• Home
  • »
  • News
  • »
  • national
  • »
  • MUZAFFARPUR YOGI ADITYANATH IN TROUBLE ON ABBAJAN COMPLAINT FILED IN MUZAFFARPUR CJM COURT HEARING ON SEPTEMBER 21

'ਅੱਬਾਜਾਨ' ਉਤੇ CM ਯੋਗੀ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਅਦਾਲਤ ਵਿਚ ਸ਼ਿਕਾਇਤ ਦਾਇਰ

'ਅੱਬਾਜਾਨ' ਉਤੇ CM ਯੋਗੀ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਅਦਾਲਤ ਵਿਚ ਸ਼ਿਕਾਇਤ ਦਾਇਰ (ਫਾਇਲ ਫੋਟੋ)

'ਅੱਬਾਜਾਨ' ਉਤੇ CM ਯੋਗੀ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਅਦਾਲਤ ਵਿਚ ਸ਼ਿਕਾਇਤ ਦਾਇਰ (ਫਾਇਲ ਫੋਟੋ)

  • Share this:
    ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ( CM Yogi Adityanath) ਦੇ 'ਅੱਬਾਜਾਨ' ਵਾਲੇ ਬਿਆਨ 'ਤੇ ਜਿਥੇ ਸਿਆਸਤ ਜਾਰੀ ਹੈ, ਉਥੇ ਹੁਣ ਇਹ ਕਾਨੂੰਨੀ ਵਿਵਾਦ ਦਾ ਰੂਪ ਲੈ ਰਿਹਾ ਹੈ। ਬਿਹਾਰ ਦੇ ਮੁਜ਼ੱਫਰਪੁਰ ਵਿੱਚ ਯੋਗੀ ਆਦਿੱਤਿਆਨਾਥ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।

    ਜਾਣਕਾਰੀ ਅਨੁਸਾਰ ਮੁਜ਼ੱਫਰਪੁਰ ਦੀ ਸਮਾਜ ਸੇਵੀ ਤਮੰਨਾ ਹਾਸ਼ਮੀ ਨੇ ਸੀਜੇਐਮ ਕੋਰਟ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਨੂੰ ਮੁਲਜ਼ਮ ਬਣਾਇਆ ਗਿਆ ਹੈ। ਸੁਣਵਾਈ ਦੀ ਤਰੀਕ 21 ਸਤੰਬਰ ਨਿਰਧਾਰਤ ਕੀਤੀ ਗਈ ਹੈ ਕਿ ਕੀ ਇਹ ਮਾਮਲਾ ਅਦਾਲਤ ਦੁਆਰਾ ਸਵੀਕਾਰ ਕੀਤਾ ਜਾਵੇਗਾ ਜਾਂ ਨਹੀਂ।

    ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੇ ਅਹੀਆਪੁਰ ਥਾਣਾ ਖੇਤਰ ਦੇ ਭੀਖਨਪੁਰ ਦੀ ਰਹਿਣ ਵਾਲੀ ਤਮੰਨਾ ਹਾਸ਼ਮੀ ਨੇ ਸੋਮਵਾਰ ਨੂੰ ਸੀਜੇਐਮ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਇੱਕ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਗਿਆ।

    ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉੱਤਰ ਪ੍ਰਦੇਸ਼ ਦੀਆਂ ਪਿਛਲੀਆਂ ਸਰਕਾਰਾਂ ਦੀ ਤੁਲਨਾ ਕਰਦੇ ਹੋਏ ਸੀਐਮ ਯੋਗੀ ਨੇ ਇੱਕ ਖਾਸ ਜਾਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਵਿੱਚ ਅੱਬਾਜਾਨ ਕਹਿਣ ਵਾਲੇ ਲੋਕ ਗਰੀਬਾਂ ਦੇ ਰਾਸ਼ਨ ਨੂੰ ਹਜ਼ਮ ਕਰ ਲੈਂਦੇ ਸਨ, ਪਰ ਹੁਣ ਉਨ੍ਹਾਂ ਦੇ ਰਾਜ ਵਿੱਚ ਇਹ ਬੰਦ ਹੈ। ਤਮੰਨਾ ਹਾਸ਼ਮੀ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੇ ਵੱਡੇ ਸੰਵਿਧਾਨਕ ਅਹੁਦੇ 'ਤੇ ਬੈਠੇ ਮੁੱਖ ਮੰਤਰੀ ਦਾ ਇਹ ਬਿਆਨ ਦੇਸ਼ ਨੂੰ ਤੋੜਨ ਵਾਲਾ ਹੈ।

    ਸੀਜੇਐਮ ਅਦਾਲਤ ਵਿੱਚ ਯੂਪੀ ਦੇ ਮੁੱਖ ਮੰਤਰੀ ਦੇ ਵਿਰੁੱਧ ਧਾਰਾ 295, 295 (ਏ) 296, ਅਤੇ 511 ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 21 ਸਤੰਬਰ ਦੀ ਤਰੀਕ ਤੈਅ ਕੀਤੀ ਹੈ।

    ਦੱਸ ਦਈਏ ਕਿ ਐਤਵਾਰ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦਾ ਨਾਂ ਲਏ ਬਗੈਰ ਸੀਐਮ ਯੋਗੀ ਆਦਿੱਤਿਆਨਾਥ ਨੇ ਦੋਸ਼ ਲਾਇਆ ਕਿ 'ਅੱਬਜਾਨ' ਕਹਿਣ ਵਾਲੇ ਗਰੀਬਾਂ ਦੀਆਂ ਨੌਕਰੀਆਂ ਲੁੱਟਦੇ ਸਨ। ਸਾਰਾ ਪਰਿਵਾਰ ਝੋਲਾ ਲੈ ਕੇ ਰਿਕਵਰੀ ਲਈ ਬਾਹਰ ਜਾਂਦਾ ਸੀ। ਅੱਬਾਜਾਨ ਕਹਿਣ ਵਾਲੇ ਰਾਸ਼ਨ ਹਜ਼ਮ ਕਰਦੇ ਸਨ। ਰਾਸ਼ਨ ਨੇਪਾਲ ਅਤੇ ਬੰਗਲਾਦੇਸ਼ ਪਹੁੰਚਦਾ ਸੀ। ਗਰੀਬਾਂ ਦਾ ਰਾਸ਼ਨ ਨਿਗਲਣ ਵਾਲਾ ਅੱਜ ਜੇਲ੍ਹ ਜਾਵੇਗਾ।
    Published by:Gurwinder Singh
    First published: