Home /News /national /

Narco Terror: ਮੁੰਬਈ ਬੰਦਰਗਾਹ 'ਤੇ 1725 ਕਰੋੜ ਰੁਪਏ ਦੀ 20 ਟਨ ਹੈਰੋਇਨ ਜ਼ਬਤ

Narco Terror: ਮੁੰਬਈ ਬੰਦਰਗਾਹ 'ਤੇ 1725 ਕਰੋੜ ਰੁਪਏ ਦੀ 20 ਟਨ ਹੈਰੋਇਨ ਜ਼ਬਤ

Narco Terror: ਮੁੰਬਈ ਬੰਦਰਗਾਹ 'ਤੇ 1725 ਕਰੋੜ ਰੁਪਏ ਦੀ 20 ਟਨ ਹੈਰੋਇਨ ਜ਼ਬਤ

Narco Terror: ਮੁੰਬਈ ਬੰਦਰਗਾਹ 'ਤੇ 1725 ਕਰੋੜ ਰੁਪਏ ਦੀ 20 ਟਨ ਹੈਰੋਇਨ ਜ਼ਬਤ

ਇਸ ਦੀ ਬਾਜ਼ਾਰੀ ਕੀਮਤ 1725 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਜਬਤ ਕੀਤੀ ਹੈਰੋਇਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਇੰਨੀ ਵੱਡੀ ਮਾਤਰਾ ਵਿੱਚ ਡਰੱਗਸ ਵੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ।

  • Share this:

    ਮੁੰਬਈ- ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਮੁੰਬਈ ਦੀ ਨਾਵਾ ਸ਼ੇਵਾ ਬੰਦਰਗਾਹ ਤੋਂ 20 ਟਨ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਬਾਜ਼ਾਰੀ ਕੀਮਤ 1725 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਜਬਤ ਕੀਤੀ ਹੈਰੋਇਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਇੰਨੀ ਵੱਡੀ ਮਾਤਰਾ ਵਿੱਚ ਡਰੱਗਸ ਵੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਹੈਰੋਇਨ ਦੀ ਇੰਨੀ ਵੱਡੀ ਖੇਖ ਆਖਰਕਾਰ ਨਾਵਾ ਸ਼ੇਵਾ ਬੰਦਰਗਾਹ ਤੱਕ ਕਿਵੇਂ ਪੁੱਜੀ।

    ਦਿੱਲੀ ਪੁਲਿਸ ਨੇ ਡਰੱਗ ਮਾਫੀਆ ਦੀ ਵੱਡੀ ਖੇਡ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੂੰ ਨਸ਼ੇ ਦੀ ਵੱਡੀ ਖੇਪ ਭਾਰਤ ਆਉਣ ਦੀ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਨੇ ਨਵਾਂ ਸ਼ੇਵਾ ਬੰਦਰਗਾਹ ਤੋਂ ਇਕ ਕੰਟੇਨਰ ਜ਼ਬਤ ਕੀਤਾ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਟੀਮ ਨੇ ਕੰਟੇਨਰ ਵਿੱਚੋਂ ਕਰੀਬ 20 ਟਨ ਹੈਰੋਇਨ ਬਰਾਮਦ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 1725 ਕਰੋੜ ਰੁਪਏ ਹੈ। ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਸ਼ਿਆਂ ਦੀ ਇੰਨੀ ਵੱਡੀ ਖੇਪ ਕਿਸਨੇ ਮੰਗਵਾਈ ਸੀ? ਇਸ ਦੇ ਨਾਲ ਹੀ ਸਵਾਲ ਇਹ ਵੀ ਉਠਾਏ ਜਾ ਰਹੇ ਹਨ ਕਿ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਨਸ਼ਿਆਂ ਦੀ ਖੇਪ ਭਾਰਤੀ ਸਰਹੱਦ 'ਚ ਕਿਵੇਂ ਦਾਖਲ ਹੋਈ? ਕੀ ਇਸ ਦੀ ਕਿਸੇ ਪੱਧਰ 'ਤੇ ਜਾਂਚ ਨਹੀਂ ਹੋਈ?


    ਬੀਤੇ ਦਿਨੀਂ 1200 ਕਰੋੜ ਰੁਪਏ ਦੀ ਡਰੱਗ ਜ਼ਬਤ ਕੀਤੀ ਸੀ

    ਦਿੱਲੀ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ 1200 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਸੀ। ਸਪੈਸ਼ਲ ਸੈੱਲ ਨੇ ਦੋ ਅਫਗਾਨ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਨਾਰਕੋ ਟੈਰਰ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਹੁਣ ਗੁਪਤ ਸੂਚਨਾ ਦੇ ਆਧਾਰ 'ਤੇ ਮੁੰਬਈ ਦੇ ਨਵਾਂ ਸ਼ੇਵਾ ਬੰਦਰਗਾਹ ਤੋਂ 1725 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਅਫਗਾਨ ਨਾਗਰਿਕਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਨਸ਼ੀਲਾ ਪਦਾਰਥ ਮੁੰਬਈ ਬੰਦਰਗਾਹ 'ਤੇ ਵੀ ਕੰਟੇਨਰ 'ਚ ਮੌਜੂਦ ਹੈ। ਇਸ ਸੂਚਨਾ ਦੇ ਆਧਾਰ 'ਤੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਜਾਂਚ ਲਈ ਮੁੰਬਈ ਪਹੁੰਚੀ, ਜਿੱਥੇ 20 ਟਨ ਹੈਰੋਇਨ ਬਰਾਮਦ ਹੋਈ।

    Published by:Ashish Sharma
    First published:

    Tags: Delhi Police, Drug, Drug Mafia, Heroin, Mumbai