Home /News /national /

Analysis: ਭਾਰਤੀ ਰਾਜਨੀਤੀ ਦੀਆਂ ਤਮਾਮ ਮਾਨਤਾਵਾਂ ਨੂੰ ਤੋੜਦੀ ਹੈ ਮੋਦੀ ਦੀ ਜਿੱਤ

Analysis: ਭਾਰਤੀ ਰਾਜਨੀਤੀ ਦੀਆਂ ਤਮਾਮ ਮਾਨਤਾਵਾਂ ਨੂੰ ਤੋੜਦੀ ਹੈ ਮੋਦੀ ਦੀ ਜਿੱਤ

 • Share this:

  ਜਿਸ ਸ਼ਖ਼ਸ ਨੂੰ ਟਾਈਮ ਮੈਗਜ਼ੀਨ ਨੇ 'ਡਿਵਾਈਡਰ ਇਨ ਚੀਫ਼' ਆਖਿਆ ਸੀ, ਚੋਣ ਨਤੀਜਿਆਂ ਵਾਲੇ ਦਿਨ ਉਹੀ ਨਰਿੰਦਰ ਮੋਦੀ ਸਿਖਰ ਉਤੇ ਖੜ੍ਹੇ ਨਜ਼ਰ ਆ ਰਹੇ ਹਨ। 2019 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਨੇ ਭਾਰਤ ਪ੍ਰਤੀ ਨਜ਼ਰੀਆ ਬਦਲ ਦਿੱਤਾ ਹੈ। ਮੋਦੀ ਦੇ ਚਮਤਕਾਰ ਨੇ ਜਾਤੀ, ਖੇਤਰ, ਲਿੰਗ ਵਰਗੀਆਂ ਮਾਨਤਾਵਾਂ ਨੂੰ ਤੋੜ ਦਿੱਤਾ ਹੈ। ਜੋ ਆਜ਼ਾਦੀ ਦੇ ਬਾਅਦ ਤੋਂ ਭਾਰਤੀ ਸਿਆਸਤ ਨੂੰ ਪਰਿਭਾਸ਼ਿਤ ਕਰਦੀਆਂ ਰਹੀਆਂ ਹਨ। ਮੋਦੀ ਦੀ ਜਿੱਤ ਦੀ ਵਿਸ਼ਾਲਤਾ ਇੱਕ ਸਰਲ ਅੰਕੜੇ ਨਾਲ ਸਮਝੀ ਜਾ ਸਕਦੀ ਹੈ।

  ਇਹ ਸਤਰਾਂ ਲਿਖੇ ਜਾਣ ਤੱਕ ਬੀਜੇਪੀ ਨੂੰ ਜੋ ਵੋਟ ਫ਼ੀਸਦੀ ਮਿਲਦਾ ਦਿੱਸ ਰਿਹਾ ਸੀ, ਉਹ 48 ਹੈ। ਦੂਜੇ ਸ਼ਬਦਾਂ ਵਿਚ ਆਖਿਆ ਜਾਵੇ, ਦੇਸ਼ ਦਾ ਹਰ ਦੂਜਾ ਵਿਅਕਤੀ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਵੇਖਣਾ ਚਾਹੁੰਦਾ ਹੈ। ਮੋਦੀ ਦੀ ਜਿੱਤ ਸਖਤ ਮਿਹਨਤ ਨਾਲ ਜੁੜੀ ਹੋਈ ਹੈ। ਮੋਦੀ ਦੀ ਅਗਵਾਈ ਨੇ ਆਪਣੇ ਸਿਰ ਉਤੇ ਬਹੁਮਤ ਹਾਸਲ ਕਰ ਲਿਆ ਹੈ। ਜਦੋਂ ਕਿ ਐਨਡੀਏ 2014 ਵਿਚ ਆਪਣੇ ਨੰਬਰ ਨੂੰ ਵੀ ਪਾਰ ਕਰ ਰਹੀ ਹੈ। 2014 ਵਿਚ ਐਨਡੀਏ ਨੇ 332 ਸੀਟਾਂ ਹਾਸਲ ਕੀਤੀਆਂ ਸਨ। ਜਦੋਂ ਕਿ ਰੁਝਾਨਾਂ ਮੁਤਾਬਕ ਇਸ ਵਾਰ ਇਸ ਦਾ ਨੰਬਰ 350 ਹੈ। ਬੀਜੇਪੀ ਆਪਣੇ ਸਿਰ ਉਤੇ 298 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ।

  ਕਾਂਗਰਸ ਕਿਸੇ ਵੀ ਤਰ੍ਹਾਂ ਦਾ ਅਸਰ ਛੱਡਣ ਵਿਚ ਨਾਕਾਮ ਰਹੀ ਹੈ। ਭਾਵੇਂ ਉਸ ਨੇ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਕੀਤਾ ਸੀ। ਕਾਂਗਰਸ ਨੂੰ ਸਿਰਫ ਪੰਜਾਬ ਵਿਚ ਹੀ ਮੁੱਖ ਤੌਰ ਉਤੇ ਹੁੰਗਾਰਾ ਮਿਲਿਆ ਹੈ। ਇਥੇ ਉਸ ਨੇ 13 ਵਿਚੋਂ 8 ਸੀਟਾਂ ਉਤੇ ਕਬਜ਼ਾ ਕੀਤਾ ਹੈ। ਚੋਣਾਂ ਤੋਂ ਪਹਿਲਾਂ ਐਸਪੀ-ਬੀਐਸਪੀ ਗੱਠਜੋੜ ਨੂੰ ਬੀਜੇਪੀ ਲਈ ਉੱਤਰ ਪ੍ਰਦੇਸ਼ ਵਿਚ ਵੱਡਾ ਖਤਰਾ ਮੰਨਿਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਸੀ ਕਿ ਇਹੀ ਐਸਾ ਗੱਠਜੋੜ ਹੈ, ਜੋ ਕੁੱਝ ਕਰ ਵਿਖਾ ਸਕਦਾ ਹੈ। ਪਰ ਇਸ ਗੱਠਜੋੜ ਦੀ ਵਜ੍ਹਾ ਕਾਰਨ ਬੀਜੇਪੀ ਨੂੰ ਯੂਪੀ ਵਿਚ ਜੋ 10 ਦੇ ਨੇੜੇ-ਤੇੜੇ ਸੀਟਾਂ ਦਾ ਨੁਕਸਾਨ ਹੋ ਰਿਹਾ ਹੈ, ਉਸ ਦੀ ਇਹ ਆਸਾਨੀ ਨਾਲ ਬੰਗਾਲ ਤੇ ਉੜੀਸਾ ਵਿਚ ਭਰਪਾਈ ਕਰਦੀ ਵਿਖਾਈ ਦੇ ਰਹੀ ਹੈ।

  ਬੰਗਾਲ ਵਿਚ ਮਮਤਾ ਬੈਨਰਜੀ ਦੇ ਪੈਰਾਂ ਥੱਲਿਓਂ ਜਿਵੇਂ ਜ਼ਮੀਨ ਖਿੱਚ ਲਈ ਹੈ। ਬੀਜੇਪੀ 19 ਸੀਟਾਂ ਉਤੇ ਅੱਗੇ ਹੈ। ਜਦੋਂ ਕਿ ਤ੍ਰਿਣਮੂਲ ਨੂੰ 22 ਸੀਟਾਂ ਮਿਲਦੀਆਂ ਦਿੱਸ ਰਹੀਆਂ ਹਨ। ਉੱਤਰ ਪ੍ਰਦੇਸ਼ ਵਿਚ ਬੀਜੇਪੀ ਨੇ ਗੱਠਜੋੜ ਦੇ ਦਾਇਰੇ ਵਿਚ ਆਉਣ ਵਾਲੀਆਂ ਜਾਤੀਆਂ ਜਿਵੇਂ ਜਾਟਵ, ਦਲਿਤ ਤੇ ਮੁਸਲਿਮ ਤੋਂ ਵੱਖਰੇ ਜਾਤੀ ਵਰਗ ਨੂੰ ਇੱਕ ਸਾਥ ਜੋੜਨ ਦਾ ਕੰਮ ਕੀਤਾ ਹੈ। ਦਲਿਤ ਤੇ ਮੁਸਲਿਮ ਮਿਲ ਕੇ 40 ਫ਼ੀਸਦੀ ਤੋਂ ਕੁੱਝ ਜ਼ਿਆਦਾ ਬਣਦੇ ਹਨ। ਅਜਿਹਾ ਲੱਗਦਾ ਹੈ ਕਿ ਬੀਜੇਪੀ ਨੇ ਬਾਕੀ 60 ਫ਼ੀਸਦੀ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਫਲ ਵੀ ਰਹੀ ਹੈ। ਗੈਰ ਯਾਦਵ ਓਬੀਸੀ ਤੇ ਗੈਰ ਜਾਟਵ ਦਾ ਬੀਜੇਪੀ ਦੇ ਨਾਲ ਆਉਣ ਦਾ ਮਤਲਬ ਚੋਣਾਂ ਵਿਚ ਆਸਾਨੀ ਨਾਲ ਬੇੜੀ ਪਾਰ ਲੱਗਣ ਦਾ ਰਾਹ ਸੀ।

  ਬਿਹਾਰ ਵਿਚ ਵਿਧਾਨ ਸਭਾ ਚੋਣਾਂ ਤੋਂ ਸਬਕ ਲਿਆ ਗਿਆ ਹੈ।  ਇਸ ਨੇ ਭਾਜਪਾ ਨੂੰ ਜੇਤੂ ਸਮੀਕਰਨ ਜਿੱਤਣ ਦੇ ਯੋਗ ਬਣਾਇਆ ਹੈ। ਨਿਤੀਸ਼ ਕੁਮਾਰ ਕੋਲ ਅਜੇ ਵੀ ਓਬੀਸੀ ਪਲੱਸ ਵਿਕਾਸ ਨਾਲ ਜੁੜੇ ਕਰੀਬ 15 ਫ਼ੀਸਦੀ ਵੋਟਰ ਉੱਤੇ ਪਕੜ ਰੱਖਦੇ ਹਨ।  ਇਸੇ ਕਰਕੇ ਭਾਜਪਾ ਨੇ ਜਨਤਾ ਦਲ ਯੂਨਾਈਟਿਡ ਸੁਪਰੀਮੋ ਦੇ ਨਾਲ ਇੱਕ ਸਮਾਨ ਸਾਂਝੇਦਾਰੀ ਕੀਤੀ। ਬਿਹਾਰ ਵਿਚ ਬੀਜੇਪੀ ਨੇ ਪਿਛਲੀ ਵਾਰ 22 ਸੀਟਾਂ ਜਿੱਤੀਆਂ ਸਨ। ਗੱਠਜੋੜ ਬਣਾਉਣ ਲਈ, ਉਨ੍ਹਾਂ ਨੇ ਆਪਣੀ ਪੰਜ ਜੇਤੂ ਸੀਟਾਂ ਨੂੰ ਘਟ ਕਰਕੇ ਲੜਨ ਦਾ ਫ਼ੈਸਲਾ ਕੀਤਾ। ਝਾਰਖੰਡ ਵਿਚ ਭਾਜਪਾ ਨੇ ਇੱਕ ਸੀਟ ਏਜੇਐਸਯੂ ਨੂੰ ਦਿੱਤੀ ਤਾਂਕਿ ਰਾਜ ਵਿੱਚ ਕੁਰਮੀ ਵੋਟ ਨੂੰ ਸੋਧਿਆ ਜਾ ਸਕੇ। ਇਸ  ਨਾਲ ਬੀਜੇਪੀ ਸਵਰਨ ਤੇ ਓਬੀਸੀ ਗਠਬੰਧਨ ਨੂੰ ਨਾਲ ਲੈ ਕੇ ਚੱਲਣ ਵਿੱਚ ਕਾਮਯਾਬ ਰਹੀ ਹੈ।

  ਅੰਤ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ 2019 ਦਾ ਫੈਸਲਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਮਾਰਟ, ਕਾਇਦੇ ਤੋਂ ਲਗਾਤਾਰ ਵਿਕਸਿਤ ਤੇ ਬਿਹਤਰ ਕੀਤੀ ਜਾ ਰਹੀ ਰਣਨੀਤੀ ਦਾ ਨਤੀਜਾ ਦਿਖਦਾ ਹੈ। ਇਹ ਕੰਮ ਮੋਦੀ-ਸ਼ਾਹ ਜੋੜੀ ਨੇ ਕੀਤਾ। ਉਮੀਦਵਾਰਾਂ ਦੀ ਚੋਣ ਤੋਂ ਲੈ ਕੇ ਵਿਰੋਧੀ ਪਾਰਟੀ ਨੂੰ ਸਲੋਗਨ ਦਰ ਸਲੋਗਨ ਜਵਾਬ ਦੇਣਾ। ਇੰਨਾ ਸਭ ਵਿੱਚ ਇਸ ਜੋੜੀ ਨੇ ਕਿਸੇ ਵੀ ਤਰ੍ਹਾਂ ਤੋਂ ਕਮੀ ਨਹੀਂ ਛੱਡੀ।

  ਵਿਵਾਦ ਅਤੇ ਆਲੋਚਨਾ ਨੂੰ ਧਿਆਨ ਵਿਚ ਨਾ ਰੱਖਦੇ ਹੋਏ ਭਾਜਪਾ ਨੇ ਲੀਕ ਤੋਂ ਹਟ ਕੇ ਫ਼ੈਸਲਾ ਲਿਆ। ਕੁੱਝ ਨੌਜਵਾਨ, ਅੱਗ ਉਗਲਨ ਵਾਲੇ ਲੋਕਾਂ ਨੂੰ ਟਿਕਟ ਦਿੱਤਾ। ਜਿਨ੍ਹਾਂ ਵਿੱਚ ਅੱਤਵਾਦ ਦੇ ਮਾਮਲੇ ਵਿੱਚ ਮੁਲਜ਼ਮ ਸਾਧਵੀ ਪ੍ਰਗਿਆ ਸ਼ਾਮਲ ਸੀ, ਜਿਹੜੀ ਕਿ ਭੋਪਾਲ ਤੋਂ ਖੜ੍ਹੀ ਹੋਈ। ਨੌਜਵਾਨ ਤੇਜੱਸਵੀ ਸੂਰਿਆ, ਕ੍ਰਿਕੇਕਟ ਗੌਤਮ ਗੰਭੀਰ, ਸਫੀ ਗਾਇਕ ਹੰਸਰਾਜ ਹੰਸ, ਤੇ ਭੋਜਪੁਰੀ ਕਲਾਕਾਰ ਰਵੀ ਕਿਸ਼ਨ ਨੂੰ ਟਿਕਟ ਦਿੱਤੇ ਗਏ। ਸ਼ੁਰੂਆਤੀ ਸੰਕੇਤ ਇਹ ਦਰਸਾਉਂਦੇ ਹਨ ਕਿ ਜਿਨ੍ਹਾਂ 103 ਨਵੇਂ ਲੋਕਾਂ ਨੂੰ ਟਿਕਟ ਦਿੱਤੀ ਗਈ ਸੀ, ਉਨ੍ਹਾਂ ਵਿੱਚੋਂ 80 ਸੰਸਦ ਦੇ ਹੇਠਲੇ ਸਦਨ ਵਿੱਚ ਜਾ ਰਹੇ ਸਨ।

  ਐਨ.ਡੀ.ਏ. ਦੇ ਵਿਰੁੱਧ ਪਾਰਟੀਆਂ ਨੇ ਇੰਨਾ ਸਭ ਤੋਂ ਉਲਟ ਕੰਮ ਕੀਤਾ, ਉੱਥੇ ਵੰਸ਼ਵਾਦ ਦੀ ਰਾਜਨੀਤੀ ਪ੍ਰਗਟ ਹੋਈ। ਕਰਨਾਟਕ ਵਿਚ ਗੌੜਾ, ਮਹਾਰਾਸ਼ਟਰ ਦੇ ਪਵਾਰ, ਬਿਹਾਰ ਵਿਚ ਲਾਲੂ ਪ੍ਰਸਾਦ, ਉੱਤਰ ਪ੍ਰਦੇਸ਼ ਵਿਚ ਮੁਲਾਇਮ ਸਿੰਘ ਅਤੇ ਅਜੀਤ ਸਿੰਘ ਪਰਿਵਾਰ, ਅਸਾਮ ਵਿਚ ਗੋਗੋਈ ਅਤੇ ਹਰਿਆਣਾ ਵਿਚ ਚੌਟਾਲਾ, ਇਹ ਵੰਸ਼ਵਾਦੀ ਸਿਆਸਤ ਦੀਆਂ ਉਦਾਹਰਣਾਂ ਸਨ।

  ਇਸ ਦੌਰਾਨ, ਸਾਰੇ ਸੰਸਾਰ ਦੇ ਆਗੂ ਮੋਦੀ ਨੂੰ ਵਧਾਈ ਦੇ ਰਹੇ ਹਨ, ਜੋ ਪ੍ਰਧਾਨ ਮੰਤਰੀ ਬਣਨਗੇ। ਰੂਸ ਦੇ ਵਲਾਦੀਮੀਰ ਪੁਤਿਨ, ਚੀਨ ਦੇ ਸ਼ੀ ਜਿੰਗਪਿੰਗ, ਸ੍ਰੀਲੰਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਜਿੱਤ 'ਤੇ ਮੋਦੀ ਨੂੰ ਵਧਾਈ ਦਿੱਤੀ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ ਵਧਾਈ ਦਿੱਤੀ, ਉਨ੍ਹਾਂ ਵਿਚ ਪ੍ਰਧਾਨ ਮੰਤਰੀ ਦਾ ਨਜ਼ਦੀਕੀ ਮਿੱਤਰ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸ਼ਾਮਲ ਸਨ। ਉਨ੍ਹਾਂ ਨੇ ਹਿੰਦੀ ਵਿਚ ਟਵੀਟਰ ਉੱਤੇ ਵਧਾਈ ਦਿੱਤੀ।

  ਇਸ ਜਿੱਤ ਦੇ ਨਾਇਕ ਅਰਥਾਤ ਨਰਿੰਦਰ ਮੋਦੀ ਨੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਭਾਰਤ ਫਿਰ ਤੋਂ ਜਿੱਤ ਗਿਆ ਹੈ। ਉਨ੍ਹਾਂ ਨੇ ਉੜੀਸਾ ਵਿਧਾਨ ਸਭਾ ਦੀਆਂ ਚੋਣਾਂ ਲਈ ਜਗਨ ਰੈਡੀ ਤੇ ਆਂਧਰ ਪ੍ਰਦੇਸ਼ ਚੋਣਾਂ ਲਈ ਨਵੀਨ ਪਟਨਾਇਕ ਨੂੰ ਵੀ ਵਧਾਈ ਦਿੱਤੀ।

  Published by:Gurwinder Singh
  First published:

  Tags: #Verdict2019WithNews18, Lok Sabha Election 2019, Lok Sabha Polls 2019