍ਹੋ ਦੀ ਕਮੀ ਹੋਈ ਸੀ। ਖਾਦ ਨਿਆਮਕ FSSAI ਦੁਆਰਾ 8 ਜੂਨ ਤੋਂ ਸਰ੍ਹੋ ਦੇ ਤੇਲ਼ ਵਿੱਚ ਮਿਲਾਵਟ ਤੇ ਰੋਕ ਲਗਾਏ ਜਾਣ ਤੇ ਵੀ ਉਪਭੋਗਤਾਵਾਂ ਵਿੱਚ ਸ਼ੁੱਧ ਤੇਲ਼ ਦੀ ਮੰਗ ਵਧੀ ਹੈ।

ਕੀਮਤਾਂ ਵਿੱਚ ਆਇਆ ਸੁਧਾਰ

ਸਰ੍ਹੋਂ ਦਾ ਮੰਗ ਦੇ ਮੁਕਾਬਲੇ ਬਾਜਾਰ ਵਿੱਚ ਸਪਲਾਈ ਘੱਟ ਹੈ ਤੇ ਕਿਸਾਨ ਵੀ ਰੁੱਕ-ਰੁੱਕ ਕੇ ਮਾਲ਼ ਲਿਆ ਰਹੇ ਹਨ । ਇਸ ਨਾਲ਼ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਤੇਲ਼ ਦੀਆਂ ਕੀਮਤਾਂ ਵਿੱਚ ਸੁਧਾਰ ਦੇਖਿਆ ਗਿਆ ਹੈ । ਸੂਤਰਾਂ ਦੇ ਅਨੁਸਾਰ ਇਸ ਵਾਰ ਕਿਸਾਨਾਂ ਨੂੰ ਸਰ੍ਹੋਂ ਦੀ ਜੋ ਕੀਮਤ ਮਿਲੀ ਹੈ ਉਸ ਨਾਲ਼ ਸਰ੍ਹੋਂ ਦੀ ਫਸਲ ਜੋਰਦਾਰ ਹੋਣ ਦੀ ਸੰਭਾਵਨਾ ਹੈ ਤੇ ਇਸਦੇ ਨਾਲ਼ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ਼ ਕਿਸਾਨ ਕਣਕ ਤੋਂ ਜਿਆਦਾ ਸਰ੍ਹੋਂ ਦੀ ਬਿਜਾਈ ਕਰ ਸਕਦੇ ਹਨ ।

ਸੂਤਰਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਹੁਣ ਤੋਂ ਹੀ ਸਰ੍ਹੋਂ ਦੇ ਬੀਜ਼ ਦਾ ਇੰਤਜਾਮ ਕਰ ਲੈਣਾ ਚਾਹੀਦਾ ਹੈ ਕਿਉਕਿ ਹੁਣ ਬਾਜਾਰ ਵਿੱਚ ਫ਼ਸਲ ਉਪਲਬਧ ਹੈ ਤੇ ਕਿਤੇ ਇਹ ਨਾ ਹੋਵੇ ਕਿ ਬਿਜਾਈ ਦੇ ਸਮੇਂ ਇਸਦੀ ਦੀ ਸੰਭਾਵਿਤ ਪੈਦਾਵਾਰ ਦੀ ਰਾਹ ਵਿੱਚ ਬੀਜਾਂ ਦੀ ਕੋਈ ਕਮੀ ਆ ਜਾਵੇ । ਸਰ੍ਹੋਂ ਦੀ ਮੌਜੂਦਾ ਖਪਤ ਦਾ ਸਤਰ ਲੱਗਭਗ 70 ਤੋਂ 75 ਪ੍ਰਤੀਸ਼ਤ ਹੈ ਪਰ ਅਗਲੇ 10-15 ਦਿਨ ਵਿੱਚ ਇਸਦੀ ਖਪਤ ਦਾ ਸਤਰ ਵੱਧ ਕੇ 100 ਫੀਸਦੀ ਹੋ ਜਾਵੇਗਾ ਤੇ ਮੰਡੀਆਂ ਵਿੱਚ ਇਸਦੀ ਫਸਲ ਨੂੰ ਦੇਖਦੇ ਹੋਏ ਬੀਜਾਂ ਦਾ ਪਹਿਲਾ ਇੰਤਜਾਮ ਕਰਨਾ ਠੀਕ ਰਹੇਗਾ ।

ਕੰਪਨੀਆਂ ਨੂੰ ਰੋਜਾਨਾ 2 ਲੱਖ ਬੋਰੀਆਂ ਦੀ ਜਰੂਰਤ

ਉਹਨਾਂ ਨੇ ਦੱਸਿਆ ਕਿ ਸਰ੍ਹੋਂ ਦੀ ਕਮੀ ਦੇ ਕਾਰਨ ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਤੇਲ਼ ਮਿਲਾਂ ਬੰਦ ਹੋਣ ਲੱਗੀਆਂ ਹਨ । ਸਥਾਨਕ ਤੌਰ ਤੇ 20-25 ਬੋਰੀ ਦੀ ਪਿਰੋਈ ਕਰਨ ਵਾਲ਼ੇ ਛੋਟੇ ਕੋਹਲੂਆਂ ਨੂੰ 1 ਤੋਂ ਸਵਾ ਲੱਖ ਬੋਰੀ ਦੀ ਪ੍ਰਤੀ ਦਿਨ ਮੰਗ ਹੈ ਜਦਕਿ ਤੇਲ਼ ਮਿਲਾਂ ਨੂੰ ਰੋਜਾਨਾ ਢਾਈ ਲੱਖ ਬੋਰੀਆਂ ਦੀ ਜਰੂਰਤ ਹੈ ।ਇਸ ਮੰਗ ਦੀ ਤੁਲਨਾ ਵਿੱਚ ਮੰਡਿਆਂ ਵਿੱਚ ਦੋ ਤੋਂ ਸਵਾ ਦੋ ਲੱਖ ਬੋਰੀਆਂ ਦੀ ਹੀ ਆਵਕ ਮੋਜੂਦ ਹੈ ।

ਸੂਤਰਾਂ ਦਾ ਕਹਿਣਾ ਹੈ ਕਿ ਸਰ੍ਹੋ ਤੇ ਤੇਲ਼ ਦੀ ਮੰਗ ਵਧੇਗੀ ਕਿਉਕਿ ਉਪਭੋਗਤਾਵਾਂ ਨੂੰ ਸ਼ੁੱਧ ਤੋਲ਼ ਉਪਲਬਧ ਹੋ ਰਿਹਾ ਹੈ । ਇਸਦੇ ਨਾਲ਼ ਹੀ ਉਹਨਾਂ ਨੇ ਦੱਸਿਆ ਕਿ ਇਸ ਨਾਲ਼ ਵਿਦੇਸ਼ੀ ਤੇਲਾਂ ਦੀ ਘਾਟ-ਵਾਧ ਦਾ ਇਸ ਤੇ ਅਸਰ ਨਹੀਂ ਪਵੇਗਾ ਜਿਸਦੀ ਮੰਗ ਨਿਰੰਤਰ ਵੱਧ ਰਹੀ ਹੈ । ਸੂਤਰਾਂ ਨੇ ਦੱਸਿਆ ਕਿ ਸੋਇਆਬੀਨ ਦੇ ਤੇਲ਼ ਰਹਿਤ ਖੜਲ ਦਾ ਨਿਰਯਾਤ ਦੇ ਨਾਲ਼-ਨਾਲ਼ ਭਾਰੀ ਸਥਾਨਿਕ ਮੰਗ ਹੋਣ ਦੇ ਕਾਰਨ ਲੰਘੇ ਹਫ਼ਤੇ ਸੋਇਆਬੀਨ ਦਾ ਦਾਣਾ ਤੇ ਲੂਜ ਦੇ ਭਾਅ ਲਾਭ ਦਰਸਾਉਦੇ ਹੋਏ ਬੰਦ ਹੋਏ ਹਨ । ਉਥੇ ਹੀ ਵਿਦੇਸ਼ਾ ਵਿੱਚ ਗਿਰਾਵਟ ਦੇ ਨਾਲ਼ ਮੰਗ ਦੀ ਕਮੀ ਦੇ ਕਾਰਨ ਹਫ਼ਤੇ ਦੇ ਅੰਤ ਵਿੱਚ ਸੋਇਆਬੀਨ ਦੀਆਂ ਤੇਲ਼ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ।

ਕਿੰਨਾ ਸਸਤਾ ਹੋਇਆ ਕਿਹੜਾ ਤੇਲ਼?

- ਬੀਤੇ ਹਫ਼ਤੇ ਸਰ੍ਹੋ ਦਾਣਾ ਦਾ ਭਾਅ 150 ਰੁਪਏ ਦਾ ਲਾਭ ਦਰਸਾਉਦਾ ਹੋਇਆ 7,275-7325 ਰੁਪਏ ਪ੍ਰਤੀ ਕਵੰਟਲ ਹੋ ਗਿਆ ਜੋ ਕਿ ਪਿਛਲੇ ਹਫ਼ਤੇ 7,125 -7,175 ਰੁਪਏ ਪ੍ਰਤੀ ਕਵੰਟਲ ਸੀ ।
- ਸਰ੍ਹੋਂ ਦਾਦਰੀ ਤੇਲ਼ ਦਾ ਭਾਅ 150 ਰੁਪਏ ਵੱਧਕੇ 14,250 ਰੁਪਏ ਪ੍ਰਤੀ ਕਵੰਟਲ ਹੋ ਗਿਆ ।
- ਸਰ੍ਹੋ ਪੱਕੀ ਤੇ ਕੱਚੀ ਘਣੀ ਟਿਨਾਂ ਦੇ ਭਾਅ ਵੀ ਹਫ਼ਤੇ ਦੇ ਅੰਤ ਵਿੱਚ 25-25 ਰੁਪਏ ਦਾ ਲਾਭ ਦਰਸਾਉਦੇ ਹੋਏ ਕ੍ਰਮਵਾਰ 2,300 ਤੇ 2,350 ਤੇ 2400-2500 ਪ੍ਰਤੀ ਟਿਨ ਤੇ ਬੰਦ ਹੋਏ।
- ਸੋਇਆਬੀਨ ਤੇਲ਼ ਦੀ ਸਥਾਨਿਕ ਤੇ ਨਿਰਯਾਤ ਮੰਗ ਦੇ ਕਾਰਨ ਸੋਇਆਬੀਨ ਦਾਣਾ ਤੇ ਲੂਜ ਦਾ ਭਾਅ ਕ੍ਰਮਵਾਰ 300 ਰੁਪਏ ਤੋਂ 250 ਦਾ ਲਾਭ ਦਰਸਾਉਦੇ ਹੋਏ ਕ੍ਰਮਵਾਰ 7450-7500 ਤੇ 7350 ਤੇ 7400 ਰੁਪਏ ਪ੍ਰਤੀ ਕਵੰਟਲ ਤੇ ਬੰਦ ਹੋਇਆ।
ਇਸਦੇ ਇਲਾਵਾ ਵਿਦੇਸ਼ਾਂ ਵਿੱਚ ਮੰਗ ਦੀ ਕਮੀ ਦੇ ਕਾਰਨ ਤੇਲ਼ –ਤਿਲਹਣ ਵਿੱਚ ਗਿਰਾਵਟ ਦੀ ਕਮੀ ਦੇ ਕਾਰਨ ਸਮਿਖਿਆ ਅਧੀਨ ਹਫ਼ਤੇ ਦੇ ਅੰਤ ਵਿੱਚ ਸੋਇਆਬੀਨ ਦਿੱਲੀ (ਰਿਫਾਇੰਡ),ਸੋਇਆਬੀਨ ਇੰਦੌਰ ਤੇ ਸੋਇਆਬੀਨ ਡੀਗਮ ਦੇ ਭਾਅ ਕ੍ਰਮਵਾਰ 250 ਰੁ,250 ਰੁ ਤੇ 50 ਰੁਪਏ ਦੀ ਗਿਰਾਵਟ ਨਾਲ਼ ਕ੍ਰਮਵਾਰ 13,400,13,300 ਤੇ 12,200 ਰੁਪਏ ਪ੍ਰਤੀ ਕਵੰਟਲ ਤੇ ਬੰਦ ਹੋਏ।

ਗੁਜਰਾਤ ਵਿੱਚ ਮੂੰਗਫਲੀ ਦੀ ਫ਼ਸਲ ਮੰਡਿਆਂ ਵਿੱਚ ਆਉਣ ਦੇ ਕਾਰਨ ਹਫ਼ਤੇ ਦੇ ਅੰਤ ਵਿੱਚ ਮੂੰਗਫਲੀ ਦਾਣਾ 210 ਦੀ ਹਾਨੀ ਦੇ ਨਾਲ਼ 5,495-5640 ਰੁਪਏ , ਮੂੰਗਫਲੀ ਗੁਜਰਾਤ 700 ਰੁਪਏ ਘੱਟ ਕੇ 13,500 ਰੁਪਏ ਕਵੰਟਲ ਤੇ ਮੂੰਗਫਲੀ ਸਾਲਵੈਂਟ ਰਿਫਾਇਡ ਦਾ ਭਾਅ 50 ਰੁਪਏ ਦੀ ਹਾਨੀ ਦੇ ਨਾਲ਼ 2,075-2,205 ਰੁਪਏ ਪ੍ਰਤੀ ਟਿਨ ਤੇ ਬੰਦ ਹੋਇਆ । ਹਫ਼ਤੇ ਦੇ ਅੰਤ ਵਿੱਚ ਪਾਮੋਲੀਨ ਕਾਂਡਲਾ ਦਾ ਭਾਅ 150 ਦੇ ਨੁਕਸਾਨ ਨਾਲ਼ ਹਫ਼ਤੇ ਦੇ ਵਿੱਚ 11,000 ਰੁਪਏ ਪ੍ਰਤੀ ਕਵੰਟਲ ਤੇ ਬੰਦ ਹੋਇਆ।
Published by:Anuradha Shukla
First published: