ਬੇਕਾਬੂ ਕਾਰ AAP ਨੇਤਾ ਦੇ ਘਰ ਦਾ ਗੇਟ ਤੋਡ਼ ਕੇ ਅੰਦਰ ਦਾਖਲ ਹੋਈ ਤਾਂ ਗਾਰਡ ਨੇ ਕਰ ਦਿੱਤੀ ਫਾਈਰਿੰਗ, ਵੇਖੋ Video

News18 Punjabi | News18 Punjab
Updated: November 17, 2020, 2:23 PM IST
share image
ਬੇਕਾਬੂ ਕਾਰ AAP ਨੇਤਾ ਦੇ ਘਰ ਦਾ ਗੇਟ ਤੋਡ਼ ਕੇ ਅੰਦਰ ਦਾਖਲ ਹੋਈ ਤਾਂ ਗਾਰਡ ਨੇ ਕਰ ਦਿੱਤੀ ਫਾਈਰਿੰਗ, ਵੇਖੋ Video
ਬੇਕਾਬੂ ਕਾਰ AAP ਨੇਤਾ ਦੇ ਘਰ ਦਾ ਗੇਟ ਤੋਡ਼ ਕੇ ਅੰਦਰ ਦਾਖਲ ਹੋਈ ਤਾਂ ਗਾਰਡ ਨੇ ਕਰ ਦਿੱਤੀ ਫਾਈਰਿੰਗ, ਵੇਖੋ Video (ਵੀਡੀਓ ਫੁਟੇਜ)

  • Share this:
  • Facebook share img
  • Twitter share img
  • Linkedin share img
ਉਤਰਾਖੰਡ ਦੇ ਕਾਸ਼ੀਪੁਰ ਵਿੱਚ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ‘ਆਪ’ ਨੇਤਾ ਦੇ ਘਰ ਵਿੱਚ ਦਾਖਲ ਹੋਈ। ਰਾਤ ਨੂੰ ਅਚਾਨਕ ਬੇਕਾਬੂ ਕਾਰ ਗੇਟ ਤੋੜ ਕੇ ਘਰ ਅੰਦਰ ਆ ਵੜੀ। ਇਸ ਹਾਦਸੇ ਸਮੇਂ ‘ਆਪ’ ਆਗੂ ਦੀਪਕ ਬਾਲੀ ਦਾ ਸੁਰੱਖਿਆ ਗਾਰਡ ਵੀ ਗੇਟ ‘ਤੇ ਮੌਜੂਦ ਸੀ।

ਉਸ ਨੇ ਗੇਟ ਤੋੜ ਕੇ ਘਰ ਦੇ ਅੰਦਰ ਦਾਖਲ ਹੋਏ ਸ਼ਖਸ ਉਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ, ਜਿਸ ਦੇ ਅਧਾਰ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਸ਼ੀਪੁਰ ਪੁਲਿਸ ਦੇ ਅਨੁਸਾਰ, ਰਾਮਨਗਰ ਦੇ ਛੋਈ ਵਿੱਚ ਰਹਿਣ ਵਾਲਾ ਹਰਪ੍ਰੀਤ ਕਿਸੇ ਕੰਮ ਲਈ ਕਾਸ਼ੀਪੁਰ ਆਇਆ ਸੀ। ਇਥੋਂ ਵਾਪਸ ਆਉਂਦੇ ਸਮੇਂ ਉਸ ਦੀ ਕਾਰ ਬੇਕਾਬੂ ਹੋ ਗਈ। ਇਸੇ ਦੌਰਾਨ ਬੇਕਾਬੂ ਕਾਰ ਗੇਟ ਨੂੰ ਤੋੜਦਿਆਂ ਦੀਪਕ ਬਾਲੀ ਦੇ ਘਰ ਵਿੱਚ ਦਾਖਲ ਹੋਈ। ਸੀਸੀਟੀਵੀ ਫੁਟੇਜ ਵਿਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਚਾਨਕ ਅੰਦਰ ਜਾ ਰਹੀ ਕਾਰ ਨੇ ਲੋਹੇ ਦੇ ਗੇਟ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

ਹਾਦਸੇ ਦੇ ਤੁਰੰਤ ਬਾਅਦ, ਸਿਕਿਓਰਿਟੀ ਰੂਮ ਵਿਚ ਬੈਠਾ ਗਾਰਡ ਬਾਹਰ ਆਇਆ ਅਤੇ ਉਸ ਨੇ ਸਵਾਰ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀ ਹਰਪ੍ਰੀਤ ਨੂੰ ਲੱਗੀ, ਜੋ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ, ਜੋ ਇਸ ਹਾਦਸੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਵੇਗੀ।
Published by: Gurwinder Singh
First published: November 17, 2020, 2:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading