75 ਸਾਲਾ ਬਜ਼ੁਰਗ ਔਰਤ ਨਾਲ ਨੌਜਵਾਨ ਨੇ ਕੀਤਾ ਬਲਾਤਕਾਰ, ਮਾਮਲਾ ਦਰਜ

News18 Punjabi | News18 Punjab
Updated: July 2, 2020, 5:03 PM IST
share image
75 ਸਾਲਾ ਬਜ਼ੁਰਗ ਔਰਤ ਨਾਲ ਨੌਜਵਾਨ ਨੇ ਕੀਤਾ ਬਲਾਤਕਾਰ, ਮਾਮਲਾ ਦਰਜ
75 ਸਾਲਾ ਬਜ਼ੁਰਗ ਔਰਤ ਨਾਲ ਨੌਜਵਾਨ ਨੇ ਕੀਤਾ ਬਲਾਤਕਾਰ, ਮਾਮਲਾ ਦਰਜ,

ਹਿਮਾਚਲ ਦੇ ਜ਼ਿਲ੍ਹਾ ਸਿਰਮੌਰ ਵਿਚ 28 ਸਾਲ ਦੇ ਨੌਜਵਾਨ ਵੱਲੋਂ 75 ਸਾਲ ਦੀ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ

  • Share this:
  • Facebook share img
  • Twitter share img
  • Linkedin share img
ਹਿਮਾਚਲ ਦੇ ਜ਼ਿਲ੍ਹਾ ਸਿਰਮੌਰ ਦੇ ਸੰਗਹਾੜ ਉਪਮੰਡਲ ਦੇ ਨੋਹਰਾਧਾਰ ਵਿਚ ਇਕ 28 ਸਾਲ ਦੇ ਨੌਜਵਾਨ ਵੱਲੋਂ 75 ਸਾਲ ਦੀ ਬਜ਼ੁਰਗ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਕ 75 ਸਾਲਾ ਬਜ਼ੁਰਗ ਔਰਤ ਨੇ 28 ਸਾਲਾ ਨੌਜਵਾਨ ਖਿਲਾਫ ਬਲਾਤਕਾਰ ਦਾ ਕੇਸ ਦਾਇਰ ਕਰਵਾਇਆ ਹੈ। ਪੁਲਿਸ ਅਨੁਸਾਰ ਸਬ ਡਵੀਜ਼ਨ ਦੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਪਿੰਡ ਦੇ ਇੱਕ 28 ਸਾਲਾ ਨੌਜਵਾਨ ਉੱਤੇ ਜਬਰਨ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਮੈਡੀਕਲ ਕਰਵਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਦਾ ਨੌਜਵਾਨ ਮੰਗਲਵਾਰ ਰਾਤ ਕਰੀਬ ਸਾਢੇ 12 ਵਜੇ ਇੱਕ ਬਜ਼ੁਰਗ ਔਰਤ ਦੇ ਘਰ ਦਾਖਲ ਹੋ ਕੇ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ। ਰਾਤ ਨੂੰ ਕਰੀਬ 12 ਵਜੇ ਔਰਤ ਦੀ ਨੂੰਹ ਨੇ ਆਪਣੀ ਸੱਸ ਦੀ ਚੀਕਣ ਦੀ ਆਵਾਜ ਸੁਣ ਕੇ ਆਪਣੇ ਪਤੀ ਨੂੰ ਜਗਾਇਆ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਵੇਖਿਆ ਤਾਂ ਬਜ਼ੁਰਗ ਔਰਤ ਡਰੀ ਹੋਈ ਸੀ ਅਤੇ ਉਸਦੇ ਕੱਪੜੇ ਪਾਟੇ ਹੋਏ ਸਨ। ਪੀੜਤ ਔਰਤ ਨੇ ਇਨ੍ਹਾਂ ਹੀ ਦੱਸਿਆ ਕਿ ਨੌਜਵਾਨ ਨੇ ਉਸ ਨਾਲ ਗ਼ਲਤ ਕੰਮ ਕੀਤਾ ਹੈ ਅਤੇ ਖਿੜਕੀ ਤੋਂ ਭੱਜ ਗਿਆ। ਬਾਅਦ ਵਿੱਚ ਪਰਿਵਾਰਵਾਰਕ ਮੈਂਬਰ ਬਜੁਰਗ ਔਰਤ ਨੂੰ ਮੈਡੀਕਲ ਲਈ ਨੌਰਾਧਰ ਸੀਐਚਸੀ ਲੈ ਗਏ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਡੀਐਸਪੀ ਅਨਿਲ ਧੌਲਤਾ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 452, 354 ਅਤੇ 376 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਫੜਨ ਲਈ ਟੀਮਾਂ ਭੇਜੀਆਂ ਗਈਆਂ ਹਨ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 
First published: July 2, 2020, 5:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading