ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਕਟੋਲ ਕਸਬੇ 'ਚ ਸ਼ਨੀਵਾਰ ਨੂੰ ਅਵਾਰਾ ਕੁੱਤਿਆਂ ਨੇ ਇਕ 5 ਸਾਲਾ ਬੱਚੇ ਉਤੇ ਹਮਲਾ ਕਰ ਕੇ ਉਸ ਨੂੰ ਮਾਰ ਮੁਕਾਇਆ। ਬੱਚੇ ਦੀ ਭੈਣ ਵੀ ਉੱਥੇ ਮੌਜੂਦ ਸੀ ਪਰ ਉਹ ਆਪਣੇ ਛੋਟੇ ਭਰਾ ਨੂੰ ਨਹੀਂ ਬਚਾ ਸਕੀ।
ਪੁਲਿਸ ਮੁਤਾਬਕ ਇਹ ਘਟਨਾ ਇੱਥੋਂ ਕਰੀਬ 60 ਕਿਲੋਮੀਟਰ ਦੂਰ ਕਸਬੇ ਦੇ ਧੰਤੋਲੀ ਇਲਾਕੇ ਦੀ ਹੈ। ਵਿਰਾਜ ਰਾਜੂ ਜੈਵਾਰ ਨਾਂ ਦਾ ਲੜਕਾ ਆਪਣੀ ਭੈਣ ਨਾਲ ਸੈਰ ਕਰਨ ਲਈ ਬਾਹਰ ਨਿਕਲਿਆ ਸੀ ਤਾਂ ਕੁਝ ਅਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਰਾਜੂ ਦੀ ਭੈਣ ਨੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰਾਜੂ ਨੂੰ ਘੜੀਸ ਕੇ ਉਸਾਰੀ ਵਾਲੀ ਥਾਂ 'ਤੇ ਲੈ ਗਏ, ਜਿੱਥੇ ਕੁੱਤਿਆਂ ਨੇ ਉਸ ਨੂੰ ਮਾਰ ਦਿੱਤਾ।
ਪੁਲਿਸ ਅਧਿਕਾਰੀ ਮੁਤਾਬਕ ਰਾਜੂ ਦੇ ਮਾਤਾ-ਪਿਤਾ ਅਤੇ ਉਥੋਂ ਲੰਘ ਰਹੇ ਕੁਝ ਲੋਕ ਤੁਰਤ ਮੌਕੇ 'ਤੇ ਪਹੁੰਚੇ ਅਤੇ ਰਾਜੂ ਨੂੰ ਖੂਨ ਨਾਲ ਲੱਥਪੱਥ ਹਾਲਤ 'ਚ ਹਸਪਤਾਲ ਪਹੁੰਚਾਇਆ। ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਹੈ।
ਪਿਛਲੇ ਮਹੀਨੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ 9 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਲਿਆ ਸੀ। ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਸੀਸੀਟੀਵੀ ਫੁਟੇਜ ਕੈਦ ਹੋ ਗਈ। ਮਾਸੂਮ ਦੇ ਇਲਾਜ 'ਚ ਰੁੱਝੇ ਹੋਣ ਕਾਰਨ ਮਾਸੂਮ ਦੇ ਪਰਿਵਾਰਕ ਮੈਂਬਰ ਅਜੇ ਤੱਕ ਪੁਲਿਸ ਨੂੰ ਸ਼ਿਕਾਇਤ ਨਹੀਂ ਕਰ ਸਕੇ ਹਨ।
19 ਮਈ ਨੂੰ ਸਕੂਲ ਤੋਂ ਘਰ ਆਉਣ ਪਿੱਛੋਂ ਉਹ ਘਰ ਦੇ ਬਾਹਰ ਖੇਡ ਰਿਹਾ ਸੀ। ਉਦੋਂ ਕਲੋਨੀ ਵਿੱਚ ਮੌਜੂਦ 5 ਆਵਾਰਾ ਕੁੱਤਿਆਂ ਨੇ ਅਚਾਨਕ ਘਰ ਦੇ ਬਾਹਰ ਬੈਠੀ 9 ਸਾਲਾ ਬੱਚੇ ਨੂੰ ਘੇਰ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Army dogs, Dog, Stray dogs, Street dogs