ਮੁਜ਼ੱਫਰਪੁਰ 'ਚ ਇਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚਾਚੀ ਨੇ ਆਪਣੇ ਹੀ ਭਤੀਜੇ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਆਪਣੇ ਹੀ ਕਮਰੇ ਵਿਚ ਬੈੱਡ ਹੇਠਾਂ ਟੋਆ ਪੁੱਟ ਕੇ ਦੱਬ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਲਿਆ ਹੈ। ਇਹ ਖੌਫਨਾਕ ਮਾਮਲਾ ਮੁਜ਼ੱਫਰਪੁਰ ਦੇ ਬੋਚਵਾਂ ਥਾਣਾ ਖੇਤਰ ਦੇ ਵਾਜੀਤਪੁਰ ਤੋਂ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਵਿਨੈ ਕੁਮਾਰ ਦੇ ਤਿੰਨ ਸਾਲ ਦੇ ਬੇਟੇ ਰਿਤਿਕ ਦਾ ਉਸ ਦੀ ਚਾਚੀ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਿਰ ਉਸ ਦੇ ਮੂੰਹ ਵਿੱਚ ਮਿੱਟੀ ਅਤੇ ਪੱਥਰ ਠੂਸ ਦਿੱਤੇ। ਇਸ ਤੋਂ ਬਾਅਦ ਉਸੇ ਕਮਰੇ ਵਿਚ ਟੋਆ ਪੁੱਟ ਕੇ ਉਸ ਨੂੰ ਦੱਬ ਦਿੱਤਾ ਗਿਆ।
ਔਰਤ ਨੇ ਉਕਤ ਜਗ੍ਹਾ ਦੀ ਸਫਾਈ ਵੀ ਕੀਤੀ; ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਬੱਚੇ ਦੀ ਕਾਫੀ ਭਾਲ ਕੀਤੀ ਗਈ, ਜਦੋਂ ਉਹ ਨਾ ਮਿਲਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਉਸ ਜਗ੍ਹਾ 'ਤੇ ਖੁਦਾਈ ਕਰਕੇ ਬੱਚੇ ਦੀ ਲਾਸ਼ ਨੂੰ ਟੋਏ 'ਚੋਂ ਬਾਹਰ ਕੱਢਿਆ ਗਿਆ।
ਵਾਜੀਤਪੁਰ ਦੇ ਰਹਿਣ ਵਾਲੇ ਰਾਮਦਿਆਲ ਰਾਏ ਨੇ ਦੱਸਿਆ ਕਿ ਉਹ ਚਾਰ ਭਰਾ ਹਨ ਅਤੇ ਸਾਰੇ ਲੋਕ ਕਣਕ ਦੀ ਬਿਜਾਈ ਕਰਨ ਲਈ ਖੇਤ ਗਏ ਹੋਏ ਸਨ, ਜਦੋਂ ਦੇਰ ਸ਼ਾਮ ਘਰ ਵਾਪਸ ਆਏ ਤਾਂ ਉਨ੍ਹਾਂ ਨੂੰ ਬੱਚਾ ਨਾ ਦਿੱਸਿਆ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਨੇ ਦੱਸਿਆ ਕਿ ਬੱਚਾ ਘਰ ਹੀ ਸੀ ਪਰ ਅਚਾਨਕ ਉਹ ਗਾਇਬ ਹੋ ਗਿਆ।
ਦੂਜੇ ਪਾਸੇ ਰਾਮਦਿਆਲ ਰਾਏ ਦੇ ਛੋਟੇ ਭਰਾ ਦੀ ਪਤਨੀ ਵਿਭਾ ਦੇ ਹੱਥ 'ਤੇ ਮਿੱਟੀ ਲੱਗੀ ਹੋਈ ਸੀ, ਜਦੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਚੂਹਾ ਪ੍ਰੇਸ਼ਾਨ ਕਰਦਾ ਹੈ, ਇਸ ਲਈ ਟੋਇਆ ਭਰ ਰਹੀ ਸੀ। ਪਰ ਜਦੋਂ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਦੇ ਕਮਰੇ ਵਿਚ ਤਾਜ਼ੇ ਭਰੇ ਟੋਏ ਨੂੰ ਪੁੱਟਿਆ, ਜਿੱਥੋਂ ਬੱਚੇ ਦੀ ਲਾਸ਼ ਮਿਲੀ। ਰਿਸ਼ਤੇਦਾਰਾਂ ਨੇ ਦੋਸ਼ੀ ਔਰਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਫਿਲਹਾਲ ਇਸ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Crime against women, Crime news