Home /News /national /

ਢਾਈ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਵਿਧਾਨ ਸਭਾ ਸੈਸ਼ਨ ਪਹੁੰਚੀ ਵਿਧਾਇਕਾ

ਢਾਈ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਵਿਧਾਨ ਸਭਾ ਸੈਸ਼ਨ ਪਹੁੰਚੀ ਵਿਧਾਇਕਾ

ਢਾਈ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਵਿਧਾਨ ਸਭਾ ਸੈਸ਼ਨ ਪਹੁੰਚੀ ਵਿਧਾਇਕਾ (ਫੋਟੋ ANI)

ਢਾਈ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਵਿਧਾਨ ਸਭਾ ਸੈਸ਼ਨ ਪਹੁੰਚੀ ਵਿਧਾਇਕਾ (ਫੋਟੋ ANI)

ਉਨ੍ਹਾਂ ਨੇ ਕਿਹਾ, ਪਿਛਲੇ ਢਾਈ ਸਾਲਾਂ ਤੋਂ ਨਾਗਪੁਰ ਵਿੱਚ ਕੋਰੋਨਾ ਕਾਰਨ ਕੋਈ ਸੈਸ਼ਨ ਨਹੀਂ ਆਯੋਜਿਤ ਕੀਤਾ ਗਿਆ, ਇਸ ਲਈ ਮੈਂ ਆਪਣੇ ਵੋਟਰਾਂ ਲਈ ਜਵਾਬ ਲੈਣ ਆਈ ਹਾਂ। ਸਰੋਜ ਅਹੀਰੇ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕੇ ਦੇ ਕਈ ਅਹਿਮ ਮੁੱਦੇ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਵਿੱਚ ਉਠਾਉਣ ਦੀ ਲੋੜ ਹੈ।

ਹੋਰ ਪੜ੍ਹੋ ...
  • Share this:

Maharashtra Winter Session 2022 :  ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਕੱਲ੍ਹ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਮਹਾਰਾਸ਼ਟਰ-ਕਰਨਾਟਕ ਸਰਹੱਦੀ ਵਿਵਾਦ ਦਾ ਮੁੱਦਾ ਉਠਿਆ। ਪਰ ਦੂਜੇ ਪਾਸੇ ਮਹਾਰਾਸ਼ਟਰ ਦੇ ਨਾਗਪੁਰ ਤੋਂ ਐਨਸੀਪੀ ਵਿਧਾਇਕਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਐਨਸੀਪੀ ਦੀ ਇਹ ਵਿਧਾਇਕਾ ਸਰੋਜ ਅਹੀਰੇ ਦੇਵਲਾਲੀ ਵਿਧਾਨ ਸਭਾ ਹਲਕੇ ਹਨ। ਵਿਧਾਇਕ ਸਰੋਜ ਅਹੀਰੇ ਆਪਣੇ ਢਾਈ ਮਹੀਨੇ ਦੇ ਬੱਚੇ ਨਾਲ ਸੈਸ਼ਨ ਵਿੱਚ ਸ਼ਾਮਲ ਹੋਏ।

ਸਰੋਜ ਅਹੀਰੇ ਨੇ ਕਿਹਾ, ''ਮੈਂ ਇਕ ਮਾਂ ਹੋਣ ਦੇ ਨਾਲ-ਨਾਲ ਵਿਧਾਇਕਾ ਵੀ ਹਾਂ'' ਅਤੇ ਇਹ ਦੋਵੇਂ ਫਰਜ਼ ਅਹਿਮ ਹਨ, ਇਸੇ ਲਈ ਮੈਂ ਆਪਣੇ ਬੱਚੇ ਨੂੰ ਇੱਥੇ ਲੈ ਕੇ ਆਈ ਹਾਂ। ਸਰੋਜ ਅਹੀਰੇ ਨੇ ਕਿਹਾ ਕਿ ਮੇਰਾ ਬੱਚਾ ਬਹੁਤ ਛੋਟਾ ਹੈ, ਮੇਰੇ ਬਿਨਾਂ ਨਹੀਂ ਰਹਿ ਸਕਦਾ, ਇਸ ਲਈ ਮੈਨੂੰ ਬੱਚੇ ਨੂੰ ਲਿਆਉਣਾ ਪਿਆ।

ਉਨ੍ਹਾਂ ਨੇ ਕਿਹਾ, ਪਿਛਲੇ ਢਾਈ ਸਾਲਾਂ ਤੋਂ ਨਾਗਪੁਰ ਵਿੱਚ ਕੋਰੋਨਾ ਕਾਰਨ ਕੋਈ ਸੈਸ਼ਨ ਨਹੀਂ ਆਯੋਜਿਤ ਕੀਤਾ ਗਿਆ, ਇਸ ਲਈ ਮੈਂ ਆਪਣੇ ਵੋਟਰਾਂ ਲਈ ਜਵਾਬ ਲੈਣ ਆਈ ਹਾਂ। ਸਰੋਜ ਅਹੀਰੇ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕੇ ਦੇ ਕਈ ਅਹਿਮ ਮੁੱਦੇ ਹਨ ਜਿਨ੍ਹਾਂ ਨੂੰ ਵਿਧਾਨ ਸਭਾ ਵਿੱਚ ਉਠਾਉਣ ਦੀ ਲੋੜ ਹੈ।

ਸਰੋਜ ਅਹੀਰੇ ਦੇ ਘਰ ਬੇਟੇ ਨੇ 30 ਸਤੰਬਰ ਨੂੰ ਜਨਮ ਲਿਆ ਸੀ। ਵਿਧਾਇਕ ਸਰੋਜ ਅਹੀਰੇ ਨੇ ਕਿਹਾ ਕਿ ਬੱਚੇ ਨੂੰ ਸਮ੍ਰਿੱਧੀ ਹਾਈਵੇ 'ਤੇ ਲਿਆਉਣ ਸਮੇਂ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਹਾਈਵੇ 'ਤੇ ਕਿਤੇ ਵੀ ਪਖਾਨਾ ਨਹੀਂ ਹੈ, ਪਾਣੀ ਦੀ ਕੋਈ ਸਹੂਲਤ ਨਹੀਂ ਹੈ, ਇਸ ਲਈ ਉਹ ਇਨ੍ਹਾਂ ਮੁੱਦਿਆਂ ਨੂੰ ਵੀ ਉਠਾਉਣਗੇ।

Published by:Gurwinder Singh
First published:

Tags: Maharashtra, Mla saroj ahire, Nagpur