ਧਰਮ ਪਰਿਵਰਤਨ ਦਾ ਦੋਸ਼ ਲਾਉਣ ਵਾਲੀ ਔਰਤ ਨੇ ਵਾਪਸ ਲਿਆ ਬਿਆਨ, ਕਿਹਾ- ਹਿੰਦੂ ਸੰਗਠਨਾਂ ਦੇ ਦਬਾਅ ਹੇਠ ਲਾਏ ਸਨ ਦੋਸ਼

News18 Punjabi | News18 Punjab
Updated: June 30, 2021, 11:32 AM IST
share image
ਧਰਮ ਪਰਿਵਰਤਨ ਦਾ ਦੋਸ਼ ਲਾਉਣ ਵਾਲੀ ਔਰਤ ਨੇ ਵਾਪਸ ਲਿਆ ਬਿਆਨ, ਕਿਹਾ- ਹਿੰਦੂ ਸੰਗਠਨਾਂ ਦੇ ਦਬਾਅ ਹੇਠ ਲਾਏ ਸਨ ਦੋਸ਼
ਧਰਮ ਪਰਿਵਰਤਨ ਦਾ ਦੋਸ਼ ਲਾਉਣ ਵਾਲੀ ਔਰਤ ਨੇ ਵਾਪਸ ਲਿਆ ਬਿਆਨ, ਕਿਹਾ- ਹਿੰਦੂ ਸੰਗਠਨਾਂ ਦੇ ਦਬਾਅ ਹੇਠ ਲਾਏ ਸਨ ਦੋਸ਼ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਹਾਲ ਹੀ ਵਿਚ ਉੱਤਰ ਪ੍ਰਦੇਸ਼ ਸਥਿਤ ਮੁਜ਼ੱਫਰਨਗਰ ਵਿਚ ਧਰਮ ਪਰਿਵਰਤਨ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ, ਹੁਣ ਇਹ ਇਲਜ਼ਾਮ ਲਗਾਉਣ ਵਾਲੀ ਔਰਤ ਨੇ ਮੈਜਿਸਟ੍ਰੇਟ ਅੱਗੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਝ ਹਿੰਦੂ ਸੰਗਠਨਾਂ ਦੇ ਦਬਾਅ ਹੇਠ ਇਹ ਕੇਸ ਦਾਇਰ ਕੀਤਾ ਸੀ।

24 ਸਾਲਾ ਸਿੱਖ ਮਹਿਲਾ ਨੇ ਮੰਗਲਵਾਰ ਨੂੰ ਦੋ ਮੁਸਲਿਮ ਭਰਾਵਾਂ ਖ਼ਿਲਾਫ਼ ਆਪਣਾ ਦੋਸ਼ ਵਾਪਸ ਲੈ ਲਿਆ, ਜਿਨ੍ਹਾਂ ’ਤੇ ਬਲਾਤਕਾਰ ਅਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆਹੈ। ਔਰਤ ਦੀ ਸ਼ਿਕਾਇਤ ‘ਤੇ ਐਂਟੀ-ਕਨਵਰਜ਼ਨ ਐਕਟ ਦੇ ਤਹਿਤ ਵੀ ਧਾਰਾਵਾਂ ਲਗਾਈਆਂ ਗਈਆਂ ਹਨ। ਔਰਤ ਨੇ ਮੈਜਿਸਟਰੇਟ ਸਾਹਮਣੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਨੁਸਾਰ ਔਰਤ ਨੇ ਦਾਅਵਾ ਕੀਤਾ ਕਿ ਉਸ ਨੇ ਕੁਝ ਹਿੰਦੂ ਸੰਗਠਨਾਂ ਦੇ ਦਬਾਅ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਸੀ।

ਔਰਤ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਗੁਆਂਢ ਦੇ ਹੀ ਇੱਕ ਵਿਅਕਤੀ ਨੇ ਉਸ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਤੋਂ ਬਾਅਦ ਉਸ ਨਾਲ ਵਿਆਹ ਕਰਵਾ ਲਿਆ ਸੀ। ਆਦਮੀ ਨੇ ਔਰਤ 'ਤੇ 'ਨਿਕਾਹ 'ਲਈ ਮੁਸਲਿਮ ਔਰਤ ਵਜੋਂ ਪੇਸ਼ ਕਰਨ ਲਈ ਝੂਠੇ ਦਸਤਾਵੇਜ਼ ਤਿਆਰ ਕਰਨ ਦਾ ਵੀ ਦੋਸ਼ ਲਾਇਆ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨਾਲ ਉਸ ਦਾ ਵਿਆਹ ਹੋਇਆ ਸੀ, ਉਹ ਇਸ ਸਮੇਂ ਜੇਲ੍ਹ ਵਿੱਚ ਹੈ ਜਦੋਂਕਿ ਉਸ ਦਾ ਭਰਾ ਫਰਾਰ ਹੈ।
ਅੰਗਰੇਜ਼ੀ ਅਖਬਾਰ ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਐਸਐਚਓ ਨੇ ਦੱਸਿਆ ਹੈ ਕਿ 'ਮੈਜਿਸਟਰੇਟ ਦੇ ਸਾਹਮਣੇ ਆਪਣੇ ਬਿਆਨ ਵਿੱਚ ਔਰਤ ਨੇ ਦੋਵਾਂ ਭਰਾਵਾਂ ਉੱਤੇ ਲਗਾਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਕੁਝ ਹਿੰਦੂ ਸੰਗਠਨਾਂ ਦੇ ਦਬਾਅ ਹੇਠ ਐਫਆਈਆਰ ਦਰਜ ਕੀਤੀ ਸੀ।

ਐਸਐਚਓ ਨੇ ਕਿਹਾ ਕਿ ਔਰਤ ਨੇ ਕਿਸੇ ਸੰਸਥਾ ਦਾ ਨਾਮ ਨਹੀਂ ਲਿਆ। ਉਸ ਨੇ ਕਿਹਾ ਕਿ ਔਰਤ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਮੁਲਜ਼ਮ ਉਸ ਤੋਂ ਪੈਸੇ ਲੈ ਕੇ ਜਾਂਦਾ ਸੀ ਜਾਂ ਉਸ ਨਾਲ ਕੁੱਟਮਾਰ ਕੀਤੀ। ਰਿਪੋਰਟ ਦੇ ਅਨੁਸਾਰ ਸੂਤਰਾਂ ਨੇ ਦੱਸਿਆ ਕਿ ਪੁਲਿਸ ਅਦਾਲਤ ਵਿੱਚ ਪਹੁੰਚ ਕਰਨ ਅਤੇ ਮੁਲਜ਼ਮ ਨੂੰ ਜੇਲ੍ਹ ਤੋਂ ਰਿਹਾ ਕਰਨ ਦੀ ਅਪੀਲ ਕਰਨ ਦੀ ਯੋਜਨਾ ਤਿਆਰ ਕਰ ਰਹੀ ਹੈ।
Published by: Gurwinder Singh
First published: June 30, 2021, 11:18 AM IST
ਹੋਰ ਪੜ੍ਹੋ
ਅਗਲੀ ਖ਼ਬਰ