ਗਾਜ਼ੀਪੁਰ ਬਾਰਡਰ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਦੇ ਕਈ ਮੁੱਦਿਆਂ ਨੂੰ ਲੈ ਕੇ ਇੱਕ ਵਾਰ ਫਿਰ ਮੁਜ਼ੱਫਰਨਗਰ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਇਹ ਅੰਦੋਲਨ ਸ਼ਹਿਰ ਦੇ ਇਤਿਹਾਸਕ ਸਰਕਾਰੀ ਇੰਟਰ ਕਾਲਜ ਗਰਾਊਂਡ ਵਿੱਚ ਸ਼ੁਰੂ ਕੀਤਾ ਗਿਆ ਹੈ।
ਇਸ ਅੰਦੋਲਨ ਵਿੱਚ ਵੀ ਕਿਸਾਨ ਆਪਣੇ ਬਿਸਤਰੇ, ਟਰੈਕਟਰ ਟਰਾਲੀਆਂ ਅਤੇ ਝੌਂਪੜੀਆਂ ਲੈ ਕੇ ਧਰਨੇ ਵਾਲੀ ਥਾਂ ’ਤੇ ਪਹੁੰਚ ਰਹੇ ਹਨ। ਭਾਕਿਯੂ ਦੇ ਬੁਲਾਰੇ ਰਾਕੇਸ਼ ਟਿਕੈਤ ਇਸ ਅਣਮਿੱਥੇ ਸਮੇਂ ਦੇ ਧਰਨੇ ਦੀ ਅਗਵਾਈ ਕਰ ਰਹੇ ਹਨ।
ਰਾਕੇਸ਼ ਟਿਕੈਤ ਨੇ ਇਸ ਅੰਦੋਲਨ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਮੰਚ ਤੋਂ ਇੱਕ ਅਨੋਖੀ ਮੰਗ ਉਠਾਈ ਹੈ। ਰਾਕੇਸ਼ ਟਿਕੈਤ ਨੇ ਸਟੇਜ ਤੋਂ ਕੁਆਰਿਆਂ (bachelors) ਲਈ ਰਾਖਵੇਂਕਰਨ ਦੀ ਮੰਗ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਇਹ ਫਾਰਮੂਲਾ ਤਿਆਰ ਕਰ ਲਓ, ਕਦੇ ਮਾਰ ਨਹੀਂ ਖਾਓਗੇ- ਇੱਕ ਟਰੈਕਟਰ, 15 ਬੰਦੇ, 8 ਦਿਨ ਤੇ ਇੱਕ ਪਿੰਡ। ਕੋਈ ਬਹੁਤ ਜ਼ਿਆਦਾ ਨਹੀਂ ਹੈ।
ਪਿੰਡ ਵਿੱਚ ਇੰਨੇ ਤਾਂ ਕੁਆਰੇ ਹਨ। ਜ਼ਿੰਮੇਵਾਰੀ ਕੁਆਰਿਆਂ ਨੂੰ ਸੌਂਪ ਦਿਓ, ਉਹ ਹੀ ਅੰਦੋਲਨ ਚਲਾ ਲੈਣਗੇ। ਅਸੀਂ ਕੁਆਰਿਆਂ ਦੇ ਰਾਖਵੇਂਕਰਨ ਦੀ ਗੱਲ ਕੀਤੀ ਹੈ। ਉਰੀਜ਼ਨਲ ਕੁਆਰਿਆਂ ਨੂੰ ਪ੍ਰਧਾਨੀ, ਸਰਪੰਚੀ ਅਤੇ ਵਿਧਾਨ ਸਭਾ ਵਿੱਚ ਦਸ ਫੀਸਦੀ ਹਿੱਸਾ ਮਿਲੇਗਾ।
ਇਹ ਬੈਚਲਰ ਹੀ ਸਾਰੇ ਅੰਦੋਲਣ ਨੂੰ ਚਲਾ ਦੇਣਗੇ, ਤੁਹਾਡੀ ਬਿਲਕੁਲ ਲੋੜ ਨਹੀਂ ਪਵੇਗੀ। ਜਦੋਂ ਉਹ ਸਰਕਾਰ ਚਲਾ ਰਹੇ ਹਨ ਤਾਂ ਇਹ ਵੀ ਚਲਾਉਣਗੇ। ਉਨ੍ਹਾਂ ਕਿਹਾ ਕਿ ਸਾਡੇ ਬੈਚਲਰ ਦਾ ਪ੍ਰਧਾਨ ਵੀ ਹੈ। ਪ੍ਰਧਾਨਗੀ 'ਚ ਰਹੇਗਾ ਅਤੇ ਯੂਨੀਅਨ 'ਚ ਵੀ ਭਾਗੀਦਾਰੀ ਰਹੇਗੀ। ਉਨ੍ਹਾਂ ਨੂੰ ਅਹੁਦੇ ਦਿੱਤੇ ਜਾਣਗੇ। ਇੱਥੇ ਇੱਕ ਝੌਂਪੜੀ ਸਥਾਪਿਤ ਕਰੋ, ਝੰਡੇ ਅਤੇ ਬੈਨਰ ਲਗਾਓ ਅਤੇ ਆਪਣੇ ਨਾਮ ਲਿਖੋ।
ਦਰਅਸਲ, ਹਾਲ ਹੀ ਵਿੱਚ ਰਾਕੇਸ਼ ਟਿਕੈਤ ਨੇ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਨੂੰ ਲੈ ਕੇ ਅੰਦੋਲਨ ਦੀ ਚਿਤਾਵਨੀ ਦਿੱਤੀ ਸੀ। ਇਹ ਅੰਦੋਲਨ ਸ਼ਨੀਵਾਰ ਨੂੰ ਸ਼ੁਰੂ ਹੋਇਆ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਲਹਿਰ ਹਰ ਪਿੰਡ ਵਿੱਚ ਸ਼ੁਰੂ ਕੀਤੀ ਜਾਣੀ ਹੈ।
ਇਸ ਦੇ ਲਈ ਇੱਕ ਫਾਰਮੂਲਾ ਹੈ। ਇੱਕ ਪਿੰਡ, ਇੱਕ ਟਰੈਕਟਰ, 15 ਲੋਕ ਅਤੇ 8 ਦਿਨ। ਇਸ ਤੋਂ ਬਾਅਦ ਹੀ ਅੰਦੋਲਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਵੀ ਰੁੱਝੇ ਹੋਏ ਹਨ ਤਾਂ ਇਹ ਜ਼ਿੰਮੇਵਾਰੀ ਪਿੰਡ ਦੇ ਕੁਆਰਿਆਂ ਨੂੰ ਦੇ ਦਿਓ, ਉਹ ਅੰਦੋਲਨ ਚਲਾ ਲੈਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharti Kisan Union, Kisan, Kisan andolan