72 ਹਜ਼ਾਰ 'ਤੇ ਭਾਰੀ ਪਿਆ 'ਚੌਕੀਦਾਰ'...

News18 Punjab
Updated: May 24, 2019, 9:09 AM IST
share image
72 ਹਜ਼ਾਰ 'ਤੇ ਭਾਰੀ ਪਿਆ 'ਚੌਕੀਦਾਰ'...
72 ਹਜ਼ਾਰ 'ਤੇ ਭਾਰੀ ਪਿਆ 'ਚੌਕੀਦਾਰ'...

  • Share this:
  • Facebook share img
  • Twitter share img
  • Linkedin share img
ਇੱਕ ਵਾਰ ਫਿਰ ਮੋਦੀ ਦਾ ਮੈਜਿਕ ਚੱਲਿਆ ਹੈ। ਜਬਰਦਸਤ ਬਹੁਮਤ ਨਾਲ ਮੁੜ ਸੱਤਾ ਚ ਬੀਜੇਪੀ ਪਰਤੀ ਹੈ। ਹੁਣ ਐਨਡੀਏ 350 ਤੋਂ ਵੀ ਵੱਧ ਸੀਟਾਂ ਨਾਲ ਸਰਕਾਰ ਬਣਾਏਗਾ। ਜਦਕਿ ਦੂਜੇ ਪਾਸੇ UPA 100 ਤੋਂ ਵੀ ਘੱਟ ਸੀਟਾਂ ਤੇ ਸਿਮਟਿਆ। ਲੋਕ ਸਭਾ ਚੋਣਾਂ ਵਿੱਚ ਲਗਭਗ ਸਾਰੀਆਂ ਸੀਟਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। NDA 350 ਦੇ ਪਾਰ, UPA 92 'ਤੇ ਸਿਮਟਿਆ, ਬਾਕੀ ਪਾਰਟੀਆਂ ਨੂੰ 97 ਸੀਟਾਂ ਮਿਲੀਆਂ ਹਨ।

ਅੱਜ ਸ਼ਾਮ ਨੂੰ ਹੋਵੇਗੀ ਮੋਦੀ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ। 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ ਜਾ ਸਕਦੀ ਹੈ।ਸ਼ਾਮ ਨੂੰ ਹੀ ਬੀਜੇਪੀ ਸੰਸਦੀ ਬੋਰਡ ਦੀ ਬੈਠਕ ਵੀ ਹੋਵੇਗੀ।

ਸਪੱਸ਼ਟ ਬਹੁਮਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੀ ਜਨਤਾ ਨੇ ਇੱਕ ਫਕੀਰ ਦੀ ਝੋਲੀ ਨੂੰ ਭਰ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਚੋਣ ਚ ਨਵਾਂ ਨੈਰੇਟਿਵ ਦੇਸ਼ ਸਾਹਮਣੇ ਰੱਖਿਆ ਹੈ। ਸਾਰੇ ਸਮਾਜ ਸਾਸ਼ਤਰੀਆਂ ਨੂੰ ਨਵੇਂ ਸਿਰੇ ਤੋਂ ਸੋਚਣਾ ਪਵੇਗਾ।
ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਚੋਣਾਂ ਦੀ ਜਿੱਤ ਨੂੰ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਜਿੱਤ ਕਰਾਰ ਦਿੱਤਾ ਹੈ। ਆਰ.ਐੱਸ.ਐੱਸ ਨੇ ਭਾਜਪਾ ਦੀ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਾ ਸਵਾਗਤ ਕਰਦਿਆ ਇਸ ਨੂੰ ਕੌਮੀ ਤਾਕਤਾਂ ਦੀ ਜਿੱਤ ਦੱਸਿਆ।

ਰਾਹੁਲ ਗਾਂਧੀ ਨੇ ਪੀਐੱਮ ਮੋਦੀ ਨੂੰ ਦਿੱਤੀ ਵਧਾਈ-

ਮੋਦੀ ਦੀ ਇਸ ਸੁਨਾਮੀ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਅਮੇਠੀ ਦੀ ਸੀਟ ਵੀ ਨਹੀਂ ਬਚਾ ਸਕੇ। ਰਾਹੁਲ ਗਾਂਧੀ ਨੇ ਆਪਣੀ ਹਾਰ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬੀਜੇਪੀ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਬੀਜੇਪੀ ਇਸ ਵੱਡੀ ਜਿੱਤ ਲਈ ਵਧਾਈ ਦੀ ਪਾਤਰ ਹੈ। ਓਧਰ ਖਬਰ ਹੈ ਕਿ ਕਾਂਗਰਸ ਦੀ ਹਾਰ ਦੀ ਜਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਨੇ ਆਪਣੇ ਅਸਤੀਫੇ ਦੀ ਵੀ ਪੇਸ਼ਕਸ਼ ਕੀਤੀ ਹੈ।
First published: May 24, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading