Home /News /national /

ਨਾਗਾਲੈਂਡ: ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ 11 ਆਮ ਲੋਕਾਂ ਦੀ ਮੌਤ, CM ਨੇ ਦਿੱਤੇ ਜਾਂਚ ਦੇ ਹੁਕਮ

ਨਾਗਾਲੈਂਡ: ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ 11 ਆਮ ਲੋਕਾਂ ਦੀ ਮੌਤ, CM ਨੇ ਦਿੱਤੇ ਜਾਂਚ ਦੇ ਹੁਕਮ

ਉਤਰ ਪੂਰਬੀ ਰਾਜ ਨਾਗਾਲੈਂਡ (Nagaland) ਵਿੱਚ ਐਤਵਾਰ ਸਵੇਰੇ ਉਦੋਂ ਤਣਾਅ ਪੈਦਾ ਹੋ ਗਿਆ, ਜਦੋਂ ਕਥਿਤ ਤੌਰ 'ਤੇ ਸੁਰੱਖਿਆ ਬਲਾਂ ਦੀ ਗੋਲੀ ਨਾਲ ਕੁੱਝ ਆਮ ਲੋਕਾਂ ਦੀ ਮੌਤ ਹੋ ਗਈ। ਘਟਨਾ ਮੋਨ ਜ਼ਿਲ੍ਹੇ (Mon District) ਦੇ ਤਿਰੂ ਪਿੰਡ (Tiru Village) ਵਿੱਚ ਉਦੋਂ ਹੋਈ, ਜਦੋਂ ਸੁਰੱਖਿਆ ਬਲਾਂ ਨੇ ਇਨ੍ਹਾਂ ਲੋਕਾਂ ਨੂੰ ਕਥਿਤ ਤੌਰ 'ਤੇ ਐਨਐਸਸੀਐਨ (NSCN) ਦਾ ਸ਼ੱਕੀ ਉਗਰਵਾਦੀ ਸਮਝਿਆ।

ਹੋਰ ਪੜ੍ਹੋ ...
  • Share this:

    ਕੋਹਿਮਾ (ਨਾਗਾਲੈਂਡ): ਉਤਰ ਪੂਰਬੀ ਰਾਜ ਨਾਗਾਲੈਂਡ (Nagaland) ਵਿੱਚ ਐਤਵਾਰ ਸਵੇਰੇ ਉਦੋਂ ਤਣਾਅ ਪੈਦਾ ਹੋ ਗਿਆ, ਜਦੋਂ ਕਥਿਤ ਤੌਰ 'ਤੇ ਸੁਰੱਖਿਆ ਬਲਾਂ ਦੀ ਗੋਲੀ ਨਾਲ ਕੁੱਝ ਆਮ ਲੋਕਾਂ ਦੀ ਮੌਤ ਹੋ ਗਈ। ਘਟਨਾ ਮੋਨ ਜ਼ਿਲ੍ਹੇ (Mon District) ਦੇ ਤਿਰੂ ਪਿੰਡ (Tiru Village) ਵਿੱਚ ਉਦੋਂ ਹੋਈ, ਜਦੋਂ ਸੁਰੱਖਿਆ ਬਲਾਂ ਨੇ ਇਨ੍ਹਾਂ ਲੋਕਾਂ ਨੂੰ ਕਥਿਤ ਤੌਰ 'ਤੇ ਐਨਐਸਸੀਐਨ (NSCN) ਦਾ ਸ਼ੱਕੀ ਉਗਰਵਾਦੀ ਸਮਝਿਆ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਘਟਨਾ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋਈ ਹੈ। ਇਸਤੋਂ ਬਾਅਦ ਜ਼ਿਲ੍ਹੇ ਵਿੱਚ ਤਣਾਅ ਦੀ ਸਥਿਤੀ ਬਣ ਗਈ। ਉਥੇ ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।

    ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਥਾਨਕ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਪ੍ਰਦਰਸ਼ਨ ਕਰਨ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਬੇਕਸੂਰ ਸਨ। ਉਹ ਨੇੜੇ ਕੋਲੇ ਦੀ ਖਾਨ ਤੋਂ ਘਰ ਆ ਰਹੇ ਸੀ। ਘਟਨਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇਫਿਊ ਰਿਓ (Neiphiu Rio) ਨੇ ਐਸਆਈਟੀ ਜਾਂਚ ਦੀ ਗੱਲ ਕਹੀ ਹੈ। ਜਾਣਕਾਰੀ ਅਨੁਸਾਰ ਘਟਨਾ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਸੁਰੱਖਿਆ ਬਲਾਂ ਦੀਆਂ ਕੁੱਝ ਗੱਡੀਆਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਸੁਰੱਖਿਆ ਬਲਾਂ ਭੀੜ 'ਤੇ ਫਾਈਰਿੰਗ ਕਰ ਦਿੱਤੀ, ਜਿਸ ਵਿੱਚ ਕੁਝ ਹੋਰ ਲੋਕਾਂ ਨੂੰ ਗੋਲੀ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ।

    ਮੁੱਖ ਮੰਤਰੀ ਅਸਾਮ ਦਾ ਟਵੀਟ।

    ਘਟਨਾ ਦੀ ਪੁਸ਼ਟੀ ਕਰਦਿਆਂ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਓ ਰਿਓ ਨੇ ਕਿਹਾ, 'ਮੋਨ ਜ਼ਿਲ੍ਹੇ ਦੇ ਓਟਿੰਗ ਵਿੱਚ ਨਾਗਰਿਕਾਂ ਦੀ ਮੌਤ ਦੀ ਦੁਖਦਾਈ ਘਟਨਾ ਨਿਖੇਧੀਯੋਗ ਹੈ। ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖ਼ਮੀਆਂ ਨੂੰ ਛੇਤੀ ਸਿਹਤ ਸਹੂਲਤਾਂ ਦੀ ਇੱਛਾ ਕਰਦੇ ਹਾਂ। ਇਸ ਮਾਮਲੇ ਵਿੱਚ ਉਚ ਪੱਧਰੀ ਐਸਆਈਟੀ ਜਾਂਚ ਕਰੇਗੀ ਅਤੇ ਕਾਨੂੰਨ ਅਨੁਸਾਰ ਇਨਸਾਫ਼ ਹੋਵੇਗਾ। ਸਾਰੇ ਵਰਗਾਂ ਨੂੰ ਸ਼ਾਂਤੀ ਦੀ ਅਪੀਲ।''

    ਉਧਰ, ਘਟਨਾ ਉਪਰੰਤ ਅਸਮ ਰਾਈਫਲਜ਼ ਨੇ ਵੀ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਤਿਰੂ ਪਿੰਡ ਵਿੱਚ ਉਗਰਵਾਦੀਆਂ ਦੀ ਆਵਾਜਾਈ ਦਾ ਪੁਖਤਾ ਤੌਰ 'ਤੇ ਗੁਪਤ ਜਾਣਕਾਰੀ ਮਿਲੀ ਸੀ। ਇਸਦੇ ਆਧਾਰ 'ਤੇ ਖਾਸ ਅਪ੍ਰੇਸ਼ਨ ਚਲਾਉਣ ਦੀ ਯੋਜਨਾ ਤੈਅ ਹੋਈ ਸੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਤ ਦੇ ਮਾਮਲੇ ਵਿੱਚ ਜਾਂਚ ਉਪਰ ਪੱਧਰ 'ਤੇ ਕੋਰਟ ਆਫ਼ ਇਨਕੁਆਰੀ ਰਾਹੀਂ ਹੋਵੇਗੀ ਅਤੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।

    ਅਸਮ ਰਾਈਫਲਜ਼ ਨੇ ਕਿਹਾ ਕਿ ਉਗਰਵਾਦੀਆਂ ਖਿਲਾਫ਼ ਇਸ ਮੁਹਿੰਮ ਦੌਰਾਨ ਘਟਨਾ ਵਿੱਚ ਸੁਰੱਖਿਆ ਬਲਾਂ ਦੇ ਕਈ ਜਵਾਨ ਵੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਇੱਕ ਜਵਾਨ ਸ਼ਹੀਦ ਵੀ ਹੋਇਆ ਹੈ। ਇਹ ਘਟਨਾ ਅਤੇ ਉਸਦੇ ਪਿੱਛੋਂ ਘਟਨਾਕ੍ਰਮ ਦੁਖਦਾਈ ਹੈ।

    Published by:Krishan Sharma
    First published:

    Tags: Assam, Assam news, Crime news, Firing, Killed, Nagaland